Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 09, 2026

    11:08:04 PM

  • kkr vs lsg  ipl 2026 kolkata set a target of 182 runs for lucknow

    KKR VS LSG, IPL 2026 : ਕੋਲਕਾਤਾ ਨੇ ਲਖਨਊ ਨੂੰ...

  • big in varinder ghuman  s death case

    ਵਰਿੰਦਰ ਘੁੰਮਣ ਦੀ ਮੌਤ ਮਾਮਲੇ 'ਚ ਵੱਡੀ ਅਪਡੇਟ!...

  • we don t trust pakistan ambassador

    'ਸਾਨੂੰ ਉਸ 'ਤੇ ਭਰੋਸਾ ਨਹੀਂ, ਕਿਉਂਕਿ...',...

  • two youth died of drug overdose on the same day in punjab

    ਮੰਦਭਾਗੀ ਖਬਰ! ਨਸ਼ੇ ਦੀ ਓਵਰਡੋਜ਼ ਕਾਰਨ ਇਕੋ ਪਿੰਡ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri-Awaz-Suno News
  • ਮਾਣ ਸੁੱਚੇ ਇਸ਼ਕ ਦਾ : ਅੰਮ੍ਰਿਤਾ ਪ੍ਰੀਤਮ

MERI-AWAZ-SUNO News Punjabi(ਮੇਰੀ ਆਵਾਜ਼ ਸੁਣੋ)

ਮਾਣ ਸੁੱਚੇ ਇਸ਼ਕ ਦਾ : ਅੰਮ੍ਰਿਤਾ ਪ੍ਰੀਤਮ

  • Updated: 31 Oct, 2018 01:06 PM
Meri-Awaz-Suno
  • Share
    • Facebook
    • Tumblr
    • Linkedin
    • Twitter
  • Comment

“ਕੋਈ ਵੀ ਕੁੜੀ ਹਿੰਦੂ ਹੋਵੇ ਜਾਂ ਮੁਸਲਮਾਨ ਜੇ ਉਹ ਮੁੜਕੇ ਆਪਣੇ ਸਹੀ ਠਿਕਾਣੇ ਪਹੁੰਚਦੀ ਹੈ ਤਾਂ ਸਮਝਣਾ ਉਹਦੇ ਨਾਲ ਹੀ ਪੂਰੋ ਦੀ ਆਤਮਾ ਵੀ ਪਹੁੰਚ ਗਈ।''
ਅੰਮ੍ਰਿਤਾ ਪ੍ਰੀਤਮ (31 ਅਗਸਤ 1919-31 ਅਕਤੂਬਰ 2005) ਦਾ ਇਹ ਵਰ੍ਹਾ ਜਨਮ ਸ਼ਤਾਬਦੀ ਵਰ੍ਹਾ ਹੈ।ਅੱਜ ਆਖਾਂ ਵਾਰਸ ਸ਼ਾਹ ਉਹਦੀ ਪਛਾਣ ਹੈ।ਸੁਨੇਹੜੇ ਉਹਦਾ ਸਿਰਨਾਵਾਂ ਹੈ।ਉਹ ਆਪਣੇ ਨਾਵਲ ਪਿੰਜਰ 'ਚ ਪੂਰੋ ਦੇ ਕਿਰਦਾਰ 'ਚੋਂ ਤ੍ਰਾਸਦੀਆਂ ਵੇਲੇ ਔਰਤਾਂ ਦੇ ਤਨ-ਮਨ 'ਤੇ ਹੰਡਾਏ ਸੰਤਾਪ ਨੂੰ ਜ਼ੁਬਾਨ ਦਿੰਦੀ ਹੈ।ਅੰਮ੍ਰਿਤਾ ਨੇ ਆਪਣੇ ਪਾਠਕਾਂ ਦਾ ਪਿਆਰ ਸਨੇਹ ਵੀ ਪਾਇਆ ਅਤੇ ਅਫਵਾਹਾਂ,ਫਟਕਾਰਾਂ, ਰੁਸਵਾਈਆਂ ਵੀ ਪਾਈਆਂ।

ਟੁੱਟੀ ਇੱਕ ਪੱਤੀ ਕਿਸੇ ਟਾਹਣ ਨਾਲੋਂ
ਵਣਾਂ-ਵਣਾਂ 'ਚੋਂ ਰੋਹਣੀਆਂ ਬੋਲ ਪਈਆਂ

ਬਾਵਜੂਦ ਇਹਦੇ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਨੂੰ ਅਣਗੋਲਿਆ ਨਹੀਂ ਕੀਤਾ ਜਾ ਸਕਦਾ।ਪੰਜਾਬੀ ਅਦਬ 'ਚੋਂ ਉਹਦੀ ਥਾਂ ਕਦੇ ਮਨਫੀ ਨਹੀਂ ਹੋ ਸਕਦੀ।ਤਮਾਮ ਰੁਸਵਾਈਆਂ 'ਚ ਅੰਮ੍ਰਿਤਾ ਦੀ ਪੂਰੋ (ਨਾਵਲ ਪਿੰਜਰ ਦੀ ਪਾਤਰ)ਸਾਡੇ ਪੰਜਾਬ ਦੀ ਵੰਡ ਅਤੇ ਸਾਂਝੀਵਾਲਤਾ ਨੂੰ ਤੋੜਦਿਆਂ ਸਾਡੇ ਪੰਜਾਬੀਆਂ ਹੱਥੋਂ ਹੋਏ ਗੁਨਾਹ ਦੀ ਨਿਸ਼ਾਨਦੇਹੀ ਹੀ ਤਾਂ ਹੈ।

ਅੱਜ ਸਭੇ ਕੈਦੋਂ ਬਣ ਗਏ ਹੁਸਨ ਇਸ਼ਕ ਦੇ ਚੋਰ
ਅੱਜ ਕਿੱਥੋਂ ਲੱਭਕੇ ਲਿਆਈਏ ਵਾਰਸ ਸ਼ਾਹ ਇੱਕ ਹੋਰ

ਇਸ ਦੌਰ ਦੀ ਚੁੱਪ ਅਤੇ ਸਹਿਮ 'ਚ ਅੰਮ੍ਰਿਤਾ ਦੇ ਨਾਵਲ ਦਾ ਪਾਤਰ ਰਸ਼ੀਦ ਮਹਿਸੂਸ ਕਰਨ ਵਾਲਾ ਕਿਰਦਾਰ ਹੈ।ਉਹ ਪੂਰੋ ਨੂੰ ਆਪਣੇ ਵੱਡਿਆਂ ਦੇ ਪਾਏ ਕੌਲ ਕਾਰਨ ਉਧਾਲਦਾ ਹੈ।ਪੂਰੋ ਨਾਲ ਅਜਿਹਾ ਕਿਉਂ ਹੁੰਦਾ ਹੈ? ਕਿਉਂ ਕਿ ਪੂਰੋ ਦੇ ਵੱਡਿਆਂ ਨੇ ਇਹੋ ਵਰਤਾਰਾ ਰਸ਼ੀਦ ਦੀ ਭੂਆ ਨਾਲ ਕੀਤਾ ਸੀ।ਇਸ ਦੌਰ ਅੰਦਰ ਰਸ਼ੀਦ ਵਰਗਾ ਬੰਦਾ ਲੱਭਣਾ ਔਖਾ ਹੈ।ਕਿਉਂਕਿ ਰਸ਼ੀਦ ਆਪਣੇ ਕੀਤੇ ਦੇ ਪਛਤਾਵੇ 'ਚ ਹੈ।ਉਹ ਆਪਣੇ ਕੀਤੇ ਨੂੰ ਸੁਧਾਰਣਾ ਚਾਹੁੰਦਾ ਹੈ।ਬੀਤਿਆ ਵੇਲਾ ਵਾਪਸ ਨਹੀਂ ਆਉਂਦਾ ਪਰ ਫਿਰ ਵੀ ਰਸ਼ੀਦ ਪਛਚਾਤਾਪ ਕਰਦਾ ਹੈ।

