ਇੱਕ ਪਿੰਡ ਵਿੱਚ ਦੋ ਮਿੱਤਰ ਰਹਿੰਦੇ ਸਨ ਜਿਹਨਾਂ ਦੇ ਨਾਮ ਮਨਦੀਪ ਅਤੇ ਜਗਦੀਪ ਸਨ । ਉਹ ਦੋਨੇਂ ਬਹੁਤ ਪੱਕੇ ਦੋਸਤ ਸਨ ਅਤੇ ਇੱਕ ਦੂਜੇ ਨੂੰ ਦਿਲੋਂ ਪਿਆਰ ਕਰਦੇ ਸਨ । ਪਰ ਜਦੋਂ ਵੀ ਉਹ ਇੱਕ ਦੂਜੇ ਨੂੰ ਮਿਲਦੇ ਤਾਂ ਉਹ ਬਹੁਤ ਹੀ ਹਾਂਸੀ ਮਖੌਲ ਕਰਦੇ ਅਤੇ ਇੱਕ ਦੂਜੇ ਨੂੰ ਟਿਚਰਾਂ ਕਰਦੇ ਰਹਿੰਦੇ । ਇੱਕੋ ਜਮਾਤ ਵਿਚ ਪੜ੍ਹਦੇ-ਪੜ੍ਹਦੇ ਵੱਡੇ ਹੋਏ ਅਤੇ ਫਿਰ ਚੰਗੀ ਪੜ੍ਹਾਈ ਕਰ ਕੇ ਵੱਖ ਵੱਖ ਸ਼ਹਿਰਾਂ ਵਿੱਚ ਨੌਕਰੀ ਕਰਨ ਲਈ ਚਲੇ ਗਏ । ਹੁਣ ਉਹਨਾਂ ਦਾ ਮਿਲਣਾ ਬਹੁਤ ਘੱਟ ਹੋ ਗਿਆ ਸੀ ਪਰ ਜਦੋਂ ਮਿਲਦੇ ਤਾਂ ਬਹੁਤ ਪਿਆਰ ਨਾਲ ਮਿਲਦੇ ।
ਕਈ ਸਾਲ ਬੀਤਣ ਤੋਂ ਬਾਅਦ ਜਗਦੀਪ ਦਾ ਵਿਆਹ ਹੋ ਗਿਆ ਪਰ ਕਿਸੇ ਕਾਰਨ ਮਨਦੀਪ ਉਸਦੇ ਵਿਆਹ ਵਿੱਚ ਨਾ ਆ ਸਕਿਆ । ਜਗਦੀਪ ਦੇ ਘਰ ਵਾਲੀ ਬਹੁਤ ਮੋਟੀ-ਭਾਰੀ ਸੀ ਪਰ ਉਹ ਵੀ ਬਹੁਤ ਖੁਸ਼-ਦਿਲ ਸੁਭਾਅ ਦੀ ਮਾਲਕ ਸੀ । ਵਿਆਹ ਤੋਂ ਕੁਲ ਮਹੀਨਿਆਂ ਬਾਅਦ ਜਗਦੀਪ ਆਪਣੀ ਘਰ ਵਾਲੀ ਨੂੰ ਨਾਲ ਲੈਂ ਕੇ ਮਨਦੀਪ ਨੂੰ ਮਿਲਣ ਉਸਦੇ ਘਰ ਗਿਆ । ਮਨਦੀਪ ਘਰ ਹੀ ਸੀ, ਉਸਨੇ ਉਨ੍ਹਾਂ ਦਾ ਸਵਾਗਤ ਕੀਤਾ । ਜਗਦੀਪ ਅਤੇ ਉਸਦੇ ਘਰ ਵਾਲੀ ਦੇ ਅੰਦਰ ਸੌਫਾ ਸੈਂਟ ਤੇ ਬਿਠਾਦਿਆ ਹੀ ਜਗਦੀਪ ਆਪਣੀ ਘਰਵਾਲੀ ਬਾਰੇ ਜਾਣਕਾਰੀ ਦੇਣ ਲੱਗਿਆ ਅਤੇ ਕਿਹਾ ਕਿ ਮਨਦੀਪ, ਤੂੰ ਮੇਰੇ ਵਿਆਹ ਵਿੱਚ ਨਹੀਂ ਆਇਆ, ਤਾਂ ਹੀ ਮੈਨੂੰ, ਤੈਨੂੰ ਮਿਲਣ ਆਉਣਾ ਪਿਆ ਹੈ, ਦੇਖ ਇਹ ਮੇਰੀ ਵਾਈਫ਼ ਏ।ਮਨਦੀਪ ਨੇ ਵੀ ਦੇਰ ਨਾ ਕੀਤੀ ਅਤੇ ਮਿੰਨਾ ਮਿੰਨਾ ਹੱਸਦੇ ਹੋਏ ਨੇ ਕਿਹਾ ਅੱਛਾ ਇਸ ਨੂੰ ਕਹਿੰਦੇ ਨੇ ਵਾਈਫ।''ਜਗਦੀਪ ਤੇ ਉਸਦੇ ਘਰ ਵਾਲੀ ਦੋਨੋਂ ਸਮਝ ਗਏ ਕਿ ਮਨਦੀਪ ਟਿੱਚਰ ਕਰ ਰਿਹਾ ਹੈ ਅਤੇ ਸਾਰੇ ਉੱਚੀ-ਉੱਚੀ ਹੱਸਣ ਲੱਗੇ।
ਬਹਾਦਰ ਸਿੰਘ ਗੋਸਲ,
ਮੋ.ਨੰ: 98764-52223
ਅਫਸਪਾ ਅੰਗਰੇਜ਼ਾਂ ਦੇ ਕਾਲੇ ਕਾਨੂੰਨ ਤੋਂ ਵੀ ਖਤਰਨਾਕ, ਮੋਦੀ ਸਰਕਾਰ
NEXT STORY