ਦੇਸ਼ ਸੰਵਿਧਾਨ ਨੂੰ ਰਚਨੇ ਵਾਲਾ, ਯੋਧਾ ਬੜਾ ਮਹਾਨ,
ਮਾਨਵਤਾ ਦੀ ਰਾਖ਼ੀ ਲਈ, ਜਿਸਨੇ ਦਿੱਤਾ ਬਲਿਦਾਨ,
ਪਹਿਰੇਦਾਰੀ ਕਰ ਕੇ, ਉਸ ਦਾ ਕਰਜ਼ ਉਤਾਰ ਲਵੋ,
ਜਾਣ ਲਓ ਕੁਰਬਾਨੀ, ਆਪਣੀ ਮੈਂ ਨੂੰ ਮਾਰ ਲਵੋ..
ਉੱਚ ਡਿਗਰੀਆਂ ਪਾਈਆਂ, ਉਸਨੇ ਵਿਚ ਵਿਦੇਸ਼ਾਂ ਜਾ ਕੇ,
ਕਪਟੀਆਂ ਨਾਲ ਵੀ ਦੋ ਹੱਥ ਕੀਤੇ, ਮਨੂੰ ਸਿਮਰਤੀ ਜਲਾ ਕੇ,
ਜੈ ਭੀਮ, ਜੈ ਭਾਰਤ, ਨਾਅਰਾ ਮੁੱਖੋਂ ਉਚਾਰ ਲਵੋ,
ਜਾਣ ਲਓ ਕੁਰਬਾਨੀ, ਆਪਣੀ ਮੈਂ ਨੂੰ ਮਾਰ ਲਵੋ
ਬਾਬਾ ਸਾਹਿਬ ਦਾ ਵਿਰੋਧੀ ਜੋ, ਅੱਜ ਫਿਰਦਾ ਢੋਂਗ ਰਚਾਉਂਦਾ,
ਖ਼ਾਰ ਖਾਂਦਾ ਹੈ ਅੰਦਰੋਂ, ਬਾਹਰੋਂ ਗੁਣ ਭੀਮ ਦੇ ਗਾਉਂਦਾ,
ਕਪਟੀਓ ਛਲ ਨੂੰ ਛੱਡ ਕੇ, ਸੱਚੀ ਗੱਲ ਵਿਚਾਰ ਲਵੋ,
ਜਾਣ ਲਓ ਕੁਰਬਾਨੀ, ਆਪਣੀ ਮੈਂ ਨੂੰ ਮਾਰ ਲਵੋ..
ਸਾਡੇ ਸੁੱਖ ਦੀ ਨੀਂਦਰ ਲਈ, ਉਹਨੇ ਜਾਗ ਪੜ੍ਹਾਈ ਕੀਤੀ,
ਜ਼ਾਨ ਤਲ਼ੀ 'ਤੇ ਧਰ ਕੇ, ਜ਼ਾਲਮਾਂ ਨਾਲ ਲੜ੍ਹਾਈ ਕੀਤੀ,
ਜਿਹੜਾ ਤੁਹਾਨੂੰ ਚਾਰੇ, ਉਸਨੂੰ ਤੁਸੀਂ ਵੀ ਚਾਰ ਲਵੋ,
ਜਾਣ ਲਓ ਕੁਰਬਾਨੀ, ਆਪਣੀ ਮੈਂ ਨੂੰ ਮਾਰ ਲਵੋ..
ਭੀਮ ਜੈਅੰਤੀ ਆਵੇ, ਕਪਟੀ ਹਾਰ ਫੁੱਲਾਂ ਦੇ ਪਾਉਂਦਾ,
ਸੱਚ ਲਿਖਦਾ ਪਰਸ਼ੋਤਮ, ਵਿਰੋਧੀ ਉਸ ਨਾਲ ਖ਼ਾਰਾਂ ਖਾਂਦਾ,
ਬਾਬਾ ਸਾਹਿਬ ਦਾ ਕਰਜ਼ਾ ਲਾਹੁੰਣਾ, ਗੱਲ ਵਿਚਾਰ ਲਵੋ,
ਜਾਣ ਲਓ ਕੁਰਬਾਨੀ, ਆਪਣੀ ਮੈਂ ਨੂੰ ਮਾਰ ਲਵੋ
ਸਰੋਏ ਆਖਦਾ ਬਾਬਾ ਸਾਹਿਬ ਦਾ, ਕਰਜ਼ਾ ਕੌਣ ਉਤਾਰੂ,
ਪਰਿਵਾਰ ਭੀਮ ਦੇ ਵਾਂਗਰ, ਕਿਹੜਾ ਮਾਨਵਤਾ ਲਈ ਵਾਰੂ,
ਮਸੀਹਾਂ ਦਾ ਨਾਂ ਲੈ ਕੇ, ਆਪਣਾ ਹਿਰਦਾ ਠਾਰ ਲਵੋ,
ਜਾਣ ਲਓ ਕੁਰਬਾਨੀ, ਆਪਣੀ ਮੈਂ ਨੂੰ ਮਾਰ ਲਵੋ..
ਧਾਲੀਵਾਲੀਆ ਆਖੇ ਵਿਰੋਧੀ, ਬਾਬਾ ਸਾਹਿਬ ਨਾਲ ਖਹਿੰਦੇ,
ਸੰਵਿਧਾਨ ਗ੍ਰੰਥ ਹੈ ਸਾਡਾ, ਕਪਟੀ ਉਸ ਨਾਲ ਪੰਗੇ ਲੈਂਦੇ,
ਵਿਰੋਧੀ ਭੇਡਾਂ ਦੇ ਅੱਗੇ, ਸੱਚ ਦਾ ਚੋਗ ਖਿਲਾਰ ਲਵੋ,
ਜਾਣ ਲਓ ਕੁਰਬਾਨੀ, ਆਪਣੀ ਮੈਂ ਨੂੰ ਮਾਰ ਲਵੋ..
ਪਰਸ਼ੋਤਮ ਲਾਲ ਸਰੋਏ
ਮੋਬਾ: 91-92175-44348