ਜਲੰਧਰ- ਐਪਲ ਆਈਫੋਨ 7 ਪਰਫਾਰਮੈਂਸ ਦੇ ਮਾਮਲੇ 'ਚ ਕਿਸੇ ਵੀ ਸਮਾਰਟਫੋਨ 'ਤੋਂ ਤੇਜ਼ ਹੈ ਪਰ ਜੇਕਰ ਤੁਹਾਡੇ ਕੋਲ ਆਈਫੋਨ 7 ਅਤੇ 7 ਪਲੱਸ ਦਾ 32ਜੀ.ਬੀ. ਵੇਰੀਅੰਟ ਹੈ ਤਾਂ ਇਹ ਖਬਰ ਤੁਹਾਨੂੰ ਹੈਰਾਨ ਕਰ ਸਕਦੀ ਹੈ। ਰਿਪੋਰਟ ਮੁਤਾਬਕ ਆਈਫੋਨ 7 ਅਤੇ 7 ਪਲੱਸ ਦੇ ਦੂਜੇ ਵੇਰੀਅੰਟ ਦੇ ਮੁਕਾਬਲੇ ਆਈਫੋਨ 7 ਅਤੇ 7 ਪਲੱਸ ਦਾ 32ਜੀ.ਬੀ. ਮਾਡਲ ਸਲੋ ਹੈ।
GSMArena ਦੀ ਰਿਪੋਰਟ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਆਈਫੋਨ 7 ਅਤੇ 7 ਪਲੱਸ ਦੀ ਰੀਡ ਅਤੇ ਰਾਈਟ ਸਪੀਡ ਦੂਜੇ ਮਾਡਲਸ ਦੇ ਮੁਕਾਬਲੇ 8 ਗੁਣਾ ਸਲੋ ਹੈ। ਜਿਥੇ ਆਈਫੋਨ 7 ਦੇ 256ਜੀ.ਬੀ. ਵੇਰੀਅੰਟ 'ਚ ਮੂਵੀ ਟ੍ਰਾਂਸਪਰ ਕਰਦੇ ਸਮੇਂ 2 ਮਿੰਟ 34 ਸੈਕਿੰਡ ਦਾ ਸਮਾਂ ਲੱਗਾ ਉਥੇ ਹੀ ਆਈਫੋਨ 7 ਦੇ 32ਜੀ.ਬੀ. ਵੇਰੀਅੰਟ 'ਚ ਉਸੇ ਮੂਵੀ ਨੂੰ ਟ੍ਰਾਂਸਫਰ ਕਰਨ 'ਚ 3 ਮਿੰਟ 40 ਸੈਕਿੰਡ ਦਾ ਸਮਾਂ ਲੱਗਾ। ਹੁਣ ਇਸ ਤੋਂ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਆਈਫੋਨ 7 ਅਤੇ 7 ਪਲੱਸ ਦੇ 32ਜੀ.ਬੀ. ਵੇਰੀਅੰਟ 'ਚ ਦੂਜੇ ਮਾਡਲਸ ਦੇ ਮੁਕਾਬਲੇ ਕਿੰਨਾ ਫਰਕ ਹੈ।
ਭਾਰਤ 'ਚ ਵਿਕਰੀ ਲਈ ਉਪਲੱਬਧ ਹੋਇਆ ਡੇਕਾ ਕੋਰ ਪ੍ਰੋਸੈਸਰ ਨਾਲ ਲੈਸ ਇਹ ਸਮਾਰਟਫੋਨ
NEXT STORY