Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, OCT 07, 2026

    7:28:44 PM

  • punjab elections news

    ਪੰਜਾਬ 'ਚ ਚੋਣਾਂ ਨੂੰ ਲੈ ਕੇ ਸੁਪਰੀਮ ਕੋਰਟ ਦਾ...

  • pcs officers in punjab to be transferred following cbi raid

    CBI ਰੇਡ ਤੋਂ ਬਾਅਦ ਪੰਜਾਬ 'ਚ ਇਨ੍ਹਾਂ ਵੱਡੇ...

  • punjab police sho suspended

    ਪੰਜਾਬ ਪੁਲਸ ਦੇ SHO ਖ਼ਿਲਾਫ਼ ਐਕਸ਼ਨ! ਕੀਤਾ ਗਿਆ...

  • good news for passport applicant

    ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਤੁਰੰਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • ਭਾਰਤ ਤੇ ਕੈਨੇਡਾ ਦੇ ਬਣਦੇ-ਵਿਗੜਦੇ ਰਿਸ਼ਤਿਆਂ 'ਤੇ..!

MERI AWAZ SUNO News Punjabi(ਨਜ਼ਰੀਆ)

ਭਾਰਤ ਤੇ ਕੈਨੇਡਾ ਦੇ ਬਣਦੇ-ਵਿਗੜਦੇ ਰਿਸ਼ਤਿਆਂ 'ਤੇ..!

  • Edited By Aarti Dhillon,
  • Updated: 23 Oct, 2024 12:55 PM
Meri Awaz Suno
relationship between india and canada
  • Share
    • Facebook
    • Tumblr
    • Linkedin
    • Twitter
  • Comment

ਪਿਛਲੇ ਕੁੱਝ ਸਮੇਂ ਤੋਂ ਭਾਰਤ ਅਤੇ ਕੇਨੈਡਾ ਦੇ ਸੰਬੰਧਾਂ ਚ ਬਹੁਤ ਨਿਘਾਰ ਆਇਆ ਹੈ ਅਤੇ ਹਾਲ ਦੀ ਘੜੀ ਇਨ੍ਹਾਂ ਦੋਹਾਂ ਵਿਚਾਲੇ  ਕੂਟਨੀਤਕ ਸਬੰਧ ਵਿਚਲੀ ਖਾਈ ਹੋਰ ਵਧੇਰੇ ਡੂੰਘਾਈ ਅਖਤਿਆਰ ਕਰ ਗਈ ਹੈ। ਦਰਅਸਲ ਇਨ੍ਹਾਂ ਤਲਖ ਹੋ ਰਹੇ ਸੰਬੰਧਾਂ ਦਾ ਮੁੜ ਉਸ ਸਮੇਂ ਬੱਝਣਾ ਸ਼ੁਰੂ ਹੋ ਗਿਆ ਸੀ ਜਦੋਂ ਕੈਨੇਡਾ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਭਾਰਤੀ ਅਧਿਕਾਰੀਆਂ ਦੇ ਹੱਥ ਹੋਣ ਦਾ ਦਾਅਵਾ ਕੀਤਾ ਸੀ। ਹੈ। ਇਨ੍ਹਾਂ ਦੋਸ਼ਾਂ ਤੋਂ ਬਾਅਦ ਕੈਨੇਡਾ ਅਤੇ ਭਾਰਤ ਵਿਚਾਲੇ ਕੂਟਨੀਤਕ ਪੱਧਰ ਤੇ ਜੋ ਤਣਾਅ ਵਧਿਆ ਸੀ ਉਹ ਹੁਣ ਇੱਕ ਤਰ੍ਹਾਂ ਨਾਲ ਸਿਖਰਾਂ ਤੇ ਪੁੱਜ ਗਿਆ ਹੈ।  ਉਥੇ ਹੀ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਭਾਰਤ ਨੇ ਨਾ ਸਿਰਫ਼ ਕੈਨੇਡਾ ਤੋਂ ਆਪਣੇ ਹਾਈ ਕਮਿਸ਼ਨਰ ਨੂੰ ਵਾਪਸ ਬੁਲਾ ਲਿਆ ਹੈ ਸਗੋਂ ਨਵੀਂ ਦਿੱਲੀ ਤੋਂ ਉਸ ਦੇ 6 ਡਿਪਲੋਮੈਟਾਂ ਨੂੰ ਵੀ ਕੱਢ ਦਿੱਤਾ ਗਿਆ ਹੈ। 

