ਚੜ੍ਹਦੇ ਸੂਰਜ ਨੂੰ ਕਿੱਦਾਂ ਨੇ ਡੱਕ ਸਕਦੇ,
ਕੀ ਉਕਾਤ ਹੈ ਕਾਲੇ ਹਨੇਰਿਆਂ ਦੀ।
ਇੱਕ ਛੋਟੀ ਜਿਹੀ ਕਿਰਨ ਵੀ ਹੈ ਕਾਫੀ,
ਆਮਦ ਬਣਦੀ ਜੋ ਸੱਜਰੇ ਸਵੇਰਿਆਂ ਦੀ।
ਹਿੱਕ ਥਾਪੜ ਕੇ ਲੈਂਦੇ ਨੇ ਠਾਣ ਜਿਹੜੇ,
ਆਖਰ ਮੰਜਲਾਂ ਨੂੰ ਉਹੀ ਨੇ ਪਾ ਲੈਂਦੇ।
ਪ੍ਰਵਾਹ ਕਰਦੇ ਨਹੀਂ ਪਏ ਰੋੜਿਆਂ ਦੀ,
ਵਿਸ਼ਵਾਸ਼ ਤੇ ਹਿੰਮਤ ਨਾਲ ਪੰਧ ਮੁਕਾ ਲੈਂਦੇ।
ਕਛੂਏ ਵਾਂਗਰਾਂ ਧੀਮੀ ਭਾਵੇਂ ਚਾਲ ਚੱਲਦੇ,
ਸੌੰਹ ਖਾਧੀ ਏ ਕਦੇ ਵੀ ਰੁਕਣਾ ਨਹੀਂ।
ਕਦਮ ਕਦਮ ਤੇ ਮੁਸੀਬਤ ਭਾਂਵੇ ਖੜੀ ਹੋਵੇ।
ਸਿਰ ਲੱਥ ਜੇ ਕਿਸੇ ਅੱਗੇ ਝੁਕਣਾ ਨਹੀ।
ਜਿਹੜੇ ਹੁੰਦੇ ਨੇ ਜਿਉਂਦੀ ਜਮੀਰ ਵਾਲੇ,
ਹੱਥ ਅੱਡ ਕੇ ਕਿਸੇ ਤੋਂ ਮੰਗਦੇ ਨਹੀਂ।
ਕਿਰਤ ਕਰਕੇ ਜਿਹੜੇ ਨੇ ਖਾਣ ਰੋਟੀ,
ਮਿਹਨਤ ਕਰਨ ਤੋਂ ਕਦੇ ਵੀ ਸੰਗਦੇ ਨਹੀਂ।
ਭੀੜ ਪਈ ਤੋਂ ਕਿਸੇ ਦੇ ਜੋ ਕੰਮ ਆਉਂਦੇ,
ਨੇਕ ਦਿਲ ਇਨਸਾਨ ਅਖਵਾਉਂਦੇ ਨੇ ਉਹ।
ਹੱਡ ਭੰਨ ਕੇ ਮਿਹਨਤ ਜੋ ਕਰਨ ਲੋਕੀਂ,
ਭੁੱਖੇ ਢਿੱਡਾਂ ਨੂੰ ਵੀ (ਵੀਰਿਆ)ਰਜਾਉਂਦੇ ਨੇ ਉਹ।
ਵੀਰ ਸਿੰਘ ਵੀਰਾ
( ਪੰਜਾਬੀ ਲਿਖਾਰੀ ਸਾਹਿਤ ਸਭਾ ਪੀਰਮੁਹੰਮਦ)
ਮੋ.9780253156
ਪੰਜਾਬੀਆਂ ਵਲੋਂ ਅਣਗੋਲਿਆਂ ਫਾਇਬਰ ਆਪਟਿਕਸ ਦਾ ਪਿਤਾਮਾ ਡਾ. ਨਰਿੰਦਰ ਸਿੰਘ ਕਪਾਨੀ
NEXT STORY