ਨੈਸ਼ਨਲ ਡੈਸਕ: ਅੱਜ ਦੀ ਨੌਜਵਾਨ ਪੀੜ੍ਹੀ ਦੇ ਅੱਲ੍ਹੜ ਮੁੰਡੇ-ਕੁੜੀਆਂ ਇਕੱਲੇਪਨ ਦਾ ਸ਼ਿਕਾਰ ਹੋ ਰਹੇ ਹਨ। ਦਰਅਸਲ ਮੋਬਾਇਲ ਟੈਕਨਾਲੋਜੀ ਦੇ AI ਟੂਲ ਨੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਆਪਣੀ ਪਕੜ 'ਚ ਲੈ ਲਿਆ ਹੈ। ਹੁਣ ਉਹ ਭਾਵਨਾਤਮਕ ਸਹਾਰੇ ਲਈ AI ਚੈਟਬਾਟਸ ਵੱਲ ਆਕਰਸ਼ਿਤ ਹੋ ਰਹੇ ਹਨ। ਇਕ ਨਵੀਂ ਸਟੱਡੀ ਤੋਂ ਸਾਹਮਣੇ ਆਇਆ ਹੈ ਕਿ chat GPT ਅਤੇ Google Gemini ਵਰਗੇ AI ਟੂਲ ਅੱਲੜ੍ਹਾਂ ਲਈ ਹੁਣ ਸਿਰਫ ਹੋਮਵਰਕ ਦਾ ਸਹਾਰਾ ਨਹੀਂ ਰਹੇ, ਸਗੋਂ ਉਨ੍ਹਾਂ ਦਾ ਡਿਜ਼ੀਟਲ ਸਹਾਰਾ ਬਣਦੇ ਜਾ ਰਹੇ ਹਨ। ਇਹ ਟੂਲ ਮੈਂਟਲ ਹੈਲਥ ਤੋਂ ਲੈ ਕੈ ਦੋਸਤੀ ਅਤੇ ਇਕੱਲੇਪਨ ਤੱਕ ਨੌਜਵਾਨਾਂ ਨੂੰ ਭਾਵਨਾਤਮਕ ਸਹਾਰਾ ਦੇ ਰਹੇ ਹਨ।
ਸਮਾਜਿਕ ਦੂਰੀ ਦਾ ਬਣ ਰਹੇ ਕਾਰਨ
ਇਕ ਸਰਵੇ ਅਨੁਸਾਰ ਹਰ 5 ਵਿਚੋਂ 2 ਅੱਲ੍ਹੜ ਸਲਾਹ ਅਤੇ ਇਮੋਸ਼ਨਲ ਸਪੋਰਟ ਲਈ AI ਦੀ ਮੱਦਦ ਲੈ ਰਹੇ ਹਨ, ਜੋ ਇਨ੍ਹਾਂ ਅੱਲ੍ਹੜਾਂ ਦੀ ਸਮਾਜਿਕ ਦੂਰੀ ਦਾ ਇਕ ਸੰਕੇਤ ਜਾਪ ਰਹੇ ਹਨ।18 ਸਾਲ ਤੋਂ ਵੱਧ ਉਮਰ ਦੇ ਟੀਨੇਜ਼ਰਜ਼ ਦਾ ਕਹਿਣਾ ਹੈ ਕਿ ਉਹ chat GPT ਅਤੇ Google Gemini ਤੋਂ ਗਾਈਡੈਂਸ ਲੈਂਦੇ ਹਨ।
ਹੋਮਵਰਕ ਦੇ ਨਾਲ-ਨਾਲ ਇਮੋਸ਼ਨਲ ਸਪੋਰਟ ਦਾ ਲੈ ਰਹੇ ਸਹਾਰਾ
ਸਰਵੇ ਅਨੁਸਾਰ ਕੁੜੀਆਂ ਦੇ ਮੁਕਾਬਲੇ ਮੁੰਡੇ ਪੜ੍ਹਾਈ ਅਤੇ ਪ੍ਰੈਕਟੀਕਲ ਜਾਣਕਾਰੀ ਦੇ ਨਾਲ-ਨਾਲ ਭਾਵਨਾਤਮਕ ਅਤੇ ਇਕੱਲੇਪਨ ਦੇ ਸਹਾਰੇ ਲਈ AI ਚੈਟਬਾਟਸ ਦਾ ਜ਼ਿਆਦਾ ਸਹਾਰਾ ਲੈ ਕੇ ਇਨ੍ਹਾਂ ਟੂਲਜ਼ ਦੇ ਜ਼ਿਆਦਾ ਆਦੀ ਹੋ ਚੁੱਕੇ ਹਨ। ਅੰਕੜੇ ਦੱਸਦੇ ਹਨ ਕਿ ਉਮਰ ਵਧਣ ਨਾਲ ਮੁੰਡਿਆਂ 'ਚ AI ਟੂਲਜ਼ ਦਾ ਇਸਤੇਮਾਲ ਕਾਫੀ ਵਧਦਾ ਜਾ ਰਿਹਾ ਹੈ। ਇਕ ਰਿਪੋਰਟ ਅਨੁਸਾਰ 14 ਫੀਸਦੀ ਮੁੰਡਿਆਂ ਨੇ ਮੰਨਿਆ ਕਿ ਉਹ ਦੋਸਤੀ ਨਾਲ ਜੁੜੀਆਂ ਸਮੱਸਿਆਵਾਂ ਲਈ ਚੈਟਬਾਟਸ ਦੀ ਸਲਾਹ ਲੈਂਦੇ ਹਨ ਜਦਿਕ 11 ਫੀਸਦੀ ਨੇ ਮਾਨਸਿਕ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ, ਜਦਕਿ 12 ਫੀਸਦੀ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਕਿਸੇ ਨਾਲ ਗੱਲਬਾਤ ਕਰਨ ਦੀ ਜ਼ਰੂਰਤ ਸੀ ਇਸ ਲਈ ਉਹ ਚੈਟਬਾਟਸ ਦਾ ਸਹਾਰਾ ਲੈਂਦੇ ਹਨ।
ਅਮਰੀਕਨ ਸਾਈਕੋਲੋਜੀ ਐਸੋਸੀਏਸ਼ਨ ਨੇ ਬੱਚਿਆਂ ਅਤੇ ਅੱਲੜ੍ਹਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ AI ਚੈਟਬਾਟਸ ਬੇਸ਼ੱਕ ਮਾਨਸਿਕ ਤੌਰ 'ਤੇ ਰਾਹਤ ਦਿੰਦਾ ਹੈ, ਪ੍ਰੰਤੂ ਹੌਲੀ-ਹੌਲੀ ਸਮਾਜਿਕ ਦੂਰੀ ਵਧਾ ਕੇ AI ਨਾਲ ਭਾਵਨਾਤਮਕ ਤੌਰ 'ਤੇ ਅਕੇਲੇਪਨ ਨੂੰ ਹੋਰ ਵੀ ਵਧਾ ਸਕਦਾ ਹੈ ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਇਤਿਹਾਸ ਬਣ ਜਾਵੇਗਾ 5G ! ਹੁਣ ਆ ਰਿਹੈ ਸੁਪਰਫਾਸਟ ਇੰਟਰਨੈੱਟ, ਕੰਪਨੀਆਂ 'ਚ ਛਿੜੀ ਜੰਗ
NEXT STORY