ਜੇਕਰ ਇਤਿਹਾਸ ਤੇ ਝਾਤ ਮਾਰੀਏ ਤਾਂ ਸਾਲ 1974 ਵਿੱਚ ਭਾਰਤ ਨੇ ਪਰਮਾਣੂ ਪ੍ਰੀਖਣ ਕਰ ਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਸੀ, ਜਿਸ ਕਾਰਨ ਕੈਨੇਡਾ ਵਿੱਚ ਨਾਰਾਜ਼ਗੀ ਫੈਲ ਗਈ ਸੀ। ਉਸ ਵੇਲੇ ਕੈਨੇਡਾ ਨੇ ਰਿਏਕਟਰ ਤੋਂ ਪਲੂਟੋਨੀਅਮ ਕੱਢਣ ਦਾ ਇਲਜ਼ਾਮ ਲਗਾਇਆ ਸੀ, ਜੋ ਸਿਰਫ਼ ਸ਼ਾਂਤਮਈ ਢੰਗ ਨਾਲ ਵਰਤੋਂ ਕਰਨ ਲਈ ਸੀ। ਇਸ ਉਪਰੰਤ ਉਨ੍ਹਾਂ ਸਮਿਆਂ ਦੌਰਾਨ ਵੀ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਕਾਫੀ ਫਿੱਕੇ ਪੈ ਗਏ ਸਨ ਅਤੇ ਕੈਨੇਡਾ ਨੇ ਭਾਰਤ ਦੇ ਪਰਮਾਣੂ ਊਰਜਾ ਪ੍ਰੋਗਰਾਮ ਨੂੰ ਸਮਰੱਥਨ ਦੇਣਾ ਬੰਦ ਕਰ ਦਿੱਤਾ ਸੀ।

ਜੇਕਰ ਮੌਜੂਦਾ ਤਣਾਅ ਦੀ ਗੱਲ ਕਰੀਏ ਤਾਂ ਇਹ ਤਣਾਅ ਪਿਛਲੇ ਸਾਲ ਜੂਨ ਵਿੱਚ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਕੈਨੇਡਾ ਦੀ ਧਰਤੀ ʼਤੇ ਕਤਲ ਕੀਤੇ ਗਏ ਖ਼ਾਲਿਸਤਾਨੀ ਸਮਰਥਕ ਹਰਦੀਪ ਨਿੱਝਰ ਦਾ ਕਤਲ ਹੋਇਆ ਸੀ। ਜਦੋਂ ਕਿ ਇੱਧਰ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਨੂੰ ਭਾਰਤ ਨੇ ਅੱਤਵਾਦੀ ਐਲਾਨਿਆ ਹੋਇਆ ਸੀ। ਕੂਟਨੀਤਕਾਂ ਨੂੰ ਕੱਢਣ ਦਾ ਇਹ ਕਦਮ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇਸ ਦਾਅਵੇ ਤੋਂ ਬਾਅਦ ਹੋਈ ਕਾਰਵਾਈ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਕੈਨੇਡਾ ਦੀ ਪੁਲਸ ਜੂਨ 2023 ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਸਿੱਧੀ ਸ਼ਮੂਲੀਅਤ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਹੈ।

ਉਧਰ ਇੱਕ ਰਿਪੋਰਟ ਵਿੱਚ ਅਮਰੀਕੀ ਥਿੰਕਟੈਂਕ, ਵਿਲਸਨ ਸੈਂਟਰ ਦੇ ਮਾਈਕਲ ਕੁਗੇਲਮਨ ਦਾ ਕਹਿਣਾ ਹੈ ਕਿ , "ਇਹ ਰਿਸ਼ਤੇ ਕਈ ਸਾਲਾਂ ਤੋਂ ਢਲਾਣ ਵੱਲ ਸਨ ਪਰ ਹੁਣ ਇਹ ਬਹੁਤ ਜ਼ਿਆਦਾ ਹੀ ਫਿੱਕੇ ਪੈ ਗਏ ਹਨ।" "ਜਨਤਕ ਤੌਰ ʼਤੇ ਬੇਹੱਦ ਗੰਭੀਰ ਅਤੇ ਵਿਸਥਾਰਿਤ ਇਲਜ਼ਾਮ ਲਗਾਉਣਾ, ਸਫ਼ੀਰਾਂ ਤੇ ਮੋਹਰੀ ਕੂਟਨੀਤਕਾਂ ਨੂੰ ਵਾਪਸ ਬੁਲਾਉਣਾ, ਤਿੱਖੀ ਭਾਸ਼ਾ ਵਿੱਚ ਕੂਟਨੀਤਕ ਬਿਆਨ ਜਾਰੀ ਕਰਨਾ। ਇਹ ਸਭ ਜੋ ਹੋ ਰਿਹਾ ਹੈ ਉਹ ਸੋਚ ਤੋਂ ਪਰੇ ਦੀ ਗੱਲ ਹੈ ਅਤੇ ਚਿੰਤਾ ਦਾ ਵਿਸ਼ਾ ਹੈ।" ਜਦੋਂ ਕਿ ਇਸੇ ਉਕਤ ਰਿਪੋਰਟ ਵਿਚ ਕੋਨਫਲਿਕਟਿੰਗ ਵਿਜ਼ਨਸ, ਕੈਨੇਡਾ ਐਂਡ ਇੰਡੀਆ ਇਨ ਦਿ ਕੋਲਡ ਵਾਰ ਵਰਲਡ ਦੇ ਰਿਆਨ ਤੌਹੇ ਦਾ ਕਹਿਣਾ ਹੈ, "ਇਹ ਟਰੂਡੋ ਸਰਕਾਰ ਦੇ ਰਾਜ ਅਧੀਨ ਕੈਨੇਡਾ ਅਤੇ ਭਾਰਤ ਵਿਚਾਲੇ ਰਿਸ਼ਤਿਆਂ ਵਿੱਚ ਆਈ ਅਹਿਮ ਗਿਰਾਵਟ ਨੂੰ ਦਰਸਾਉਂਦਾ ਹੈ।" ਉਹ ਇਹ ਵੀ ਕਹਿੰਦੇ ਹਨ ਕਿ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਸਰਕਾਰ ਦੀ ਇੱਕ ਅਹਿਮ ਸਫ਼ਲਤਾ ਇਹ ਸੀ ਕਿ ਉਨ੍ਹਾਂ ਨੇ ਖ਼ਾਲਿਸਤਾਨ ਅਤੇ ਪਰਮਾਣੂ ਪ੍ਰਸਾਰ ਦੀਆਂ ਸ਼ਿਕਾਇਤਾਂ ਨੂੰ ਪਿੱਛੇ ਛੱਡ ਕੇ ਭਾਰਤ-ਕੈਨੇਡਾ ਦੇ ਰਿਸ਼ਤੇ ਵਿਚਾਲੇ ʻਲੰਬੇ ਸਮੇਂ ਤੱਕ ਮੇਲ-ਜੋਲʼ ਨੂੰ ਵਧਾਇਆ। "ਇਸ ਦੀ ਬਜਾਇ, ਕੈਨੇਡਾ ਨੇ ਵੱਡੀ ਗਿਣਤੀ ਵਿੱਚ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਨੂੰ ਦੇਖਦੇ ਹੋਏ, ਵਪਾਰ, ਸਿੱਖਿਆ ਅਤੇ ਲੋਕਾਂ ਦੇ ਮੇਲ-ਜੋਲ ਦੇ ਮਹੱਤਵ ʼਤੇ ਧਿਆਨ ਕੇਂਦਰਿਤ ਕੀਤਾ।"

