ਘਸਮੈਲੇ ਹੋਏ ਸੱਭਿਆਚਾਰ ਦੀ ਹੂਕ ਇਸ ਤਰ੍ਹਾਂ ਸੁਣਦੀ ਹੈ ਕਿ ਅੱਜ ਸੱਭਿਆਚਾਰ ਸੁਰਿੰਦਰ ਕੌਰ ਵਾਲੀ ਗਾਇਕੀ ਲੱਭਦਾ ਫਿਰਦਾ ਹੈ।ਕੁੱਝ ਅਜੋਕੇ ਗਾਇਕਾਂ ਨੇ ਜੋ ਲੋਕ ਗੀਤ ਸੱਭਿਆਚਾਰ ਦਾ ਸ਼ੀਸ਼ਾ ਹੁੰਦੇ ਹਨ ਦੇ ਸਿਧਾਂਤ ਨੂੰ ਨੁਕਰੇ ਲਾ ਕੇ ਆਪਣਾ ਵੱਖਰੀ ਥਾਂ ਬਣਾ ਲਈ ਹੈ।ਇਸ ਦਾ ਨਤੀਜਾ ਸਾਡੇ ਸਾਹਮਣੇ ਹੈ। ਅੱਜ ਦੇ ਮਾਹੌਲ ਵਿਚ ਸੁਰਿੰਦਰ ਕੌਰ ਦੀ ਗਾਇਕੀ ਅਤੀਤ ਦੇ ਪਰਛਾਵੇਂ ਲੱਗਦੀ ਹੈ। ਪਰ ਜਿਵੇਂ ਫੁੱਲ ਦੀ ਕੀਮਤ ਖੂਬੋ ਲਈ ਹੁੰਦੀ ਹੈ, ਗਾਇਕ ਦੀ ਕੀਮਤ ਵੀ ਸੱਭਿਆਚਾਰਕ ਗੁਣਾਂ ਕਰਕੇ ਹੁੰਦੀ ਹੈ। ਅਵਾਜ, ਸੁਰ ਅਤੇ ਸੱਭਿਅਤ ਸੱਭਿਆਚਾਰ ਦਾ ਮੇਲ_ਜੋਲ ਰੱਖਦੀ ਇਸ ਗਾਇਕਾ ਨੂੰ ਪੰਜਾਬ ਦੀ ਕੋਇਲ ਦਾ ਖਿਤਾਬ ਵੀ ਹਾਸਲ ਹੈ।
25 ਨਵੰਬਰ 1929 ਨੂੰ ਲਾਹੌਰ ਸ਼ਹਿਰ ਵਿਚ ਜਨਮ ਲੇ ਕੇ 15 ਜੂਨ 2006 ਤੱਕ 77 ਵਰ੍ਹੇ ਲੋਕ ਗੀਤ ਅਤੇ ਸੱਭਿਆਚਾਰ ਦਾ ਚਮਕਦਾ ਸਿਤਾਰਾ ਰਹੀ। ਆਪਣੀ ਅਵਾਜ ਅਤੇ ਗਾਇਕੀ ਕਰਕੇ ਕਦਰਦਾਨਾਂ ਦੇ ਦਿਲ ਤੇ ਅੱਜ ਵੀ ਰਾਜ ਕਰਦੀ ਹੈ। ਰਸਮਾਂ, ਰਿਵਾਜਾ, ਰੰਗਾਂ ਅਤੇ ਛੋਹਾਂ ਨਾਲ ਰੰਗੀ ਇਸ ਦੀ ਗਾਇਕੀ ਅੱਜ ਵੀ ਸੱਭਿਆਚਾਰ ਲਈ ਸੰਜੀਵਨੀ ਹੈ।