ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੀ ਕਾਰਜਕਾਰਨੀ ਵਲੋਂ ਵੱਖ-ਵੱਖ ਖੇਤਰਾਂ ਵਿਚ ਪੰਜਾਬੀ ਦੇ ਪ੍ਰਸਾਰ ਲਈ ਹੇਠ ਲਿਖੇ ਕਨਵੀਨਰ ਨਿਯੁਕਤ ਕੀਤੇ ਗਏ ਹਨ ਤਾਂ ਕਿ ਉਹ ਇਸ ਮੰਤਵ ਲਈ ਪੂਰੀ ਲਗਨ ਅਤੇ ਮਿਹਨਤ ਨਾਲ ਸਬੰਧਤ ਇਲਾਕੇ ਵਿਚ ਇਸ ਵੱਡਮੁੱਲੇ ਕਾਰਜ ਲਈ ਆਪਣਾ ਯੋਗਦਾਨ ਪਾ ਸਕਣ।
ਲੜੀ ਨੰ:ਕਨਵੀਨਰ ਦਾ ਨਾਂ ਇਲਾਕਾ ਜਾਂ ਖੇਤਰ
1. ਬਾਪੂ ਦਰਸ਼ਨ ਸਿੰਘ ਜ਼ਿਲਾ ਲੁਧਿਆਣਾ।
2. ਪ੍ਰਿੰਸੀਪਲ ਫੌਜਾ ਸਿੰਘ ਜ਼ਿਲਾ ਮਾਨਸਾ।
3. ਸ੍ਰ. ਸੁਰਿੰਦਰ ਪਾਲ ਸਿੰਘ ਜ਼ਿਲਾ ਪੀਲੀਭੀਤ (ਯੂ.ਪੀ.)
ਸੰਸਥਾ ਦੇ ਪ੍ਰਧਾਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਅਤੇ ਜਨਰਲ ਸਕੱਤਰ ਸ. ਅਵਤਾਰ ਸਿੰਘ ਮਹਿਤਪੁਰੀ ਨੇ ਦੱਸਿਆ ਕਿ ਇਨ੍ਹਾਂ ਖੇਤਰਾਂ ਵਿਚ ਪੰਜਾਬੀ ਦੇ ਪ੍ਰਚਾਰ ਦੀ ਵਧੇਰੇ ਲੋੜ ਨੂੰ ਦੇਖਦੇ ਹੋਏ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਇਨ੍ਹਾਂ ਸਾਰੇ ਕਨਵੀਨਾਂ ਨੂੰ ਤਨ-ਦੇਹੀ ਨਾਲ ਪੰਜਾਬੀ ਦੇ ਪ੍ਰਸਾਰ ਲਈ ਕੰਮ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਨ੍ਹਾਂ ਕਨਵੀਨਰਾਂ ਨੂੰ ਆਪਣੇ ਆਪਣੇ ਇਲਾਕੇ ਵਿਚ ਸਥਿਤ ਸਕੂਲਾਂ ਦੇ ਮੁਖੀਆਂ ਅਤੇ ਪੰਜਾਬੀ ਪ੍ਰੇਮੀਆਂ ਨੂੰ ਮਿਲਕੇ ਪੰਜਾਬੀ ਦੇ ਪ੍ਰਚਾਰ ਲਈ ਪ੍ਰੋਗਰਾਮ ਉਲੀਕਣ ਲਈ ਵੀ ਕਿਹਾ ਹੈ। ਮਾਤ ਭਾਸ਼ਾ ਪੰਜਾਬੀ ਦੇ ਪ੍ਰਸਾਰ ਲਈ ਪਿੰਡਾਂ ਦੀਆਂ ਪੰਚਾਇਤਾਂ ਦੇ ਪੰਚਾਂ, ਸਰਪੰਚਾਂ ਤੱਕ ਵੀ ਪਹੁੰਚ ਕਰਨੀ ਜ਼ਰੂਰੀ ਹੈ।ਇਸ ਕੰਮ ਲਈ ਉਹ ਪਿੰਡਾਂ ਦੀਆਂ ਸਮਾਜਿਕ ਜਥੇਬੰਦੀਆਂ, ਵਿਦਿਆਰਥੀ ਆਗੂਆਂ ਅਤੇ ਧਾਰਮਿਕ ਜਥੇਬੰਦੀਆਂ ਤੋਂ ਸਹਿਯੋਗ ਲਈ ਉਪਰਾਲਾ ਕਰ ਸਕਦੇ ਹਨ।
ਅਵਤਾਰ ਸਿੰਘ ਮਹਿਤਪੁਰੀ
ਬਹਾਦਰ ਸਿੰਘ ਗੋਸਲ
ਜਨਰਲ ਸਕੱਤਰ