"ਇਹ ਵੀ ਦੱਸਣਾ ਜ਼ਰੂਰੀ ਹੈ ਕਿ ਮਿਲੇਨੀਅਮ ਸਦੀ ਦੀ ਸ਼ੁਰੂਆਤ ਵਿੱਚ ਖ਼ਾਲਸਿਤਾਨ ਦਾ ਮੁੱਦਾ ਗਾਇਬ ਜਿਹਾ ਹੋ ਗਿਆ ਸੀ ਪਰ ਹੁਣ ਇਹ ਫਿਰ ਉਭਰ ਆਇਆ ਹੈ।" ਦੂਜੇ ਪਾਸੇ ਇਹ ਵੀ ਗੱਲ ਧਿਆਨ ਦੇਣ ਯੋਗ ਹੈ ਕਿ ਕੈਨੇਡਾ ਦੇ ਉਕਤ ਇਲਜ਼ਾਮ ਅਜਿਹੇ ਸਮੇਂ ਸਾਹਮਣੇ ਆਏ ਹਨ ਜਦੋਂ ਟਰੂਡੋ ਆਪਣੇ ਦੇਸ਼ ਵਿੱਚ ਸੱਤਾ ਵਿਰੋਧੀ ਲਹਿਰ ਨਾਲ ਜੂਝ ਰਹੇ ਹਨ ਅਤੇ ਚੋਣਾਂ ਵਿੱਚ ਮੁਸ਼ਕਿਲ ਨਾਲ ਇੱਕ ਹੀ ਸਾਲ ਦਾ ਸਮਾਂ ਬਚਿਆ ਹੈ। ਇਸ ਸੰਦਰਭ ਵਿੱਚ ਇਪਸੋਸ ਦੇ ਇੱਕ ਨਵੇਂ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ 28 ਫੀਸਦ ਵਿੱਚ ਲੋਕ ਟਰੂਡੋ ਦੇ ਹੱਕ ਵਿੱਚ ਹਨ ਅਤੇ 26 ਫੀਸਦ ਲੋਕ ਲਿਬਰਵਜ਼ ਨੂੰ ਵੋਟ ਦੇਣਗੇ। ਇਧਰ ਭਾਰਤੀ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਤਿੱਖੀ ਟਿੱਪਣੀ ਕਰਦੇ ਹੋਏ ਟਰੂਡੋ ਦੇ ਇਲਜ਼ਾਮਾਂ ਨੂੰ ʻਟਰੂਡੋ ਸਰਕਾਰ ਦੇ ਸਿਆਸੀ ਏਜੰਡਾʻ ਦੱਸਿਆ, ʻਜੋ ਵੋਟ ਬੈਂਕ ਸਿਆਸਤ ਤੋਂ ਪ੍ਰੇਰਿਤ ਹੈ।ʼ ਸਾਲ 2016 ਵਿੱਟ ਟਰੂਡੋ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਕੈਬਨਿਟ ਵਿੱਚ ਚਾਰ ਸਿੱਖ ਹਨ, ਜੋ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਨਾਲੋਂ ਜ਼ਿਆਦਾ ਹਨ। ਇਥੇ ਜਿਕਰਯੋਗ ਹੈ ਕਿ ਸਾਲ 2020 ਵਿੱਚ ਟਰੂਡੋ ਨੇ ਭਾਰਤ ਵਿੱਚ ਕਿਸਾਨ ਅੰਦੋਲਨ ਨੂੰ ਲੈ ਕੇ ਆਪਣੀ ਚਿੰਤਾ ਜ਼ਾਹਿਰ ਕੀਤੀ ਸੀ, ਜਿਸ ਦੀ ਦਿੱਲੀ ਨੇ ਕਾਫੀ ਆਲੋਚਨਾ ਕੀਤੀ।

