ਜਲੰਧਰ- ਲਾਵਾ ਨੇ ਦੋ ਨਵੇਂ ਸਮਾਰਟਫੋਨ ਏ51 ਅਤੇ ਏ76+ ਨੂੰ ਲਾਂਚ ਕੀਤਾ ਹੈ। ਜਿਸ 'ਚ ਲਾਵਾ 51 'ਚ ਕੇਵਲ 3ਜੀ ਸਪੋਰਟ ਦਿੱਤੀ ਗਈ ਹੈ ਅਤੇ ਇਸ ਦੀ ਕੀਮਤ 4,199 ਰੁਪਏ ਹੈ। ਇਹ ਸਮਾਰਟਫੋਨ ਸਫੈਦ, ਗ੍ਰੇ ਅਤੇ ਗੋਲਡ ਰੰਗ 'ਚ ਉਪਲੱਬਧ ਹੋਵੇਗਾ। ਉਥੇ ਹੀ ਲਾਵਾ ਏ76 + 'ਚ 4ਜੀ ਸਪੋਰਟ ਦਿੱਤੀ ਗਈ ਹੈ ਅਤੇ ਇਸ ਸਮਾਰਟਫੋਨ ਦੀ ਕੀਮਤ 5,599 ਰੁਪਏ ਹੈ। ਇਹ ਸਮਾਰਟਫੋਨ ਸਫੈਦ ਅਤੇ ਕਾਲੇ ਵੇਰਿਅੰਟ 'ਚ ਉਪਲੱਬਧ ਹੋਵੇਗਾ। ਦੋਨੋਂ ਸਮਾਰਟਫੋਨ ਲਾਵਾ ਦੀ ਆਫੀਸ਼ਿਅਲ ਸਾਈਟ 'ਤੇ ਲਿਸਟ ਹਨ ਅਤੇ ਉਮੀਦ ਹੈ ਕਿ ਛੇਤੀ ਹੀ ਰਿਟੇਲ ਸਟੋਰਸ ਅਤੇ ਮਲਟੀਬਰਾਂਡ ਆਉਟਲੇਟਸ 'ਤੇ ਸੇਲ ਲਈ ਉਪਲੱਬਧ ਹੋਣਗੇ।
ਲਾਵਾ ਏ51 ਸਮਾਰਟਫੋਨ
ਲਾਵਾ ਏ51 ਸਮਾਰਟਫੋਨ 'ਚ 4.5-ਇੰਚ ਦੀ ਐੱਫ. ਡਬਲੀਯੂ. ਜੀ. ਏ ਡਿਸਪਲੇ, 1.2 ਗੀਗਾਹਰਟਜ਼ ਕਵਾਡਕੋਰ ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ 'ਚ 512ਐੱਮ. ਬੀ ਅਤੇ 8ਜੀ. ਬੀ ਇੰਟਰਨਲ ਮੈਮੋਰੀ ਦਿੱਤੀ ਗਈ ਹੈ। ਉਥੇ ਹੀ ਮਾਇਕ੍ਰੋ ਐੱਸ. ਡੀ ਕਾਰਡ 32ਜੀ. ਬੀ ਤੱਕ ਸਪੋਰਟ ਹੈ। ਫੋਟੋਗ੍ਰਾਫੀ ਲਈ ਇਸ 'ਚ 5-ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ ਵੀ. ਜੀ. ਏ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਪਾਵਰ ਬੈਕਅਪ ਲਈ 1,750 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਹੈ। ਡਿਊਲ ਸਿਮ ਸਲਾਟ, 3ਜੀ ਸਪੋਰਟ, ਬਲੂਟੁੱਥ, ਵਾਈ-ਫਾਈ, ਮਾਇਕ੍ਰੋ ਯੂ. ਐੱਸ. ਬੀ ਅਤੇ ਜੀ. ਪੀ. ਐੱਸ ਦਿੱਤੇ ਗਏ ਹਨ।
ਲਾਵਾ ਏ76+ ਦੇ ਸਪੈਸੀਫਿਕੇਸ਼ਨ
ਲਾਵਾ ਏ76+'ਚ 4.5-ਇੰਚ ਦਾ ਐੱਫ. ਡਬਲੀਯੂ. ਵੀ.ਜੀ. ਏ ਡਿਸਪਲੇ 1.5ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ 'ਤੇ ਕਾਰਜ ਕਰਦਾ ਹੈ। ਇਸ 'ਚ 1ਜੀ. ਬੀ ਰੈਮ ਅਤੇ 8ਜੀ. ਬੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਮਾਇਕ੍ਰੋ ਐੱਸ ਡੀ ਕਾਰਡ ਦੀ ਸਪੋਰਟ 32ਜੀ. ਬੀ ਤੱਕ ਐਕਸਪੇਂਡੇਬਲ ਡਾਟਾ ਸਟੋਰ ਕਰ ਸਕਦੇ ਹਨ। ਫੋਟੋਗ੍ਰਾਫੀ ਲਈ ਐੱਲ. ਈ. ਡੀ ਫਲੈਸ਼ ਦੇ ਨਾਲ 5-ਮੈਗਾਪਿਕਸਲ ਦਾ ਰੀਅਰ ਅਤੇ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ 1,850ਐੱਮ. ਏ. ਐੱਚ ਦੀ ਬੈਟਰੀ ਹੈ। ਡਿਊਲ ਸਿਮ ਕਾਰਡ ਸਲਾਟ, 4ਜੀ ਸਪੋਰਟ, ਬਲੂਟੁੱਥ, ਵਾਈਫਾਈ ਅਤੇ 3. 5ਐੱਮ. ਐੱਮ ਆਡੀਓ ਜੈੱਕ ਮੌਜੂਦ ਹਨ।
ਘੱਟ ਕੀਮਤ 'ਚ ਲਾਂਚ ਹੋਇਆ ਕੈਨਵਸ ਸਪਾਰਕ 4G ਸਮਾਰਟਫੋਨ
NEXT STORY