ਮੁੰਬਈ- ਫਿਲਮ 'ਜਵਾਨ' ਅਤੇ 'ਤਾਰੇ ਜ਼ਮੀਨ ਪਰ' ਦੀ ਅਦਾਕਾਰਾ ਗਿਰੀਜਾ ਓਕ ਗੋਡਬੋਲੇ, ਜੋ ਹਾਲ ਹੀ ਵਿੱਚ 'ਦਿ ਵੂਮਨ ਇਨ ਦਿ ਬਲੂ ਸਾੜੀ' ਦੇ ਨਾਮ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੁਆਰਾ ਬਣਾਈਆਂ ਗਈਆਂ ਉਸ ਦੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟਾਈ ਹੈ। ਇਸ ਗੰਭੀਰ ਮੁੱਦੇ ਨੂੰ ਲੈ ਕੇ, ਉਨ੍ਹਾਂ ਨੇ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਲਈ ਇਹ ਵੀਡੀਓ ਹਿੰਦੀ, ਅੰਗਰੇਜ਼ੀ ਅਤੇ ਮਰਾਠੀ ਤਿੰਨ ਭਾਸ਼ਾਵਾਂ ਵਿੱਚ ਸਾਂਝਾ ਕੀਤਾ।
ਇਹ ਵੀ ਪੜ੍ਹੋ: ਜਹਾਜ਼ਾਂ ਦੀਆਂ ਫੋਟੋਆਂ ਖਿੱਚਦੇ ਨੌਜਵਾਨ ਨਾਲ ਵਾਪਰ ਗਈ ਅਣਹੋਣੀ ! ਦੁਬਈ ਘੁੰਮਣ ਗਏ ਦੀ ਤੜਫ਼-ਤੜਫ਼ ਨਿਕਲੀ ਜਾਨ
ਸੋਸ਼ਲ ਮੀਡੀਆ 'ਤੇ ਦਿੱਤਾ ਭਾਵੁਕ ਸੰਦੇਸ਼:
ਅਦਾਕਾਰਾ ਗਿਰੀਜਾ ਓਕ ਗੋਡਬੋਲੇ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਪਿਛਲੇ ਕੁਝ ਦਿਨਾਂ ਤੋਂ ਹੋ ਰਹੀਆਂ ਘਟਨਾਵਾਂ 'ਤੇ ਗੱਲ ਕੀਤੀ। ਉਨ੍ਹਾਂ ਨੇ ਕਿਹਾ, "ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਜੋ ਕੁਝ ਹੋ ਰਿਹਾ ਹੈ, ਉਹ ਤੋਂ ਮੈਂ ਥੋੜ੍ਹਾਂ ਘਬਰਾਈ ਹੋਈ ਹਾਂ, ਕਿਉਂਕਿ ਜਦੋਂ ਬਹੁਤ ਸਾਰੇ ਲੋਕਾਂ ਦਾ ਧਿਆਨ ਅਚਾਨਕ ਤੁਹਾਡੇ 'ਤੇ ਹੁੰਦਾ ਹੈ ਤਾਂ ਸਮਝ ਨਹੀਂ ਆਉਂਦਾ ਕਿ ਕੀ ਕਰਨਾ ਚਾਹੀਦਾ ਹੈ। ਹਾਲਾਂਕਿ ਵੱਡੀ ਮਾਤਰਾ ਵਿੱਚ ਪਿਆਰ, ਸੰਦੇਸ਼, ਫ਼ੋਨ ਕਾਲਾਂ, ਅਤੇ ਮੀਮਜ਼ ਵੀ ਮਿਲ ਰਹੇ ਹਨ, ਜਿਸ ਲਈ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦੀ ਹਾਂ। ਇਨ੍ਹਾਂ ਵਿੱਚੋਂ ਕੁਝ ਮੀਮਜ਼ ਬਹੁਤ ਮਜ਼ੇਦਾਰ ਹਨ, ਪਰ ਇਨ੍ਹਾਂ ਵਿਚੋਂ ਕੁਝ ਤਸਵੀਰਾਂ ਅਤੇ ਪੋਸਟਾਂ ਬਹੁਤ ਹੀ ਅਸ਼ਲੀਲ ਹਨ।