ਤੌਹੇ ਦਾ ਅੱਗੇ ਕਹਿਣਾ ਹੈ "ਮੋਟੇ ਤੌਰ ʼਤੇ ਮੈਨੂੰ ਇਸ ਸੰਕਟ ਤੋਂ ਇਹ ਅਹਿਸਾਸ ਹੋ ਗਿਆ ਹੈ ਕਿ ਇਹ ਪ੍ਰਧਾਨ ਮੰਤਰੀ ਦੂਜੀ ਵਾਰ ਹਾਰਨ ਦੇ ਰਾਹ ʼਤੇ ਹੈ। ਖ਼ਾਸ ਤੌਰ ʼਤੇ ਇੰਡੋ-ਕੈਨੇਡੀਅਨ ਭਾਈਚਾਰੇ ਵਿੱਚ ਇਸ ਨਾਲ ਜ਼ਿਆਦਾ ਦੁੱਖ ਪਹੁੰਚ ਸਕਦਾ ਹੈ।" ਤੌਹੇ ਦਾ ਇਹ ਵੀ ਮੰਨਣਾ ਹੈ ਕਿ ਕੈਨੇਡਾ ਵਿੱਚ ਖ਼ਾਲਿਸਤਾਨ ਪੱਖੀ ਤੱਤਾਂ ਬਾਰੇ ਵਿੱਚ ਭਾਰਤੀ ਚਿੰਤਾਵਾਂ ʼਤੇ ਧਿਆਨ ਦੇਣ ਲਈ ਕੈਨੇਡਾ ਦੀਆਂ ਸਰਕਾਰਾਂ ਨਾਲ ਦਹਾਕਿਆਂ ਤੱਕ ਬੇਨਤੀਆਂ ਕਰਨ ਤੋਂ ਬਾਅਦ, ਹੁਣ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਫਿਰ ਤੋਂ ਸ਼ੁਰੂਆਤੀ ਹਾਲਾਤ ਵਿੱਚ ਆ ਗਏ ਹਨ।" ਜਦੋਂ ਕਿ ਦੂਜੇ ਪਾਸੇ ਕੁਗੇਲਮਨ ਦਾ ਮੰਨਣਾ ਹੈ " ਦੁਵੱਲੇ ਰਿਸ਼ਤਿਆਂ ਵਿੱਚ ਤੇਜ਼ੀ ਨਾਲ ਆਈ ਗਿਰਾਵਟ ਦੇ ਪਿੱਛੇ ਕਈ ਕਾਰਨ ਹਨ। ਇਸ ਵਿੱਚ ਇੱਕ ਬੁਨਿਆਦੀ ਤੌਰ ʼਤੇ ਵੱਖ ਹੋਣਾ ਵੀ ਸ਼ਾਮਲ ਹੈ।"

