ਜਲੰਧਰ- ਈ ਕਾਮਰਸ ਆਨਲਾਈਨ ਸ਼ਾਪਿੰਗ ਸਾਈਟ ਫਲਿੱਪਕਾਰਟ 'ਤੇ ਬਿਗ ਦਿਵਾਲੀ ਸੇਲ ਸ਼ੁਰੂ ਹੋ ਗਈ ਹੈ । ਇਹ ਸੇਲ 25 ਅਕਤੂਬਰ ਤੋਂ 28 ਅਕਤੂਬਰ ਤੱਕ ਚੱਲੇਗੀ। ਇਸ ਸੇਲ ਦੇ ਤਹਿਤ ਹੀ, ਫਲਿੱਪਕਾਰਟ ਨੇ ਸੈਮਸੰਗ ਗਲੈਕਸੀ ਆਨऩ ਨੈਕਸਟ ਸਮਾਰਟਫੋਨ ਵੀ ਵਿਕਰੀ ਲਈ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਫਲਿੱਪਕਾਰਟ ਸ਼ਿਓਮੀ ਰੈਡਮੀ 3ਐੱਸ ਅਤੇ ਸ਼ਿਓਮੀ ਰੈਡਮੀ 3ਐੱਸ ਪ੍ਰਾਇਮ ਲਈ ਵੀ ਹਰ ਰੋਜ਼ ਦੁਪਹਿਰ 'ਚ ਫਲੈਸ਼ ਸੇਲ ਆਯੋਜਿਤ ਕਰੇਗੀ।
ਫਲਿੱਪਕਾਰਟ ਸਾਰੇ ਸਿਟੀਬੈਂਕ ਕ੍ਰੈਡਿਟ ਅਤੇ ਡੈਬਿਟ ਕਾਰਡ ਦੇ ਨਾਲ ਖਰੀਦਣ 'ਤੇ ਬਿੱਗ ਦਿਵਾਲੀ ਸੇਲ 'ਚ 15 ਫ਼ੀਸਦੀ ਕੈਸ਼ਬੈਕ ਦੇ ਰਹੀ ਹੈ। ਇਸ ਦੇ ਲਈ ਗਾਹਕਾਂ ਨੂੰ ਘੱਟ ਤੋਂ ਘੱਟ 3,000 ਰੁਪਏ ਦਾ ਟ੍ਰਾਂਜੇਕਸ਼ਨ ਕਰਨਾ ਹੋਵੇਗਾ। ਇਕ ਕਾਰਡ ਲਈ ਵੱਧ ਤੋਂ ਵੱਧ 3,000 ਰੁਪਏ ਦਾ ਕੈਸ਼ਬੈਕ ਹੀ ਮਿਲੇਗਾ।
-ਐੱਪਲ ਆਈਫੋਨ 6 (16 ਜੀ. ਬੀ) ਵੇਰਿਅੰਟ
ਐੱਪਲ ਆਈਫੋਨ 6 (16 ਜੀ. ਬੀ) ਵੇਰਿਅੰਟ 29,990 ਰੁਪਏ (ਐੱਮਆਰ. ਪੀ-36,990) 'ਚ ਖਰੀਦਣ ਲਈ ਉਪਲੱਬਧ ਹੈ। ਆਈਫੋਨ 'ਤੇ ਵੀ ਫਲਿੱਪਕਾਰਟ 20,000 ਰੁਪਏ ਤੱਕ ਦਾ ਐਕਸਚੇਂਜ ਆਫਰ ਦੇ ਰਹੀ ਹੈ।
- ਰੈਡਮੀ 3ਐੱਸ ਅਤੇ ਰੈਡਮੀ 3ਐੱਸ ਪ੍ਰਾਇਮ
ਰੈਡਮੀ 3ਐੱਸ ਅਤੇ ਰੈਡਮੀ 3ਐੱਸ ਪ੍ਰਾਇਮ ਲਈ ਸੇਲ 'ਚ ਹਰ ਰੋਜ਼ ਦਿਨ ਦੁਪਹਿਰ 12 ਵਜੇ ਸੇਲ ਹੋਵੇਗੀ ਜਿਸ ਵਿੱਚ ਦੋਨਾਂ ਸਮਾਰਟਫੋਨ ਦਾ ਸੀਮਿਤ ਸਟਾਕ ੁ ਉਪਲੱਬਧ ਹੋਵੇਗਾ।
- ਸੈਮਸੰਗ ਗਲੈਕਸੀ ਆਨ ਨੈਕਸਟ
ਇਸ ਫੋਨ ਨੂੰ ਨੋ ਕਾਸਟ ਈ.ਐੱਮ. ਆਈ 'ਤੇ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਫੋਨ ਨੂੰ ਐਕਸਚੇਂਜ ਆਫਰ ਦੇ ਤਹਿਤ ਖਰੀਦਣ 'ਤੇ 15,000 ਰੁਪਏ ਤੱਕ ਦੀ ਛੋਟ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
- ਲਿਨੋਵੋ ਵਾਇਬ ਦੇ5 ਪਲਸ
3 ਜੀ. ਬੀ ਰੈਮ ਵਾਲਾ ਲਿਨੋਵੋ ਵਾਇਬ ਦੇ5 ਪਲਸ ਸਮਾਰਟਫੋਨ 7,999 ਰੁਪਏ (ਐੱਮ. ਆਰ. ਪੀ -8,499 ਰੁਪਏ) 'ਚ ਖਰੀਦਿਆ ਜਾ ਸਕਦਾ ਹੈ। ਇਸ ਸਮਾਰਟਫੋਨ ਦੇ ਨਾਲ ਵੀ ਐੱਕਸਚੇਂਜ ਆਫਰ ਦੇ ਤਹਿਤ 7,000 ਰੁਪਏ ਤੱਕ ਦੀ ਛੋਟ ਦਾ ਫਾਇਦਾ ਲਿਆ ਜਾ ਸਕਦਾ ਹੈ।
8 ਗੁਣਾ ਸਲੋ ਹੈ iPhone 7 ਦਾ 32GB ਵੇਰੀਅੰਟ
NEXT STORY