ਕਿਸੇ ਦੀ ਨਾ ਕਰੋ ਬਿਨਾ ਸਬੂਤੋ ਸਪੋਟ ਮਿੱਤਰੋ
ਹੋਵੇ ਕੁਝ ਹੋਰ ਨਿਕਲੇ ਕੁਝ ਹੋਰ ਮਿੱਤਰੋ
ਗੱਲ ਵਿੱਚੋਂ ਵਿੱਚ ਖਾਈ ਜਾਵੇ ਭੋਰ ਮਿੱਤਰੋ
ਕਰ ਲਵੋ ਪਰਖ ਕੋਣ ਸਾਧ ਕੋਣ ਚੋਰ ਮਿੱਤਰੋ
ਆ ਰਹੀ ਨਾ ਸਮਝ ਕੋਈ ਸਮਾਜ ਦੀ
ਕਿੱਧਰ ਨੂੰ ਜਾਵੇ ਗੱਲ ਮਾਪਿਆਂ ਦੀ ਲਾਜ ਦੀ
ਪੈ ਚੱਲਿਆ ਉਏ ਜੱਗ ਉੱਤੇ ਘੋਰ ਮਿੱਤਰੋ
ਕਰ ਲਵੋ ਪਰਖ ਕੋਣ ਸਾਧ ਕੋਣ ਚੋਰ ਮਿੱਤਰੋ
ਹਰ ਗੱਲ ਵਿੱਚ ਕੋਈ ਰਾਜ ਹੁੰਦਾ ਏ
ਬੰਦਾ ੳਉਦੋਂ ਹੋਇਆ ਮੁਥਾਜ ਹੁੰਦਾ ਏ
ਨਵੇਂ ਨਵੇਂ ਬਣਦੇ ਪੋਜ਼ ਨਿੱਤ ਹੋਰ ਮਿੱਤਰੋ
ਕਰ ਲਵੋ ਪਰਖ ਕੋਣ ਸਾਧ ਕੋਣ ਚੋਰ ਮਿੱਤਰੋ।
ਕੀ ਕੀ ਦੱਸਾ ਕੀਹਨੇ ਖਿਲਾਰੇ ਝੱਲ ਨੇ
ਨਸ਼ੇ ਕਰ ਖਾੜਿਆਂ ਵਿੱਚ ਘੁਲ ਰਹੇ ਮੱਲ ਨੇ
ਗੱਲ ਲਿਖੇ, ਸੁਖਚੈਨ, ਕਰ ਪੂਰੀ ਗੋਰ ਮਿੱਤਰੋ
ਕਰ ਲਵੋ ਪਰਖ ਕੋਣ ਸਾਧ ਕੋਣ ਚੋਰ ਮਿੱਤਰੋ।
ਪੰਜਾਬ ਵਿੱਚ ਕਈ ਡੇਰੇਦਾਰ ਛਾਏ ਆ
ਸਰਕਾਰਾਂ ਫਿਰਦੀਆਂ ਉਨ੍ਹਾਂ ਦੇ ਦਾਏ ਬਾਏ ਆ
ਉੱਤੋਂ ਚਿੱਟੇ ਵਿੱਚੋਂ ਕੁਝ ਹੋਰ ਮਿੱਤਰੋ
ਕਰ ਲਵੋ ਪਰਖ ਕੋਣ ਸਾਧ ਕੋਣ ਚੋਰ ਮਿੱਤਰੋ।
ਬਾਕੀ ਸਭ ਗੱਲਾਂ ਰੱਬ ਦੇ ਹਵਾਲੇ ਨੇ
ਕੋਣ ਲੁਟੇਰੇ ਤੇ ਕੋਣ ਰਖਵਾਲੇ ਨੇ
ਠੱਠੀ ਭਾਈ' ਕਹੇ ਰੱਬ ਇਕੋ, ਨਾ
ਕੋਈ ਹੋਰ ਮਿੱਤਰੋ
ਕਰ ਲਵੋ ਪਰਖ ਕੋਣ ਸਾਧ ਕੋਣ ਚੋਰ
ਮਿੱਤਰੋ।
ਸੁਖਚੈਨ ਸਿੰਘ, ਠੱਠੀ ਭਾਈ, (ਯੂਏਈ)
00971527632924
ਦਿਲ ਨਹੀਂ ਲੱਗਦਾ ਹੁਣ....
NEXT STORY