"ਭਾਰਤ ਜਿਸ ਨੂੰ ਇੱਕ ਖ਼ਤਰਨਾਕ ਖ਼ਤਰੇ ਵਜੋਂ ਪੇਸ਼ ਕਰਦਾ ਹੈ, ਕੈਨੇਡਾ ਉਸ ਨੂੰ ਸਿਰਫ਼ ਰੋਸ ਮੁਜ਼ਾਹਰੇ ਮੰਨਦਾ ਹੈ ਅਤੇ ਨੂੰ ਪ੍ਰਗਟਾਵੇ ਦੀ ਆਜ਼ਾਦੀ ਤਹਿਤ ਅਸਹਿਮਤੀ ਦੇ ਵਜੋਂ ਲੈਂਦਾ ਹੈ ਅਤੇ ਦੋਵਾਂ ਵਿੱਚੋਂ ਕੋਈ ਵੀ ਰਿਆਇਤ ਕਰਨ ਲਈ ਤਿਆਰ ਨਹੀਂ ਹੈ।" ਦੋਹਾਂ ਦੇਸ਼ਾਂ ਦਾ ਲੰਬਾ ਰਿਸ਼ਤਾ ਰਿਹਾ ਹੈ। ਕੈਨੇਡਾ ਵਿੱਚ ਭਾਰਤੀ ਮੂਲ ਦੇ ਭਾਈਚਾਰਿਆਂ ਦੀ ਵੱਡੀ ਆਬਾਦੀ ਹੈ, ਜਿਸ ਵਿੱਚ 13 ਲੱਖ ਨਿਵਾਸੀ ਅਤੇ ਇਹ ਕੈਨੇਡਾ ਦੀ ਕੁੱਲ ਆਬਾਦੀ ਦਾ 4 ਫੀਸਦ ਹਨ। ਪਰ ਫਿਰ ਵੀ ਤਸੱਲੀ ਵਾਲੀ ਗੱਲ ਇਹ ਹੈ ਕਿ ਇਸ ਤਣਾਅ ਦਾ ਹਾਲੇ ਤੱਕ ਦੋਵਾਂ ਦੇਸ਼ਾਂ ਦੇ ਵਪਾਰਕ ਸਬੰਧਾਂ 'ਤੇ ਹਾਲ ਦੀ ਘੜੀ ਕੋਈ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ ਹੈ। ਲੇਕਿਨ ਮਾਹਿਰਾਂ ਦਾ ਕਹਿਣਾ ਹੈ  ਕਿ ਜੇਕਰ ਇਹ ਮਾਮਲਾ ਲੰਮਾ ਸਮਾਂ ਲਟਕਦਾ ਰਿਹਾ ਤਾਂ ਇਸ ਦਾ ਦੋਵਾਂ ਦੇਸ਼ਾਂ ਦੇ ਵਪਾਰਕ ਸਬੰਧਾਂ 'ਤੇ ਅਸਰ ਪੈ ਸਕਦਾ ਹੈ।

PunjabKesari

ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਭਾਰਤ ਅਤੇ ਕੈਨੇਡਾ ਦੇ ਮਜ਼ਬੂਤ ​​ਆਰਥਿਕ ਸਬੰਧ ਰਹੇ ਹਨ। 2023-24 ਵਿੱਚ ਭਾਰਤ ਨੇ ਕੈਨੇਡਾ ਤੋਂ 4.6 ਅਰਬ ਡਾਲਰ ਦਾ ਆਯਾਤ ਕੀਤਾ, ਜਦੋਂਕਿ ਕੈਨੇਡਾ ਨੂੰ 3.8 ਅਰਬ ਡਾਲਰ ਦਾ ਨਿਰਯਾਤ ਕੀਤਾ। ਇਹ ਸਪੱਸ਼ਟ ਹੈ ਕਿ ਵਪਾਰ ਸੰਤੁਲਨ ਕੈਨੇਡਾ ਦੇ ਪੱਖ ਵਿੱਚ ਹੈ। ਇਸ ਦੌਰਾਨ, ਦੋਵਾਂ ਦੇਸ਼ਾਂ ਵਿਚਕਾਰ ਦੁਵੱਲਾ ਵਪਾਰਕ ਵਪਾਰ 8.4 ਅਰਬ ਡਾਲਰ ਤੱਕ ਪਹੁੰਚ ਗਿਆ। ਇੱਕ ਰਿਪੋਰਟ ਅਨੁਸਾਰ ਅਪ੍ਰੈਲ 2000 ਅਤੇ ਜੂਨ 2024 ਦੇ ਵਿਚਕਾਰ, ਭਾਰਤ ਨੂੰ ਐੱਫ.ਡੀ.ਆਈ. ਦੇ ਰੂਪ ਵਿੱਚ ਕੈਨੇਡਾ ਤੋਂ 4 ਅਰਬ ਡਾਲਰ ਦਾ ਨਿਵੇਸ਼ ਮਿਲਿਆ। ਕੈਨੇਡਾ ਦੇ ਪੈਨਸ਼ਨ ਫੰਡਸ ਨੇ ਭਾਰਤ ਵਿੱਚ 75 ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਇੱਕ ਰਿਪੋਰਟ ਦੇ ਅਨੁਸਾਰ, 30 ਸਤੰਬਰ ਤੱਕ, ਭਾਰਤ ਦੇ ਸ਼ੇਅਰ ਬਾਜ਼ਾਰ ਵਿੱਚ ਕੈਨੇਡਾ ਦੇ ਕੁੱਲ ਨਿਵੇਸ਼ ਦਾ ਮੁੱਲ ਲਗਭਗ 24 ਅਰਬ ਡਾਲਰ ਯਾਨੀ ਲਗਭਗ 2 ਲੱਖ ਕਰੋੜ ਰੁਪਏ ਸੀ। ਅਮਰੀਕਾ, ਸਿੰਗਾਪੁਰ, ਲਕਸਮਬਰਗ, ਆਇਰਲੈਂਡ, ਮਾਰੀਸ਼ਸ, ਯੂਕੇ, ਨਾਰਵੇ ਅਤੇ ਜਾਪਾਨ ਤੋਂ ਬਾਅਦ ਕੈਨੇਡਾ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਨੌਵਾਂ ਸਭ ਤੋਂ ਵੱਡਾ ਨਿਵੇਸ਼ਕ ਹੈ। ਦੂਜੇ ਪਾਸੇ ਵਿਦੇਸ਼ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ 600 ਤੋਂ ਵੱਧ ਕੈਨੇਡੀਅਨ ਕੰਪਨੀਆਂ ਮੌਜੂਦ ਹਨ। ਇਸੇ ਤਰ੍ਹਾਂ ਕਈ ਭਾਰਤੀ ਕੰਪਨੀਆਂ ਵੀ ਕੈਨੇਡਾ ਵਿੱਚ ਕਾਰੋਬਾਰ ਕਰ ਰਹੀਆਂ ਹਨ। ਇਨ੍ਹਾਂ ਵਿੱਚ ਆਈ.ਟੀ.,ਸਾਫਟਵੇਅਰ, ਸਟੀਲ, ਕੁਦਰਤੀ ਸਰੋਤ ਅਤੇ ਬੈਂਕਿੰਗ ਸੈਕਟਰ ਦੀਆਂ ਕੰਪਨੀਆਂ ਸ਼ਾਮਲ ਹਨ।