ਮਾਣ ਸੁੱਚੇ ਇਸ਼ਕ ਦਾ
ਹੁਨਰ ਦਾ ਦਾਅਵਾ ਨਹੀਂ
ਕਲਮ ਦੇ ਇਸ ਭੇਦ ਨੂੰ
ਕੋਈ ਇਲਮ ਵਾਲਾ ਪਾਵੇਗਾ

ਪਿਆਰ ਦੀ ਛੋਹ ਬੰਦੇ ਦੀ ਇਬਾਦਤ ਹੈ।ਅੰਮ੍ਰਿਤਾ ਇੰਝ ਪੜ੍ਹਣ ਵਾਲਿਆਂ ਨੂੰ ਪ੍ਰਭਾਵਿਤ ਕਰਦੀ ਹੈ।ਉਹਦਾ ਅਸਰ ਹਾਲ ਹੀ 'ਚ ਆਈ ਫਿਲਮ ਮਨਮਰਜ਼ੀਆਂ 'ਤੇ ਵੀ ਹੈ।ਅੰਮ੍ਰਿਤਾ ਪ੍ਰੀਤਮ ਤੱਕ ਪਹੁੰਚਣ ਲਈ ਉਹਦੇ ਰੂਬਰੂ ਹੋਣਾ ਜ਼ਰੂਰੀ ਹੈ।ਅੰਮ੍ਰਿਤਾ ਲਿਖਦੀ ਹੈ ਕਿ 
ਆਪਣੇ ਵੱਲੋਂ ਸਾਰੀ ਬਾਤ ਮੁਕਾ ਬੈਠੇ
ਹਾਲੇ ਵੀ ਹੌਕਾ ਤੇਰੀ ਗੱਲ ਕਰੇ
ਪਰ ਉਹਦਾ ਵਿਸ਼ਵਾਸ਼ ਹੈ ਕਿ 
ਮੈਂ ਤੈਨੂੰ ਫਿਰ ਮਿਲਾਂਗੀ!

ਸਭ ਕੁਝ ਜਾਣ ਲੈਣ ਤੋਂ ਉਰਾਂ ਇੱਕ ਇਹ ਵੀ ਸੱਚ ਹੈ ਜੋ ਅੰਮ੍ਰਿਤਾ ਪ੍ਰੀਤਮ ਦਾ ਬਿਆਨ ਹੈ-
ਪਰਛਾਵਿਆਂ ਨੂੰ ਪਕੜਣ ਵਾਲਿਓ,ਛਾਤੀ 'ਚ ਬਲਦੀ ਅੱਗ ਦਾ ਪਰਛਾਵਾਂ ਨਹੀਂ ਹੁੰਦਾ!

ਮੁਹੱਬਤ ਇਕ ਦ੍ਰਿਸ਼ਟੀਕੋਣ…ਅੰਮ੍ਰਿਤਾ-ਸਾਹਿਰ-ਇਮਰੋਜ਼-ਪ੍ਰੀਤਮ
“ਪਿਆਰ ਉਹ ਜੀਹਨੂੰ ਮਾਣਕੇ ਮਨ ਉੱਚਾ ਹੋ ਜਾਵੇ ਅਤੇ ਤਨ ਸੁੱਚਾ ਹੋ ਜਾਵੇ।''

PunjabKesari

ਅੰਮ੍ਰਿਤਾ ਪ੍ਰੀਤਮ ਅਤੇ ਉਹਦੇ ਰਿਸ਼ਤਿਆਂ 'ਚ ਵੇਖਣ ਵਾਲਿਆਂ ਨੂੰ ਨਾਰੀਵਾਦੀ, ਤ੍ਰਾਸਦੀ, ਇਸ਼ਕ ਹਕੀਕੀ,ਮਜਾਜ਼ੀ,ਭਟਕਣ,ਪੂਰਨਤਾ ਹਰ ਤਰ੍ਹਾਂ ਦਾ ਝਲਕਾਰਾ ਮਿਲਦਾ ਹੈ।ਔਰਤ ਮਨ ਦੇ ਹਜ਼ਾਰਾਂ ਰੰਗਾ ਦੀ ਤਰਾਸ਼ ਅੰਮ੍ਰਿਤਾ ਦਾ ਜ਼ਿੰਦਗੀਨਾਮਾ ਹੈ। ਉਹਦਾ ਵਿਆਹ ਪ੍ਰੀਤਮ ਸਿੰਘ ਨਾਲ ਹੁੰਦਾ ਹੈ।ਆਪਣੇ ਨਾਂ ਦਾ ਤਖ਼ੱਲਸ 'ਪ੍ਰੀਤਮ' ਰੱਖਦੇ ਹਨ।ਉਹਨਾਂ ਦਾ ਰਿਸ਼ਤਾ ਉਹਨਾਂ ਨਾਲ ਟੁੱਟਦਾ ਹੈ।ਉਹਨਾਂ ਦਾ ਪ੍ਰੀਤਮ ਉਹਨਾਂ ਮੁਤਾਬਕ ਉਹਦਾ ਨਾ ਹੋ ਸਕਿਆ।ਉਹ ਉਸ ਰਿਸ਼ਤੇ ਦੀ ਬੰਦਿਸ਼ਾਂ ਤੋਂ ਛੁਟਕਾਰਾ ਪਾਉਂਦੀ ਹੈ ਪਰ ਨਾਂ ਨਾਲ ਪ੍ਰੀਤਮ ਅਖੀਰ ਤਕ ਜੁੜਿਆ ਰਿਹਾ।ਰਿਸ਼ਤੇ ਚੋਣ ਅਤੇ ਨਾਂ ਦੀ ਮਸ਼ਹੂਰੀ 'ਚ ਅੰਮ੍ਰਿਤਾ ਇਸ ਨੂੰ ਲੈ ਕੇ ਕਿਵੇਂ ਸੋਚਦੀ ਹੋਵੇਗੀ?

ਸਾਹਿਰ ਨਾਲ ਆਪਣੇ ਰਿਸ਼ਤੇ ਬਾਰੇ ਆਪਣੀ ਜੀਵਨੀ 'ਰਸੀਦੀ ਟਿਕਟ' 'ਚ ਬੇਬਾਕ ਅਤੇ ਦਿਲੋਂ ਜ਼ਿਕਰ ਹੈ।ਇਸ ਰਿਸ਼ਤੇ 'ਚ ਦੋਵਾਂ ਵਿਚਕਾਰ ਕੀ ਸੀ? ਸ਼ਾਹਿਰ ਵਰਗਾ ਸ਼ਾਇਰ ਮਨ ਅੰਮ੍ਰਿਤਾ ਪ੍ਰੀਤਮ ਬਾਰੇ ਕੀ ਸੋਚਦਾ ਸੀ ਇਹਦਾ ਕਦੀ ਹਵਾਲਾ ਨਹੀਂ ਮਿਲਦਾ।ਮਿਲਦਾ ਹੈ ਤਾਂ ਸਿਰਫ ਤੇ ਸਿਰਫ ਅੰਮ੍ਰਿਤਾ ਪ੍ਰੀਤਮ ਦਾ ਹੀ ਹਲਫ਼ੀਆ ਬਿਆਨ! 
ਪੰਜਾਬੀ ਅਦੀਬ ਦਲੀਪ ਕੌਰ ਟਿਵਾਣਾ ਇਹਨੂੰ 'ਇਲੂਇਜ਼ਨ ਆਫ ਲਵ' ਕਹਿੰਦੇ ਹਨ।ਦਲੀਪ ਕੌਰ ਟਿਵਾਣਾ ਕਹਿੰਦੇ ਹਨ ਕਿ ਜਦੋਂ ਲੋਕ ਸਾਹਿਰ ਨਾਲ ਉਹਨਾਂ ਦਾ ਜ਼ਿਕਰ ਕਰਦੇ ਹਨ ਤਾਂ ਉਹ ਪ੍ਰੇਸ਼ਾਨ ਹੁੰਦੀ ਹੈ। ਖਾਸ ਕਰਕੇ ਆਖਰੀ ਦਿਨਾਂ ਤੱਕ ਅੰਮ੍ਰਿਤਾ ਨੇ ਇਹ ਧਾਰ ਲਿਆ ਸੀ ਕਿ ਲੋਕ ਆਪਣੇ ਆਪ ਨੂੰ ਉੱਚਾ ਵਿਖਾਉਣ ਲਈ ਅਜਿਹਾ ਕਰਦੇ ਹਨ ਪਰ ਜਾਪਦਾ ਹੈ ਕਿ ਇਹ ਇਕ ਤਰਫਾ ਜਾਂ ਅੰਮ੍ਰਿਤਾ ਦੀ ਆਪਣੀ ਦੁਨੀਆਂ 'ਚ ਹੀ ਪੁੰਗਰਿਆ ਰਿਸ਼ਤਾ ਸੀ।ਜਿਹਦਾ ਬੂਟਾ ਵੀ ਉਹ ਖੁਦ ਸੀ ਅਤੇ ਮਾਲੀ ਵੀ ਖੁਦ ਸੀ ਅਤੇ ਸਾਹਿਰ ਸਿਰਫ ਉਹਦਾ ਆਪਣਾ ਖਿਆਲ!
ਦਲੀਪ ਕੌਰ ਟਿਵਾਣਾ ਅੰਮ੍ਰਿਤਾ-ਇਮਰੋਜ਼ ਰਿਸ਼ਤੇ ਨੂੰ ਰਿਸ਼ਤਿਆਂ ਦੀ ਵੱਡੀ ਸਾਧਨਾ ਵਜੋਂ ਵੇਖਦੇ ਹਨ।ਇਸ ਬਾਰੇ ਉਹਨਾਂ ਦੀ ਟਿੱਪਣੀ ਹੈ।
“ਇਮਰੋਜ਼ ਅੰਮ੍ਰਿਤਾ ਦਾ ਭਗਤ ਸੀ।ਜੋ ਉਹ ਕਹਿੰਦੀ ਸੀ ਉਹੀ ਉਹ ਕਰਦਾ ਸੀ।ਜਿਸ ਨੂੰ ਅੰਮ੍ਰਿਤਾ ਪਿਆਰ ਕਰਦੀ ਸੀ ਇਮਰੋਜ਼ ਉਸੇ ਸ਼ੈਅ ਨੂੰ ਪਿਆਰ ਕਰਨ ਲੱਗਦਾ।'' 
ਕੈਦੋ ਸਮੇਂ ਦੇ ਹੋਰ ਵੀ ਹੋਏ ਡਾਢੇ
ਚਾਕ ਸਮੇਂ ਦੇ ਹੋਰ ਮਜ਼ਬੂਰ ਹੋ ਗਏ

ਤੂੰ ਅੱਖਰ-ਅੱਖਰ ਕਵਿਤਾ..'ਤੇ ਕਵਿਤਾ ਕਵਿਤਾ ਜ਼ਿੰਦਗੀ : ਇਮਰੋਜ਼ 

PunjabKesari
ਮੈਂ ਹੀ ਅੰਮ੍ਰਿਤਾ ਦਾ ਸਮਾਜ ਹਾਂ ਅਤੇ ਉਹ ਮੇਰੀ ਸਮਾਜ ਹੈ।ਮੇਰੇ ਅਤੇ ਅੰਮ੍ਰਿਤਾ ਦੇ ਰਿਸ਼ਤੇ ਨੂੰ ਕੋਈ ਕਿਵੇਂ ਵੇਖਦਾ ਹੈ ਇਸ ਨਾਲੋਂ ਅਹਿਮ ਇਹੋ ਹੈ ਕਿ ਅਸੀਂ ਖ਼ੁਦ ਆਪਣੇ ਰਿਸ਼ਤੇ ਨੂੰ ਕਿਵੇਂ ਵੇਖਦੇ ਹਾਂ।
ਅਸੀਂ ਸਾਦਗੀ ਵਾਲੀ ਜ਼ਿੰਦਗੀ 'ਚ ਯਕੀਨ ਕਰਦੇ ਸਾਂ।ਮੈਂ ਅਤੇ ਅੰਮ੍ਰਿਤਾ ਕਦੀ ਕਿਸੇ ਨੂੰ ਰੋਟੀ 'ਤੇ ਨਹੀਂ ਬਲਾਉਂਦੇ ਸੀ।ਇਹ ਸਾਡੀ ਮਰਜ਼ੀ ਸੀ ਕਿ ਕਿਹਨੂੰ ਸੱਦੀਏ ਅਤੇ ਕਿਹਨੂੰ ਨਹੀਂ।ਇਕ ਹੀ ਸਬਜ਼ੀ ਨਾਲ ਅਸਾਂ ਰੋਟੀ ਖਾਣੀ,ਉਹਨੇ ਆਪਣੇ ਕਮਰੇ 'ਚ ਲਿਖ ਰਿਹਾ ਹੋਣਾ,ਮੈਂ ਆਪਣੇ ਕਮਰੇ 'ਚ ਤਸਵੀਰ ਬਣਾ ਰਿਹਾ ਹੋਣਾ,ਏਨੀ ਵੱਡੀ ਲਿਖਾਰੀ ਪਰ ਆਖਰੀ ਸਮੇਂ ਤੱਕ ਉਹਨੇ ਰੋਟੀ ਆਪ ਬਣਾਈ,ਇਕੱਠਿਆਂ ਅਸਾਂ ਰਸੌਈ 'ਚ ਕੰਮ ਕਰਨਾ ਭਾਵ ਕਿ ਜ਼ਿੰਦਗੀ ਤਾਂ ਅਜਿਹੀਆਂ ਨਿੱਕੀਆਂ ਨਿੱਕੀਆਂ ਯਾਦਾਂ ਦਾ ਗੁੱਛਾ ਹੈ ਅਤੇ ਵੱਡੀਆਂ ਗੱਲਾਂ ਕੁਝ ਹੋਰ ਹੁੰਦੀਆਂ ਹਨ।
ਮੇਰਾ ਪਹਿਲਾ ਜਨਮ ਦਿਨ ਬਹੁਤ ਯਾਦਗਾਰ ਸੀ।ਉਹਦੇ ਅਤੇ ਮੇਰੇ ਘਰ ਵਿਚਕਾਰ ਇਕ ਸੜਕ ਦਾ ਫਾਸਲਾ ਸੀ।ਮੈਂ ਉਹਨੂੰ ਮਿਲਣ ਜਾਂਦਾ ਹੁੰਦਾ ਸਾਂ।ਅਸੀਂ ਇਕੱਠੇ ਬੈਠੇ ਅਤੇ ਗੱਲਾਂ ਕਰਨ ਲੱਗੇ।ਗੱਲਾਂ-ਗੱਲਾਂ 'ਚ ਜਨਮ ਦਿਨ ਦਾ ਜ਼ਿਕਰ ਆਇਆ।ਅਸੀਂ ਫਿਰ ਕੇਕ ਕੱਟਿਆ।ਮੇਰੇ ਪਿੰਡਾਂ ਦਾ ਇਹ ਰਿਵਾਜ਼ ਨਹੀਂ ਸੀ।ਪਰ ਉਸ ਦਿਨ ਕੇਕ ਕੱਟਿਆ,ਉਹਨੇ ਮੈਨੂੰ ਕੇਕ ਦਿੱਤਾ ਅਤੇ ਥੋੜ੍ਹਾ ਆਪ ਖਾਧਾ।ਨਾ ਉਹਨੇ ਮੈਨੂੰ ਹੈਪੀ ਬਰਥ ਡੇ ਕਿਹਾ ਅਤੇ ਮੈਂ ਉਹਨੂੰ ਥੈਂਕ ਯੂ ਬੱਸ ਇਕ ਦੂਜੇ ਨੂੰ ਵੇਖਦੇ ਰਹੇ ਅਤੇ ਮੁਸਕਰਾਉਂਦੇ ਰਹੇ।
40 ਸਾਲ ਅਸੀਂ ਇਕੱਠੇ ਰਹੇ ਹਾਂ।ਇਹ ਪਿਆਰ ਸੀ ਪਰ ਅਸੀਂ ਕਦੀ ਇਜ਼ਹਾਰ ਨਹੀਂ ਕੀਤਾ।ਇਹਦੀ ਲੋੜ ਹੀ ਕੀ ਹੈ? ਜੇ ਕੋਈ ਬਿਨਾ ਬੋਲਿਆ ਸਭ ਕੁਝ ਕਹਿ ਦੇਵੇ ਤਾਂ ਕੁਝ ਬੋਲਣ ਦੀ ਲੋੜ ਕੀ ਹੈ ? ਪਿਆਰ ਨੂੰ ਇਜ਼ਹਾਰ ਦੀ ਲੋੜ ਨਹੀਂ,ਇਜ਼ਹਾਰ ਤਾਂ ਕੋਸ਼ਿਸ਼ ਹੁੰਦੀ ਹੈ ਪਿਆਰ ਬਣਾਉਣ ਦੀ...

ਅਦੀਬ ਦੀ ਨਜ਼ਰ ਤੋਂ ਅਦੀਬ ਦਾ ਜ਼ਿਕਰ 
ਦਲੀਪ ਕੌਰ ਟਿਵਾਣਾ
ਪੰਜਾਬੀ ਨਾਵਲਕਾਰ
ਸਾਹਿਤ ਅਕਾਦਮੀ ਪੁਰਸਕਾਰ 1971,ਪਦਮ ਸ਼੍ਰੀ ਪੁਰਸਕਾਰ 2004

ਮੇਰੀ ਪਹਿਲੀ ਮੁਲਾਕਾਤ
ਉਹ ਪਹਿਲੀ ਵਾਰ ਮੈਨੂੰ ਸਰਕਾਰੀ ਕਾਲਜ ਧਰਮਸ਼ਾਲਾ ਮਿਲੇ।ਸ਼ਾਇਦ ਅੰਮ੍ਰਿਤਾ ਨੇ ਸੁਣਿਆ ਹੋਣਾ ਕਿ ਪੰਜਾਬੀ ਦੀ ਕੋਈ ਲੇਖਿਕਾ ਧਰਮਸ਼ਾਲਾ ਆਈ ਹੈ।ਇਸ ਤੋਂ ਬਾਅਦ ਅਸੀਂ ਸ਼ੋਭਾ ਸਿੰਘ ਦੇ ਕੋਲ ਅੰਧਰੇਟੇ ਮਿਲੇ।ਇਸ ਮੁਲਾਕਾਤ ਵਿਚ ਕੋਈ ਖਾਸ ਗੱਲਬਾਤ ਨਹੀਂ ਹੋਈ, ਰਸਮੀ ਹਾਲਚਾਲ ਤੋਂ ਬਾਅਦ ਸ. ਸੋਭਾ ਸਿੰਘ ਪੁੱਛਣ ਲੱਗੇ ਕਿ ਦਿਲ ਲੱਗ ਗਿਆ ਜਾਂ ਨਹੀਂ? ਕਿਤੇ ਉਡਾਰੀ ਤਾਂ ਨਹੀਂ ਮਾਰ ਜਾਏਂਗੀ?  ਫਿਰਕਈ ਵਰਿਆ ਮਗਰੋਂ ਜਦੋਂ ਮੈਂ ਉਹਨਾਂ ਦੇ ਘਰ ਗਈ ਹੋਈ ਸੀ।ਉਹਨਾਂ ਦੀ ਨੌਕਰਾਣੀ ਨੇ ਮੇਰੇ ਵੱਲ ਹੱਥ ਕਰਕੇ ਅੰਮ੍ਰਿਤਾ ਨੂੰ ਪੁੱਛਿਆ ਕਿ ਬੀਬੀ ਇਹ ਤੇਰੀ ਭੈਣ ਹੈ ਜਾਂ ਧੀ? ਅੰਮ੍ਰਿਤਾ ਕਹਿੰਦੀ ਕਿ ਇਹ ਮੇਰੀ ਭੈਣ ਵੀ ਹੈ ਤੇ ਧੀ ਵੀ!
PunjabKesari

ਅੰਮ੍ਰਿਤਾ ਦੀਆਂ ਰਚਨਾਵਾਂ
ਅੰਮ੍ਰਿਤਾ ਜਦੋਂ ਕਵਿਤਾਵਾਂ ਲਿਖਦੀ ਹੈ ਤਾਂ ਪਾਠਕਾਂ ਨੂੰ ਨਾਲ ਵਹਾ ਲੈ ਜਾਂਦੀ ਹੈ।ਇਸ ਤੋਂ ਇਲਾਵਾ ਲਿਖਣ ਦੇ ਨਾਲ-ਨਾਲ ਪੜ੍ਹਦੇ ਰਹਿਣਾ ਵੀ ਉਹਨਾਂ ਦੀ ਇੱਕ ਬਹੁਤ ਚੰਗੀ ਆਦਤ ਸੀ।ਕੰਮ ਦੇ ਪ੍ਰਤੀ ਉਸਦੀ ਪ੍ਰਤੀਬੱਧਤਾ ਬਹੁਤ ਸੀ।ਔਰਤਾਂ ਲਈ ਉਸ ਦਾ ਨਜ਼ਰੀਆ ਧਿਆਨ ਨਾਲ ਸਮਝਣ ਦੀ ਲੋੜ ਹੈ।ਅੰਮ੍ਰਿਤਾ ਤੋਂ ਪਹਿਲਾਂ ਆਦਮੀ ਹੀ ਅੋਰਤਾਂ ਬਾਰੇ ਲਿਖਿਆ ਕਰਦੇ ਸੀ।ਕਈ ਵਾਰ ਮਰਦ ਦ੍ਰਿਸ਼ਟੀਕੋਣ ਤੋਂ ਗਲਤ ਵੀ ਲਿਖ ਦਿੱਤਾ ਜਾਂਦਾ ਸੀ।ਅੰਮ੍ਰਿਤਾ ਪਹਿਲੀ ਵੱਡੀ ਲੇਖਿਕਾ ਸੀ ਜਿਸਨੇ ਅੋਰਤ ਬਾਰੇ ਸੱਚ ਲਿਖਣ ਦੀ ਹਿੰਮਤ ਕੀਤੀ।''ਮੈਂ ਤੇਰਾ ਅੰਨ ਖਾਂਦੀ ਹਾਂ,ਤੂੰੰ ਮੈਨੂੰ ਜਿਵੇਂ ਮਰਜ਼ੀ ਵਰਤ ਲੈ'' ਜਿਹੀਆਂ ਰਚਨਾਵਾਂ ਰਾਹੀਂ ਅੰਮ੍ਰਿਤਾ ਔਰਤਾਂ ਦੀ ਆਵਾਜ਼ ਬਣੀ।ਉਸਦਾ ਰਸਾਲਾ ਨਾਗਮਣੀ ਪੰਜਾਬੀ ਅਦਬ ਦਾ ਹਾਸਲ ਹੈ।ਨਾਗਮਣੀ ਨੇ ਕਈ ਲਿਖਾਰੀਆਂ ਨੂੰ ਪੇਸ਼ ਕੀਤਾ।ਨਾਗਮਣੀ ਦੀ ਖੁਬੀ ਸੀ ਕਿ ਉਹ ਨਵੇਂ ਲੇਖਕਾਂ ਦੀਆਂ ਚੰਗੀਆਂ ਲਿਖਤਾਂ ਸ਼ਾਮਿਲ ਕਰਦਾ ਸੀ,ਜਦੋਂਕਿ ਹੋਰ ਰਸਾਲਿਆਂ 'ਚ ਅਜਿਹਾ ਨਹੀਂ ਸੀ।
 

ਹੋਜ਼ ਖ਼ਾਸ ਦਾ ਠਿਕਾਣਾ ਅਤੇ ਮਾਂ ਅੰਮ੍ਰਿਤਾ
ਸੁਣਿਆ ਹੈ ਵਿਲੀਅਮ ਸ਼ੇਕਸਪੀਅਰ ਦਾ ਘਰ ਇੰਗਲੈਂਡ ਦੇ ਅਦਬ ਦਾ ਸਿਰਨਾਵਾਂ ਹੈ।ਸਾਡੇ ਅਦੀਬਾਂ ਦਾ ਸਿਰਨਾਵਾਂ ਵੀ ਇੰਝ ਹੋ ਸਕਦਾ ਸੀ।ਅੰਮ੍ਰਿਤਾ ਪ੍ਰੀਤਮ ਦੇ ਘਰ ਨੂੰ ਪੰਜਾਬ ਸਰਕਾਰ ਮਿਊਜ਼ੀਅਮ ਬਣਾਉਣਾ ਚਾਹੁੰਦੀ ਸੀ।ਇਸ ਲਈ ਪੇਸ਼ਕਸ਼ ਵੀ ਸੀ ਕਿ ਅੰਮ੍ਰਿਤਾ ਇਸ ਦੀ ਆਗਿਆ ਦੇ ਦੇਵੇ ਅਤੇ ਇਮਰੋਜ਼ ਉਸ ਦਾ ਟ੍ਰਸਟੀ ਬਣ ਜਾਵੇਗਾ।ਇਹ ਪੰਜਾਬੀ ਅਦਬ 'ਚ ਚੰਗਾ ਕਦਮ ਹੁੰਦਾ।ਪਾਠਕ ਆਪਣੇ ਅਦੀਬ ਦਾ ਘਰ ਵੇਖਦੇ ਉਹਦੇ ਨਾਲ ਇਸ ਜ਼ਰੀਏ ਗੱਲਾਂ ਕਰਦੇ ਪਰ ਅੰਮ੍ਰਿਤਾ ਪ੍ਰੀਤਮ ਨੂੰ ਆਖਰੀ ਉੱਮਰੇ ਵੀ ਇਹੋ ਸੀ ਕਿ ਉਹਦਾ ਘਰ ਉਹਦੇ ਬਾਅਦ ਉਹਦੇ ਪੁੱਤ ਦੇ ਕੰਮ ਆਵੇ।ਅੱਜ ਉਹ ਠਿਕਾਣਾ ਵਿਕ ਚੁੱਕਾ ਹੈ।ਅੰਮ੍ਰਿਤਾ ਦਾ ਸਿਰਨਾਵਾਂ ਹੁਣ ਉਸ ਘਰ ਨਹੀਂ ਬੋਲਦਾ।ਮਲਬੇ ਦੇ ਢੇਰ 'ਤੇ ਕੋਈ ਨਵੀਂ ਇਮਾਰਤ ਉਸਰ ਰਹੀ ਹੈ ਅਤੇ ਅੰਮ੍ਰਿਤਾ ਦਾ ਘਰ ਸਿਰਫ ਉਹਦੀਆਂ ਰਚਨਾਵਾਂ 'ਚ ਹੀ ਬਾਕੀ ਹੈ।
 

ਸਮੇਂ ਤੋਂ ਅੱਗੇ ਤੁਰਦੀ ਅੰਮ੍ਰਿਤਾ
ਅੰਮ੍ਰਿਤਾ ਆਪਣੇ ਸਮੇਂ ਦੀਆਂ ਅੋਰਤਾਂ ਨਾਲੋਂ ਬਿਲਕੁਲ ਵੱਖਰੀ ਸੀ।ਅਜੋਕੀਆਂ ਕੁੜੀਆਂ ਜੋ ਪਹਿਰਾਵਾ ਪਾਉਂਦੀਆਂ ਨੇ, ਖੁੱਲ੍ਹਾਂ ਮਾਣ ਰਹੀਆਂ ਨੇ ਓਹੀ ਖੁੱਲ੍ਹ ਅੰਮ੍ਰਿਤਾ ਨੇ ਪੰਜਾਹ ਸਾਲ ਪਹਿਲਾਂ ਲਈ।ਅੰਮ੍ਰਿਤਾ 'ਚ ਸੱਚ ਬੋਲਣ ਦੀ ਹਿੰਮਤ ਸੀ, ਜ਼ੇਰਾ ਸੀ।ਅੋਰਤਾਂ ਦੇ ਹੱਕਾਂ ਤੇ ਦਰਦ ਨੂੰ ਪਛਾਣਦੇ ਹੋਏ ਉਸ ਨੇ ਆਪਣੇ ਨਾਵਲ ਪਿੰਜਰ ਵਿਚ ਵੰਡ ਦੀ ਤ੍ਰਾਸਦੀ ਹੰਢਾਉਂਦੇ ਲੋਕਾਂ ਅਤੇ ਔਰਤਾਂ ਦੀ ਮਨੋਦਸ਼ਾ ਨੂੰ ਬਾਖੂਬੀ ਬਿਆਨ ਕੀਤਾ ਹੈ।ਅੱਜ ਦੇ ਦੌਰ 'ਚ ਔਰਤ ਨਾਲ ਹੋ ਰਹੀਆਂ ਵਧੀਕੀਆਂ ਬਾਰੇ ਅੰਮ੍ਰਿਤਾ ਲਿਖਦੀ ਹੈ।ਅੰਮ੍ਰਿਤਾ ਦੀ ਖੂਬੀ ਸੀ ਕਿ ਉਹ ਸਮਕਾਲੀ ਲੇਖਕਾਂ 'ਚ ਇਕੱਲੀ ਔਰਤ ਸੀ।ਜਿਸਨੇ ਬੋਲਡ ਤਰੀਕੇ ਨਾਲ ਲਿਖਣਾ ਸ਼ੁਰੂ ਕੀਤਾ।
 

ਖਿੰਡੀ ਸ਼ਖ਼ਸੀਅਤ 
ਅੰਮ੍ਰਿਤਾ ਮਹਾਨਗਰ ਦੀ ਬਾਸ਼ਿੰਦੀ ਹੋਣ ਕਰਕੇ ਲੋਕਾਂ ਨਾਲੋਂ ਤੇ ਪਰਿਵਾਰ ਨਾਲੋਂ ਟੁੱਟੀ ਹੋਈ ਜਾਪਦੀ ਸੀ।ਜਿਸ ਸਦਕਾ ਕਿਤੇ ਨਾ ਕਿਤੇ ਉਹ ਪੰਜਾਬੀਆਂ ਨੂੰ ਅੱਖਰਦੀ ਸੀ।ਮਹਾਂਨਗਰ 'ਚ ਰਹਿੰਦੇ ਹੋਣ ਕਾਰਨ ਜੇਕਰ ਅੰਮ੍ਰਿਤਾ ਦੀ ਟੁੱਟ-ਭੱਜ ਨਾ ਹੋਈ ਹੁੰਦੀ ਤਾਂ ਸ਼ਾਇਦ ਬਿਹਤਰ ਤਰੀਕੇ ਨਾਲ ਹੋਰ ਲਿਖ ਪਾਉਂਦੀ।ਅਕਸਰ ਇਹ ਸੁਣਨ ਨੂੰ ਮਿਲਦਾ ਰਿਹਾ ਹੈ ਕਿ ਅੰਮ੍ਰਿਤਾ ਮਾਣ-ਸਨਮਾਨ ਦੀ ਭੁੱਖੀ ਸੀ ਇਹ ਸਭ ਸੁਣੀਆਂ ਸੁਣਾਈਆਂ ਗੱਲਾਂ ਹਨ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਉਹਨਾਂ ਨੂੰ ਸਾਹਿਤਕ ਯੋਗਦਾਨ ਲਈ ਸਰਕਾਰੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਸੀ, ਜੋ ਕਿ ਸਮੇਂ ਦੀ ਜ਼ਰੂਰਤ ਵੀ ਸੀ।ਕਿਉਂਕਿ ਉਹਨਾਂ ਦਿਨਾਂ 'ਚ ਹੀ ਉਹਨਾਂ ਦਾ ਪੁੱਤਰ ਜ਼ੇਰੇ ਇਲਾਜ ਸੀ।ਲੇਖਕ ਇਨਸਾਨ ਵੀ ਹੈ,ਰਿਸ਼ਤਿਆਂ 'ਚ ਬੱਝਾ ਵੀ ਅਤੇ ਕਈ ਕਮਜ਼ੋਰੀਆਂ 'ਚ ਘਿਰਿਆ ਅਦਨਾ ਜਿਹਾ ਵਿਚਾਰਾ ਵੀ ਤਾਂ ਹੁੰਦਾ ਹੀ ਹੈ। 1984 ਬਾਰੇ ਉਹਨਾਂ ਦੀ ਚੁੱਪ,ਇੰਦਰਾ ਗਾਂਧੀ ਨਾਲ ਦੋਸਤੀ ਅਤੇ ਵਾਰਸ ਸ਼ਾਹ ਨੂੰ ਆਵਾਜ਼ਾਂ ਮਾਰਦੀ ਅੰਮ੍ਰਿਤਾ ਨੇ ਮੁਹੱਬਤ ਵੀ ਬਹੁਤ ਲਈ ਅਤੇ ਰੁਸਵਾਈ ਵੀ ਬਹੁਤ ਲਈ।
ਹਰਪ੍ਰੀਤ ਸਿੰਘ ਕਾਹਲੋਂ,ਆਸ਼ੀਆ ਪੰਜਾਬੀ
 

ਬੋਕਸ
ਜਨਮ : 31 ਅਗਸਤ 1919
ਥਾਂ : ਗੁਜਰਾਂਵਾਲਾ (ਲਹਿੰਦਾ ਪੰਜਾਬ,ਪਾਕਿਸਤਾਨ) 
ਮੌਤ : 31 ਅਕਤੂਬਰ 2005
ਮਾਣ-ਸਨਮਾਨ
1956 : ਸਾਹਿਤ ਅਕਾਦਮੀ ਪੁਰਸਕਾਰ
1981: ਗਿਆਨਪੀਠ ਪੁਰਸਕਾਰ
2004: ਪਦਮ ਵਿਭੂਸ਼ਣ ਅਤੇ ਪੰਜਾਬ ਰਤਨ ਪੁਰਸਕਾਰ 
ਰਚਨਾਵਾਂ : ਸੁਨੇਹੜੇ,ਪਿੰਜਰ,ਰਸੀਦੀ ਟਿਕਟ,ਕਾਗਜ਼ ਤੇ ਕੈਨਵਸ
ਲੇਖਕ— ਹਰਪ੍ਰੀਤ ਸਿੰਘ ਕਾਹਲੋਂ,ਆਸ਼ੀਆ ਪੰਜਾਬੀ

  • Amrita Pritam
  • soul
  • love
  • ਅੰਮ੍ਰਿਤਾ ਪ੍ਰੀਤਮ
  • ਆਤਮਾ
  • ਪਿਆਰ

ਸੱਚੀ ਏ ਦੁਹਾਈ

NEXT STORY

Stories You May Like

  • tribal sports talent our national pride
    ਜਨਜਾਤੀ ਖੇਡ ਪ੍ਰਤਿਭਾ : ਸਾਡਾ ਰਾਸ਼ਟਰੀ ਮਾਣ
  • nikita from jalandhar obtained her degree in italy
    ਜਲੰਧਰ ਦੇ ਪਿੰਡ ਢੇਸੀਆਂ ਕਾਨਾ ਨਾਲ ਸਬੰਧਿਤ ਨੀਕੀਤਾ ਨੇ ਵਧਾਇਆ ਮਾਣ, ਇਟਲੀ ਚ ਹਾਸਿਲ ਕੀਤੀ ਡਿਗਰੀ
  • sukhman kaur from kapurthala recruited in italian police
    ਕਪੂਰਥਲਾ ਦੀ ਸੁਖਮਨ ਕੌਰ ਨੇ ਵਧਾਇਆ ਮਾਣ,  ਇਟਲੀ ਪੁਲਿਸ 'ਚ ਹੋਈ ਭਰਤੀ
  • congress comes to power in punjab  women will get full respect  aruna chaudhary
    ਜੇਕਰ ਕਾਂਗਰਸ ਪੰਜਾਬ ’ਚ ਸੱਤਾ ’ਚ ਆਉਂਦੀ ਹੈ ਤਾਂ ਔਰਤਾਂ ਨੂੰ ਪੂਰਾ ਮਾਣ-ਸਤਿਕਾਰ ਮਿਲੇਗਾ : ਅਰੁਣਾ ਚੌਧਰੀ
  • jasnoor singh of pathankot increases pride
    ਪਠਾਨਕੋਟ ਦੇ ਜਸਨੂਰ ਸਿੰਘ ਨੇ ਵਧਾਇਆ ਮਾਣ: CDS-2 ਪ੍ਰੀਖਿਆ 'ਚ ਦੇਸ਼ ਭਰ 'ਚੋਂ ਹਾਸਲ ਕੀਤਾ ਪਹਿਲਾ ਰੈਂਕ
  • mango song for kids pinkoo tv video
    ਕਿਉਂ ਕਿਹਾ ਜਾਂਦੈ ਅੰਬ ਨੂੰ ਫਲਾਂ ਦਾ ਰਾਜਾ ? Pinkoo TV ਦੀ ਇਸ ਵੀਡੀਓ ਰਾਹੀਂ ਬੱਚਿਆਂ ਦਾ ਕਰੋ ਮਨੋਰੰਜਨ
  • india  s health sector to be worth  700 billion by 2030
    2030 ਤੱਕ 700 ਅਰਬ ਡਾਲਰ ਦਾ ਹੋਵੇਗਾ ਭਾਰਤ ਦਾ ਸਿਹਤ ਖੇਤਰ, ਨਿਵੇਸ਼ ਦੀ ਵੱਡੀ ਲੋੜ
  • steel production target in jeopardy  vedanta chairman gives big warning
    ਭਾਰਤ ਦਾ 300 ਮਿਲੀਅਨ ਟਨ ਸਟੀਲ ਉਤਪਾਦਨ ਦਾ ਟੀਚਾ ਖ਼ਤਰੇ 'ਚ? ਵੇਦਾਂਤਾ ਦੇ ਚੇਅਰਮੈਨ ਨੇ ਦਿੱਤੀ ਵੱਡੀ ਚਿਤਾਵਨੀ
  • important news regarding punjab weather
    ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰ, 14 ਅ੍ਰਪੈਲ ਤੱਕ ਦੀ ਪੜ੍ਹੋ ਤਾਜ਼ਾ ਅਪਡੇਟ
  • strict action against corporation employee duty parking outside company bagh
    ਕੰਪਨੀ ਬਾਗ ਦੇ ਬਾਹਰ ਪਾਰਕਿੰਗ ’ਚ ਡਿਊਟੀ ਦੇਣ ਵਾਲੇ ਨਿਗਮ ਕਰਮਚਾਰੀ 'ਤੇ ਡਿੱਗੀ...
  • basmati rice becomes expensive by rs 2000 per quintal
    ਕਾਰੋਬਾਰੀਆਂ ਦੇ ਖਿੜ੍ਹੇ ਚਿਹਰੇ! ਬਾਸਮਤੀ ਚੌਲਾਂ ਦੀਆਂ ਕੀਮਤਾਂ 'ਚ ਹੋ ਗਿਆ ਭਾਰੀ...
  • robbery in pnb bank in jalandhar former dsp s son reveals
    Punjab: PNB ਬੈਂਕ ਡਾਕਾ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸਾ! ਸਾਬਕਾ DSP ਦੇ ਪੁੱਤ...
  • thief escapes with gas cylinder and cash from house in jalandhar
    ਜਲੰਧਰ ਵਿਖੇ ਘਰ ਵਿਚੋਂ ਗੈਸ ਸਿਲੰਡਰ ਤੇ ਨਕਦੀ ਲੈ ਕੇ ਚੋਰ ਹੋਇਆ ਫਰਾਰ
  • airbags deploy in violent two car collision in jalandhar   two women injured
    ਜਲੰਧਰ 'ਚ ਦੋ ਕਾਰਾਂ ਦੀ ਭਿਆਨਕ ਟੱਕਰ, ਖੁੱਲ੍ਹੇ ਏਅਰਬੈਗ, ਵਾਹਨਾਂ ਦੇ ਉੱਡੇ...
  • heavy damage crop destruction to 7 districts in punjab due rain and hailstorm
    ਮੀਂਹ-ਗੜ੍ਹੇਮਾਰੀ ਕਾਰਨ ਪੰਜਾਬ ਦੇ 7 ਜ਼ਿਲ੍ਹਿਆਂ 'ਚ ਭਾਰੀ ਨੁਕਸਾਨ, ਕਿਸਾਨਾਂ ਦੀ...
  • big change in punjab s weather
    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 12 ਅਪ੍ਰੈਲ ਤੱਕ ਦੀ ਨਵੀਂ ਅਪਡੇਟ ਜਾਰੀ, 15...
Trending
Ek Nazar
india cricketer

ਦਿੱਗਜ ਭਾਰਤੀ ਖਿਡਾਰੀ ਦਾ ਹੋਇਆ ਦੇਹਾਂਤ, ਕ੍ਰਿਕਟ ਜਗਤ 'ਚ ਸੋਗ ਦੀ ਲਹਿਰ

rbi wait upi transfers

10,000 ਭੇਜਣ ਮਗਰੋਂ 1 ਘੰਟੇ ਦੀ ਬ੍ਰੇਕ! UPI ਪੇਮੈਂਟ 'ਤੇ ਜਲਦ ਲਾਗੂ ਹੋ ਸਕਦੈ...

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! 11 ਅਪ੍ਰੈਲ ਤੋਂ ਬਣ ਰਿਹੈ...

wife lover plan husband dhar

'ਤੂੰ ਕਾਲਾ ਏਂ, ਮੈਂ ...!' ਪਤਨੀ ਨੇ 1 ਲੱਖ ਦੇ ਕੇ ਦੇਰ ਰਾਤ ਘਰੇ ਸੱਦ ਲਿਆ...

dirty business was going on under the guise of a spa center

Punjab : ਸਪਾ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਪੁਲਸ ਨੇ ਮਾਰੀ ਰੇਡ...

epfo auto transfer money without claim

ਹੁਣ ਬਿਨਾਂ ਕਲੇਮ ਤੁਹਾਡੇ ਬੈਂਕ ਖ਼ਾਤੇ 'ਚ ਆਉਣਗੇ PF ਦੇ ਪੈਸੇ! EPFO ਨੇ ਸ਼ੁਰੂ...

punjabi man dies of heart attack in america

ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ! ਮੁਕੇਰੀਆਂ ਦੇ ਵਿਅਕਤੀ ਦੀ ਅਮਰੀਕਾ 'ਚ...

vitamin d deficiency may speed up brain ageing

ਇਸ Vitamin ਦੀ ਕਮੀ ਨਾਲ ਛੇਤੀ ਬੁੱਢਾ ਹੋ ਜਾਂਦੈ ਦਿਮਾਗ! 30 ਤੋਂ 40 ਸਾਲ ਵਾਲਿਆਂ...

a small clove of garlic is no less than sanjeevani

ਸੰਜੀਵਨੀ ਤੋਂ ਘੱਟ ਨਹੀਂ ਲਸਨ ਦੀ ਇਕ ਛੋਟੀ ਜਿਹੀ ਕਲੀ! ਜਾਣੋਂ ਫਾਇਦੇ ਤੇ ਖਾਣ ਦਾ...

2 cheap 5g smartphones launched

ਲਾਂਚ ਹੋਏ 2 ਸਸਤੇ 5G ਸਮਾਰਟਫੋਨ, ਘੱਟ ਕੀਮਤ 'ਚ ਮਿਲਣਗੇ ਜ਼ਬਰਦਸਤ ਫੀਚਰਜ਼

  love   can be expensive in the digital world

ਡਿਜੀਟਲ ਦੁਨੀਆ ’ਚ ‘ਪਿਆਰ’ ਪੈ ਸਕਦੈ ਮਹਿੰਗਾ; ਸਾਈਬਰ ਠੱਗਾਂ ਦੇ ‘ਲਵ ਸਕੈਮ’ 'ਚ...

40 percent discount on gas

ਰੂਸ ਦਾ ਵੱਡਾ ਕਦਮ ; ਭਾਰਤ ਸਮੇਤ ਦੱਖਣੀ ਏਸ਼ੀਆਈ ਦੇਸ਼ਾਂ ਨੂੰ 40 ਫੀਸਦੀ ਸਸਤੀ ਗੈਸ...

salaries increase from may 1

1 ਮਈ ਤੋਂ ਵੱਧ ਜਾਵੇਗੀ ਕਰਮਚਾਰੀਆਂ ਦੀ ਤਨਖਾਹ! ਵੇਨੇਜ਼ੁਏਲਾ ਦੀ ਰਾਸ਼ਟਰਪਤੀ ਨੇ ਕਰ...

ipl rule costs delhi capitals a match

ਡੇਵਿਡ ਮਿਲਰ ਨਹੀਂ IPL ਦਾ ਇਹ ਨਿਯਮ ਬਣਿਆ DC ਦੀ ਹਾਰ ਦਾ ਕਾਰਨ

administration tightens restrictions before wheat harvesting

ਕਣਕ ਦੀ ਕਟਾਈ ਤੋਂ ਪਹਿਲਾਂ ਪ੍ਰਸ਼ਾਸਨ ਸਖ਼ਤ, 5 ਜੂਨ ਤੱਕ ਹੁਕਮ ਜਾਰੀ

robbery in pnb bank in jalandhar former dsp s son reveals

Punjab: PNB ਬੈਂਕ ਡਾਕਾ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸਾ! ਸਾਬਕਾ DSP ਦੇ ਪੁੱਤ...

the actor of the world  s most popular web series has passed away

ਦੁਨੀਆ ਦੀ ਸਭ ਤੋਂ ਧਾਕੜ ਵੈੱਬ ਸੀਰੀਜ਼ ਦੇ ਐਕਟਰ ਦਾ ਹੋਇਆ ਦਿਹਾਂਤ ! ਉਮਰ ਸੀ ਸਿਰਫ...

case registered against imran khan s sisters

ਪਾਕਿਸਤਾਨ : ਇਮਰਾਨ ਖਾਨ ਦੀਆਂ ਭੈਣਾਂ ਸਣੇ 1400 ਹੋਰ 'ਤੇ ਅੱਤਵਾਦ ਦਾ ਕੇਸ ਦਰਜ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
    • student to get 9 10 lakhs from railway
      ਪੇਪਰ ਤੋਂ ਪਹਿਲਾਂ ਲੇਟ ਹੋ ਗਈ ਟਰੇਨ, ਕੁੜੀ ਨੂੰ 9 ਲੱਖ 10 ਹਜ਼ਾਰ ਰੁਪਏ ਭਰੇਗਾ...
    • china string
      ਪੰਜਾਬ ਦੇ ਬੱਚਿਆਂ ਲਈ 'ਮੌਤ ਦੀ ਡੋਰ' ਬਣ ਚੁੱਕੀ ਹੈ ਚਾਈਨਾ ਡੋਰ, ਸਰਕਾਰਾਂ...
    • bjp s grand entry in zila parishad and block committee elections
      ਪੰਜਾਬ ਦੀ ਸਿਆਸਤ 'ਚ ਹਲਚਲ! ਵਿਧਾਨ ਸਭਾ ਚੋਣਾਂ ਲਈ ਟੀਚਾ ਵਿੰਨ੍ਹਣ ਦੀ ਤਿਆਰੀ ’ਚ...
    • death mother in law gold jewellery daughter daughter in law
      ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ...
    • 1947 hijratnama 91  pakhar ram heer
      1947 ਹਿਜਰਤਨਾਮਾ 91: ਪਾਖਰ ਰਾਮ ਹੀਰ
    • cristiano ronaldo confirms 2026 world cup will be his last major tournament
      ਵੱਡੀ ਖ਼ਬਰ ; ਰੋਨਾਲਡੋ ਨੇ ਕੀਤਾ ਸੰਨਿਆਸ ਦਾ ਐਲਾਨ ! ਜਾਣੋ ਕਦੋਂ ਖੇਡੇਗਾ ਆਖ਼ਰੀ...
    • delhi liquor policy premium prices ncr
      ਸਸਤੀ ਹੋਵੇਗੀ ਪ੍ਰੀਮੀਅਮ ਸ਼ਰਾਬ! ਗੁਰੂਗ੍ਰਾਮ-ਫਰੀਦਾਬਾਦ ਤੋਂ ਵੀ ਘੱਟ ਹੋਵੇਗੀ ਕੀਮਤ
    • baba vanga prediction 2025 fortune shines on four zodiac signs
      ਬਾਬਾ ਵੈਂਗਾ ਦੀ ਵੱਡੀ ਭਵਿੱਖਬਾਣੀ: ਆਖਰੀ 3 ਮਹੀਨੇ ਇਨ੍ਹਾਂ 4 ਰਾਸ਼ੀਆਂ ਨੂੰ...
    • million troops in response to us military deployment
      ਅਮਰੀਕਾਂ ਨਾਲ ਆਰ-ਪਾਰ ਦੀ ਜੰਗ ਨੂੰ ਤਿਆਰ ਇਹ ਦੇਸ਼! 37 ਲੱਖ ਫ਼ੌਜੀ, ਮਿਜ਼ਾਈਲਾਂ...
    • hurun rich list 2025 mukesh ambani retains top spot
      ਆ ਗਈ ਅਮੀਰਾਂ ਦੀ List, ਪਹਿਲੀ ਵਾਰ ਅਰਬਪਤੀਆਂ ਦੀ ਸੂਚੀ 'ਚ ਸ਼ਾਹਰੁਖ ਖਾਨ, ਪਹਿਲੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +