ਜਦੋਂ ਸਮੇਂ ਦੀ ਹੁੰਦੀ
ਬਰਸਾਤ ਵੇ ਸੱਜਣਾ
ਜੋ ਹੁੰਦੀ ਇਸਦੀ
ਬਾਤ ਵੇ ਸੱਜਣਾ
ਇਕ ਵਾਰੀ ਜਿਹੜੇ
ਬਦਲ ਵਰ ਜਾਂਦੇ
ਉਹ ਵੀ ਆ ਕੇ
ਕਿਧਰੇ ਤਰ ਜਾਂਦੇ
ਉਹ ਜਿਧਰੋਂ ਆਉਂਦੇ
ਨਾ ਵਾਪਸ ਜਾ ਪਾਉਂਦੇ
ਬੀਤੇ ਵੇਲੇ ਵੇ ਸੱਜਣਾ
ਮੁੜ ਹੱਥ ਨਾ ਆਉਂਦੇ
ਮੁੜ ਹੱਥ ਨਾ ਆਉਂਦੇ
ਸਮੇਂ ਦੀ ਜਿਹੜੇ
ਪ੍ਰਵਾਹ ਕਰਦੇ
ਪਲ ਪਲ ਦੇ ਵਿਚ ਉਹ
ਸਾਹ ਭਰਦੇ
ਲਾ ਕੇ ਸਮੇਂ ਨੂੰ ਉਹ ਮੁਹਰੇ
ਹਰ ਪਾਸੇ ਨੇ ਛਾਉਂਦੇ
ਬੀਤੇ ਵੇਲੇ ਵੇ ਸੱਜਣਾ
ਮੁੜ ਹੱਥ ਨਾ ਆਉਂਦੇ
ਮੁੜ ਹੱਥ ਨਾ ਆਉਂਦੇ
ਸੁਰਿਦਰ ਮਾਣੂਕੇ ਗਿੱਲ
8872321000
ਬਹੁਤੇ ਆਏ ਜਿੰਦਗੀ ਵਿਚ
NEXT STORY