ਮੁਹੰਮਦ ਅੱਬਾਸ ਧਾਲੀਵਾਲ 
ਮਲੇਰਕੋਟਲਾ। 
ਸੰਪਰਕ :9855259650 

  • deteriorating relations
  • India
  • Canada
  • relationships
  • ਭਾਰਤ
  • ਕੇਨੈਡਾ
  • ਸੰਬੰਧ

ਕੀ ਤੁਸੀਂ ਵੀ ਹੋ ਕਰਜ਼ੇ ਤੋਂ ਪਰੇਸ਼ਾਨ, ਤਾਂ ਅੱਜ ਹੀ ਕਰੋ ਇਹ ਉਪਾਅ

NEXT STORY

Stories You May Like

  • india canada relations
    ਭਾਰਤ ਅਤੇ ਕੈਨੇਡਾ ਸਬੰਧਾਂ ਨੂੰ 'ਉੱਚੇ ਪੱਧਰ' 'ਤੇ ਲੈ ਜਾਣ ਦੀ ਤਿਆਰੀ 'ਚ
  • bangladesh high commissioner in india
    ਭਾਰਤ-ਬੰਗਲਾਦੇਸ਼ ਦੇ ਰਿਸ਼ਤਿਆਂ 'ਚ ਹੋਵਗਾ ਸੁਧਾਰ ! ਨਵੇਂ ਹਾਈਕਮਿਸ਼ਨਰ ਦੀ ਨਿਯੁਕਤੀ ਨੂੰ ਮਿਲੀ ਮਨਜ਼ੂਰੀ
  • screen guard industry hopes for big business in india
    ਚੀਨੀ ਦਰਾਮਦ ’ਤੇ ਸ਼ਿਕੰਜਾ, ਸਕ੍ਰੀਨ ਗਾਰਡ ਉਦਯੋਗ ਨੂੰ ਭਾਰਤ ’ਚ ਵੱਡੇ ਕਾਰੋਬਾਰ ਦੀ ਉਮੀਦ
  • stock market  sensex opens with a gain of 120 points and nifty crosses 22 600
    ਸ਼ੇਅਰ ਬਾਜ਼ਾਰ 'ਚ ਤੇਜ਼ੀ : ਸੈਂਸੈਕਸ 120 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ ਤੇ ਨਿਫਟੀ 22,600 ਦੇ ਪਾਰ
  • dispute over number plate
    ਕੈਨੇਡਾ 'ਚ 'ਬਿਸ਼ਨੋਈ' ਲਿਖੀ ਨੰਬਰ ਪਲੇਟ 'ਤੇ ਵਿਵਾਦ ! ਭਖਿਆ ਮਾਮਲਾ
  • sensex rises 190 points  nifty crosses 22 700
    ਦੋ ਸੈਸ਼ਨਾਂ ਦੀ ਗਿਰਾਵਟ ਤੋਂ ਬਾਅਦ ਸੈਂਸੈਕਸ 190 ਅੰਕ ਚੜ੍ਹਿਆ ਤੇ ਨਿਫਟੀ 22,700 ਦੇ ਪਾਰ
  • fssai suspends licenses of two companies
    ਭੋਜਨ ਸੁਰੱਖਿਆ ਨਿਯਮਾਂ ਦੀ ਉਲੰਘਣਾ 'ਤੇ FSSAI ਸਖਤ, ਦੋ ਕੰਪਨੀਆਂ ਦੇ ਲਾਇਸੈਂਸ ਸਸਪੈਂਡ
  • stock market closes in green  sensex rises 685 points  nifty crosses 22 770
    ਸ਼ੇਅਰ ਬਾਜ਼ਾਰ ਦੀ ਹਰੇ ਨਿਸ਼ਾਨ 'ਚ ਕਲੋਜ਼ਿੰਗ: ਸੈਂਸੈਕਸ 685 ਅੰਕ ਚੜ੍ਹਿਆ ਤੇ ਨਿਫਟੀ 22,770 ਦੇ ਪਾਰ
  • pcs officers in punjab to be transferred following cbi raid
    CBI ਰੇਡ ਤੋਂ ਬਾਅਦ ਪੰਜਾਬ 'ਚ ਇਨ੍ਹਾਂ ਵੱਡੇ ਅਧਿਕਾਰੀਆਂ ਦੇ ਹੋ ਸਕਦੇ ਨੇ ਤਬਾਦਲੇ