ਜੈਲਾਂ, ਛੱਲੇ, ਮੁੰਦੀਆਂ ਅਤੇ ਲੱਚਰਤਾ ਨੂੰ ਪਰ੍ਹੇ ਰੱਖ ਕੇ ਇਸ ਗਾਇਕਾ ਵਲੋਂ ਸਾਦਗੀ ਅਤੇ ਸਾਫ ਸੁੱਥਰੀ ਗਾਇਕੀ ਰੱਖੀ। ਅੱਜ ਵੀ ਘੋੜੀਆਂ, ਮਾਹੀਆਂ, ਟੱਪੇ, ਬੋਲੀਆਂ, ਭਾਬੋ ਅਤੇ ਡੋਲੀ ਸੱਭਿਆਚਾਰ ਦੇ ਅੰਗ ਇਸ ਮਾਣਮਤੀ ਗਾਇਕਾ ਕਰਕੇ ਤਰੋ ਤਾਜਾ ਲੱਗਦੇ ਹਨ।
ਅਜਿਹੀ ਸੱਭਿਅਤ ਗਾਇਕੀ ਨਾਲੋ ਟੁੱਟ ਕੇ ਭਰੂਣ ਹੱਤਿਆ ਦਾ ਫੂਰਨਾਂ ਵੀ ਫੁਰਿਆ। ਜੋ ਸਾਡਾ ਚਿੜੀਆ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ ਤੋਂ ਲੈ ਕੇ ਅੱਜ ਦੀ ਦਿਹਾੜੀ ਡੋਲੀ ਰੱਖ ਨੀ ਮਾਏ, ਮੈਨੂੰ ਵਿਦਾ ਕਰਨ ਸਕੇ ਵੀਰ ਨੀ ਮਾਏਂ ਉਹ ਅੱਜ ਜਦਂੋ ਵੀ ਕਿਤੇ ਇਹ ਸਤਰਾਂ ਕੰਨੀ ਪੈ ਜਾਦੀਆ ਹਨ ਤਾਂ ਧੀਆਂ ਪ੍ਰਤੀ ਮੋਹ ਆਪ ਮੁਹਾਰੇ ਫੁੱਟਣ ਲੱਗ ਪੈਂਦਾ ਹੈ। ਧੀ ਬਿਨਾ ਸੱਭਿਆਚਾਰ ਬੇਜਾਨ ਹੈ ਇਸ ਸਿਧਾਂਤ ਨੂੰ ਸਰਿੰਦਰ ਕੌਰ ਵਲੋ ਵੱਡਾ ਨਿਖਾਰ ਦਿੱਤਾ ਗਿਆ। ਅੱਜ ਦੀ ਗਾਇਕੀ ਜੇ ਸੁਰਿੰਦਰ ਕੌਰ ਦੀਆਂ ਲੀਹਾਂ ਤੇ ਚੱਲਦੀ ਤਾਂ ਬਹੁਤੇ ਸਮਾਜਿਕ ਝੰਝਟ ਪੈਦਾ ਹੀ ਨਹੀਂ ਹੋਣੇ ਸਨ ਗਾਇਕੀ ਦਾ ਮਤਲਬ ਨਿਕਲਣ ਕਰ ਕੇ ਸੁਰਿੰਦਰ ਕੌਰ ਵੱਡ ਮੁੱਲੇ ਸੱਭਿਆਚਾਰ ਨੂੰ ਬਚਾਉਣ ਵਿਚ ਸਹਾਈ ਹੁੰਦੀ ਹੈ।
ਆਪਣੀ ਗਾਇਕੀ ਨਾਲ ਸਮਾਜਿਕ ਅਤੇ ਸੱਭਿਆਚਾਰ ਵਰਤਾਰਾ ਪੇਸ਼ ਕਰਦੀ ਹੋਈ ਇਸ ਵਲੋਂ ਜੋ ਮਹਿਕ ਖਿਲਾਰੀ ਸੀ ਉਸ ਨੂੰ ਅੱਜ ਸਾਂਭਣ ਦੀ ਬਹੁਤ ਲੋੜ ਹੈ।ਪੁਰਾਤਨ ਸਮੇਂ ਤੋਂ ਅੱਜ ਤੱਕ ਨੂੰਹ ਲਈ ਸੱਸ ਦਾ ਹੱਊਆ ਖੜ੍ਹਾ ਕੀਤਾ ਜਾਂਦਾ ਰਿਹਾ ਪਰ ਇਸ ਗਾਇਕਾ ਨੇ ਇਨ੍ਹਾਂ ਸਤਰਾਂ ਜ਼ਰੀਏ ਪਾਸਾ ਪਲਟ ਦਿੱਤਾ:_
ਮਾਵਾਂ ਲਾਡ ਲਡਾਵਣ ਧੀਆਂ ਤਾੜਨ ਲਈ, ਸੱਸਾਂ ਦੇਵਣ ਮੱਤਾਂ ਉਮਰ ਸੰਵਾਰਨ ਲਈ,
ਮਾਹੀਆ ਭੁੱਲ ਗਈ ਸਾਂ ਅੱਜ ਸੋਹੁੰ ਖਾਵਾਂ ਮੈਂ, ਅੱਗੇ ਵੱਡਿਆਂ ਦੇ ਸਿਰ ਸੀਸ ਨਿਵਾਵਾ ਮੈਂ,
ਸੱਭਿਆਚਾਰ ਦਾ ਸੱਭਿਅਤਾ ਨਾਲ ਸਦੀਵੀ ਮੇਲ ਕਰਵਾਉਂਦੀ ਹੋਈ ਇਸ ਦੀ ਗਾਈਕੀ ਅੱਜ ਦੇ ਗਾਇਕਾ ਲਈ ਰਾਹ ਦਸੇਰਾ ਹੈ।ਲੱਚਰਤਾ ਦੀ ਅਣਹੋਂਦ ਵਾਲੀ ਗਾਇਕੀ ਨੂੰ ਪਰਿਵਾਰਿਕ ਮਾਨਤਾ ਵੀ ਹਾਸਲ ਹੈ। ਸੁਰਾਂ ਅਤੇ ਸੱਭਿਆਚਾਰ ਦਾ ਮੇਲ ਜੋਲ ਰੱਖਦੀ ਇਸ ਦੀ ਗਾਇਕੀ ਨੂੰ ਅੱਜ ਵੀ ਸੱਭਿਆਚਾਰ ਦੀ ਸੰਜੀਵਨੀ ਮੰਨਿਆ ਜਾਂਦਾ ਹੈ। ਗਾਇਕਾ ਦੀ ਗਾਇਕੀ ਨੂੰ ਸੁਣ ਪੜ੍ਹ ਕੇ ਪੰਜਾਬ ਵਾਕਿਆ ਹੀ ਲੋਕ ਗੀਤਾਂ ਦਾ ਘਰ ਲੱਗਦਾ ਹੈ। ਇਸ ਕਲਾਕਾਰ ਦੀ ਅੱਜ ਲੋੜ ਤਾਂ ਬਹੁਤ ਹੈ ਪਰ ਲੱਭੀਏ ਕਿਥੋਂ ਚਲੋ ਇਸ ਦੀ ਗਾਇਕੀ ਤੇ ਅਮਲ ਕਰਨ ਦੀ ਲੋਕ ਲਹਿਰ ਪੈਦਾ ਕਰੀਏ, ਤਾਂ ਜੋ ਸੱਭਿਆਚਾਰ ਹੋਰ ਘਸਮੈਲਾ ਹੋਣ ਤੋਂ ਬਚ ਜਾਏ।
ਸੁਖਪਾਲ ਸਿੰਘ ਗਿੱਲ
ਮੋ: 98781_11445
ਪੰਜਾਬੀ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਨਵੇਂ ਕਨਵੀਨਰਾਂ ਦੀਆਂ ਨਿਯੁਕਤੀਆਂ
NEXT STORY