ਇਹ ਵੀ ਪੜ੍ਹੋ: 252 ਕਰੋੜ ਦੇ ਡਰੱਗ ਰੈਕੇਟ ਦਾ ਪਰਦਾਫਾਸ਼ ! ਨੌਰਾ ਫਤੇਹੀ ਤੇ ਸ਼ਰਧਾ ਕਪੂਰ ਸਣੇ ਕਈ ਦਿੱਗਜਾਂ ਦਾ ਵੱਜਿਆ ਨਾਂ
ਅਦਾਕਾਰਾ ਨੇ ਅੱਗੇ ਕਿਹਾ ਕਿ AI ਦੀ ਵਰਤੋਂ ਕਰਕੇ ਮੇਰੀਆਂ ਅਸ਼ਲੀਲ ਤਸਵੀਰਾਂ ਬਣਾ ਕੇ ਉਨ੍ਹਾਂ ਪੋਸਟ ਕੀਤਾ ਜਾ ਰਿਹਾ ਹੈ, ਮੈਨੂੰ ਇਸ ਤੋਂ ਡਰ ਲੱਗ ਰਿਹਾ ਹੈ। ਗਿਰੀਜਾ ਨੇ ਡਰ ਪ੍ਰਗਟਾਇਆ ਕਿਹਾ ਕਿ ਮੇਰਾ 12 ਸਾਲ ਦਾ ਬੇਟਾ ਹੈ। ਅੱਜ ਉਹ ਸੋਸ਼ਲ ਮੀਡੀਆ ਯੂਜ਼ਰ ਨਹੀਂ ਹੈ ਪਰ ਕੁੱਝ ਸਾਲ ਬਾਅਦ ਉਹ ਵੀ ਸੋਸ਼ਲ ਮੀਡੀਆ 'ਤੇ ਹੋਵੇਗਾ। AI ਦੀ ਵਰਤੋਂ ਕਰਕੇ ਔਰਤਾਂ, ਮਰਦਾਂ ਦੀਆਂ ਜੋ ਅਸ਼ਲੀਲ ਤਸਵੀਰਾਂ ਬਣਾਈਆਂ ਜਾ ਰਹੀਆਂ ਹਨ ਇਹ ਹਮੇਸ਼ਾ ਇੰਟਰਨੈੱਟ 'ਤੇ ਰਹਿਣਗੀਆਂ। ਕੱਲ ਜਦੋਂ ਮੇਰਾ ਬੇਟਾ ਵੱਡਾ ਹੋਵੇਗਾ ਉਹ ਮੇਰੀਆਂ ਇਹ ਤਸਵੀਰਾਂ ਦੇਖੇਗਾ ਤਾਂ ਉਸ ਨੂੰ ਕਿਵੇਂ ਲੱਗੇਗਾ। ਮੈਨੂੰ ਇਹ ਸੋਚ ਕੇ ਡਰ ਲੱਗਦਾ ਹੈ। ਹਾਲਾਂਕਿ ਉਸ ਨੂੰ ਪਤਾ ਹੋਵੇਗਾ ਇਹ ਅਸਲੀ ਤਸਵੀਰਾਂ ਨਹੀਂ ਹਨ। ਇਹ AI ਨਾਲ ਬਣਾਈਆਂ ਗਈਆਂ ਹਨ। ਉਸੇ ਤਰ੍ਹਾਂ ਜਿਵੇਂ ਅੱਜ ਸਾਰਿਆਂ ਨੂੰ ਪਤਾ ਹੈ ਕਿ ਇਹ ਅਸਲੀ ਤਸਵੀਰਾਂ ਨਹੀਂ ਹਨ, AI ਨਾਲ ਬਣਾਈਆਂ ਗਈਆਂ ਹਨ।
ਇਹ ਵੀ ਪੜ੍ਹੋ: ਕੈਟਰੀਨਾ ਕੈਫ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਪਤਨੀ ਅਤੇ ਬੱਚੇ ਨੂੰ ਘਰ ਲਿਜਾਂਦੇ ਦਿਖੇ ਵਿੱਕੀ ਕੌਸ਼ਲ (ਵੀਡੀਓ)
ਦਿੱਲੀ ਧਮਾਕੇ ਦਾ ਅਸਰ: ਲਾਲ ਕਿਲ੍ਹੇ 'ਚ ਹੋਣ ਵਾਲੀ ਰਾਮ ਚਰਨ ਦੀ ਅਗਲੀ ਫਿਲਮ ਦੀ ਸ਼ੂਟਿੰਗ ਟਲੀ
NEXT STORY