  • robbers looted thousands of rupees from a woman in jalandhar
    ਜਲੰਧਰ 'ਚ ਬੈਂਕ ਤੋਂ ਪੈਸੇ ਕੱਢਵਾ ਕੇ ਲਿਜਾ ਰਹੀ ਔਰਤ ਤੋਂ 20 ਹਜ਼ਾਰ ਲੁੱਟ ਕੇ...
  • good news for passport applicant
    ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਤੁਰੰਤ ਕਰੋ ਇਹ ਕੰਮ, 8 ਅਕਤੂਬਰ ਨੂੰ...
  • heart attack paratha owner veer davinder receives threat call
    ਜਲੰਧਰ ਦੇ ਮਸ਼ਹੂਰ ਹਾਰਟ ਅਟੈਕ ਪਰਾਂਠੇ ਵਾਲੇ ਵੀਰ ਦਵਿੰਦਰ ਸਿੰਘ ਨੂੰ ਮਿਲੀ ਧਮਕੀ
  • bjp organizes seva jyoti yatra on completion
    PM ਨਰਿੰਦਰ ਮੋਦੀ ਦੇ ਦੇਸ਼ ਸੇਵਾ ਦੇ 25 ਸਾਲ ਪੂਰੇ ਹੋਣ 'ਤੇ ਭਾਜਪਾ ਨੇ ਰੱਖੀ...
  • trolley overloaded with stubble crashes into shops in bhogpur
    ਭੋਗਪੁਰ 'ਚ ਵੱਡਾ ਹਾਦਸਾ! ਦੁਕਾਨਾਂ 'ਚ ਜਾ ਵੜੀ ਪਰਾਲੀ ਨਾਲ ਓਵਰਲੋਡ ਟਰਾਲੀ
  • shopkeepers at mai hiran gate have threatened to close the market
    ਮਾਈ ਹੀਰਾਂ ਗੇਟ ਦੇ ਦੁਕਾਨਦਾਰਾਂ ਨੇ ਮਾਰਕੀਟ ਬੰਦ ਕਰਨ ਦੀ ਦਿੱਤੀ ਚਿਤਾਵਨੀ
  • jewelery and cash worth lakhs stolen from home
    ਦਿਨ-ਦਿਹਾੜੇ ਘਰ 'ਚੋਂ ਲੱਖਾਂ ਦੇ ਗਹਿਣੇ ਤੇ ਕੈਸ਼ ਚੋਰੀ, ਸਾਰੀ ਜਮ੍ਹਾ ਪੂੰਜੀ ਲੈ...
Trending
Ek Nazar
ai based platform for women leaders

ਅਮਰੀਕਾ 'ਚ ਮਹਿਲਾ ਆਗੂਆਂ ਲਈ AI-ਅਧਾਰਿਤ ਪਲੇਟਫਾਰਮ ਲਾਂਚ

high command  harish rawat  public yatra

ਹਾਈਕਮਾਂਡ ਦੀ ਚਿਤਾਵਨੀ ਦਰਕਿਨਾਰ, ਰੋਕ ਦੇ ਬਾਵਜੂਦ ਹਰੀਸ਼ ਰਾਵਤ ਨੇ ਕੱਢੀ ਯਾਤਰਾ,...

lover 10 rupees bindi girl viral video

ਮਹਿੰਗੇ ਤੋਹਫ਼ੇ ਨਹੀਂ, 10 ਰੁਪਏ ਦੀ ਬਿੰਦੀ ਨਾਲ ਜਿੱਤਿਆ ਕੁੜੀ ਦਾ ਦਿਲ! ਵਾਇਰਲ...

first lady arrested

ਸ਼੍ਰੀਲੰਕਾ ਦੀ ਸਾਬਕਾ ਪਹਿਲੀ ਮਹਿਲਾ ਸ਼ਿਰਾਂਥੀ ਰਾਜਪਕਸ਼ੇ ਧੋਖਾਧੜੀ ਦੇ ਦੋਸ਼ਾਂ...

punjabi men in canada

ਕੈਨੇਡਾ 'ਚ ਹਥਿਆਰਾਂ ਦੀ ਖੇਪ ਸਣੇ 2 ਪੰਜਾਬੀ ਕਾਬੂ

anushka sharma

44.1 ਕਰੋੜ, 3 ਫਲੈਟ ਤੇ 24ਵੀਂ ਮੰਜ਼ਿਲ ! ਚਰਚਾ 'ਚ ਆਈ ਅਨੁਸ਼ਕਾ ਸ਼ਰਮਾ ਦੀ ਨਵੀਂ...

sc stern warning rajpal yadav appears in person

ਸਖ਼ਤ ਚਿਤਾਵਨੀ ਮਗਰੋਂ ਨਿੱਜੀ ਤੌਰ 'ਤੇ ਸੁਪਰੀਮ ਕੋਰਟ ਪੇਸ਼ ਹੋਏ ਰਾਜਪਾਲ ਯਾਦਵ !...

kiara advani and sidharth malhotra share good news once again

ਕਿਆਰਾ ਅਡਵਾਨੀ ਤੇ ਸਿਧਾਰਥ ਮਲਹੌਤਰਾ ਨੇ ਮੁੜ ਸੁਣਾਈ Good News

theft at famous actress s cafe thief makes off with the entire cash counter

ਮਸ਼ਹੂਰ ਅਦਾਕਾਰਾ ਦੇ ਕੈਫੇ 'ਚ ਚੋਰੀ, ਪੂਰਾ ਕੈਸ਼ ਕਾਊਂਟਰ ਹੀ ਉਡਾ ਲੈ ਗਿਆ ਚੋਰ,...

power outage tomorrow long power cuts scheduled

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ 'ਚ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

hindu temple vandalised

ਪਾਕਿਸਤਾਨ 'ਚ ਹਿੰਦੂ ਮੰਦਰ ਦੀ ਭੰਨ-ਤੋੜ; ਇੱਕ ਵਿਅਕਤੀ ਗ੍ਰਿਫ਼ਤਾਰ

pakistan afghanistan conflict

ਪਾਕਿਸਤਾਨ ਅਤੇ ਤਾਲਿਬਾਨ ਵਿਚਾਲੇ ਟਕਰਾਅ ਤੀਜੇ ਹਫ਼ਤੇ 'ਚ ਦਾਖਲ;  ਸਰਹੱਦ 'ਤੇ...

ganguly appointed head coach of delhi capitals for ipl 2027

IPL 2027 ਤੋਂ ਪਹਿਲਾਂ ਬਦਲ ਗਿਆ ਟੀਮ ਦਾ ਕੋਚ ! Team India ਦੇ ਸਾਬਕਾ ਕਪਤਾਨ...

folk singer pammi bai honoured in australian parliament

ਆਸਟ੍ਰੇਲੀਆਈ ਸੰਸਦ 'ਚ ਚਮਕਿਆ ਪੰਜਾਬ ਦਾ ਮਾਣ ; ਲੋਕ ਗਾਇਕ ਪੰਮੀ ਬਾਈ ਦਾ ਵਿਸ਼ੇਸ਼...

indians  in sri lanka

ਸ੍ਰੀਲੰਕਾ 'ਚ 8 ਭਾਰਤੀ ਗ੍ਰਿਫ਼ਤਾਰ, ਲੱਗੇ ਇਹ ਦੋਸ਼

abhinav shukla questions punjab police over rising crime

ਮੈਡ ਸੰਧੂ ਦੇ ਕਤਲ 'ਤੇ ਭੜਕਿਆ TV ਇੰਡਸਟਰੀ ਦਾ ਮਸ਼ਹੂਰ ਅਦਾਕਾਰ ! ਪੰਜਾਬ ਦੀ...

un chief arrives in pakistan

UN ਮੁਖੀ ਅਧਿਕਾਰਤ ਦੌਰੇ 'ਤੇ ਪਹੁੰਚੇ ਪਾਕਿਸਤਾਨ

nushrratt bharuccha

ਹੁਣ ਕਦੇ ਆਪਣੇ ਪੈਰਾਂ 'ਤੇ ਖੜ੍ਹੀ ਨਹੀਂ ਹੋ ਸਕੇਗੀ ਨੁਸਰਤ ਭਰੂਚਾ ? ਪੋਸਟ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • millions of indians are totally free
      ਨਾ ਪੜ੍ਹਾਈ ਨਾ ਕੋਈ ਕੰਮ-ਕਾਰ ! ਭਾਰਤ ਦੇ 8.7 ਕਰੋੜ ਨੌਜਵਾਨ ਹਨ 'ਨਿਰ੍ਹੇ ਵਿਹਲੇ',...
    • dog protest
      ਕੁੱਤਿਆਂ ਦੇ ਆਤੰਕ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ! 'ਡੌਗੀ' ਦਾ ਭੇਸ ਬਣਾ ਕੇ ਆ ਗਿਆ...
    • water clean  toxic  iit  electronic eye machine
      ਪਾਣੀ ਸਾਫ਼ ਜਾਂ ਜ਼ਹਿਰੀਲਾ! IIT ਦੀ ‘ਇਲੈਕਟ੍ਰਾਨਿਕ ਆਈ’ ਮਸ਼ੀਨ ਮੌਕੇ ’ਤੇ ਹੀ...
    • groom in sherwani food delivery video viral
      ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • plane debris found
      74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +