ਮੋਗਾ (ਸੰਦੀਪ)—ਜ਼ਿਲਾ ਸੈਸ਼ਨ ਜੱਜ ਮੁਨੀਸ਼ ਸਿੰਗਲ ਦੀ ਅਦਾਲਤ ਨੇ ਇਕ ਸਾਲ ਪਹਿਲਾਂ ਨੌਜਵਾਨ ਦੇ ਕਤਲ ਮਾਮਲੇ 'ਚ ਥਾਣਾ ਬਾਘਾਪੁਰਾਣਾ ਪੁਲਸ ਵੱਲੋਂ ਨਾਮਜ਼ਦ ਕੀਤੇ ਗਏ ਪਤੀ-ਪਤਨੀ ਸੁਰਿੰਦਰਪਾਲ ਸਿੰਘ ਉਰਫ ਕੀਪਾ ਅਤੇ ਉਸ ਦੀ ਪਤਨੀ ਅਮਨਪ੍ਰੀਤ ਕੌਰ ਉਰਫ ਵੀਰਪਾਲ ਕੌਰ ਨੂੰ ਸਬੂਤਾਂ ਅਤੇ ਗਵਾਹਾਂ ਦੀ ਭਾਰੀ ਘਾਟ ਕਰ ਕੇ ਬਰੀ ਕਰਨ ਦਾ ਹੁਕਮ ਦਿੱਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੋਸ਼ੀ ਪੱਖ ਦੇ ਵਕੀਲ ਗਗਨਦੀਪ ਸਿੰਘ ਬਰਾੜ ਨੇ ਦੱਸਿਆ ਕਿ 16 ਫਰਵਰੀ 2018 ਨੂੰ ਜ਼ਿਲੇ ਦੇ ਪਿੰਡ ਜੈ ਸਿੰਘ ਵਾਲਾ ਨਿਵਾਸੀ ਮਨਪ੍ਰੀਤ ਸਿੰਘ ਉਰਫ ਬੱਬੀ ਪੁੱਤਰ ਗੁਰਦੇਵ ਸਿੰਘ ਵੱਲੋਂ ਥਾਣਾ ਬਾਘਾਪੁਰਾਣਾ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਦਾ ਭਰਾ ਹਰਵਿੰਦਰ ਸਿੰਘ ਉਰਫ ਗਗਨ ਦੋ ਦਿਨ ਤੋਂ ਘਰੋਂ ਲਾਪਤਾ ਹੈ। ਰਿਸ਼ਤੇਦਾਰਾਂ ਵੱਲੋਂ ਭਾਲ ਕਰਨ 'ਤੇ ਵੀ ਉਸ ਦਾ ਕੁੱਝ ਪਤਾ ਨਹੀਂ ਲੱਗਾ। ਸ਼ਿਕਾਇਤ ਕਰਤਾ ਵੱਲੋਂ ਪੁਲਸ ਨੂੰ ਸ਼ੱਕ ਜਤਾਉਂਦੇ ਦੱਸਿਆ ਗਿਆ ਸੀ ਕਿ ਉਸ ਦਾ ਭਰਾ ਪਿੰਡ ਦੇ ਹੀ ਸੁਰਿੰਦਰਪਾਲ ਸਿੰਘ ਉਰਫ ਕੀਪਾ ਦੇ ਘਰ ਦੁੱਧ ਦੇਣ ਜਾਂਦਾ ਹੈ ਕਿਉਂਕਿ ਉਹ ਦੁੱਧ ਵੇਚਣ ਦਾ ਵਪਾਰ ਕਰਦੇ ਹਨ। ਉਸ ਨੇ ਦੱਸਿਆ ਸੀ ਕਿ ਉਸ ਦੇ ਭਰਾ ਹਰਵਿੰਦਰ ਸਿੰਘ ਉਸ ਨੂੰ ਕਈ ਵਾਰ ਸੁਰਿੰਦਰਪਾਲ ਸਿੰਘ ਉਰਫ ਕੀਪਾ ਵੱਲੋਂ ਉਨ੍ਹਾਂ ਦੇ ਘਰ ਦੁੱਧ ਦੇਣ ਜਾਣ ਤੋਂ ਰੋਕਿਆ ਗਿਆ ਸੀ, ਜਿਸ ਕਰ ਕੇ ਉਸ ਨੇ ਇਸ ਮਾਮਲੇ 'ਚ ਸੁਰਿੰਦਰਪਾਲ ਦੀ ਮਿਲੀਭੁਗਤ ਹੋਣ ਦੀ ਸ਼ੰਕਾਂ ਵੀ ਜਤਾਈ ਸੀ।
ਪੁਲਸ ਵੱਲੋਂ ਕੀਤੀ ਜਾਂਚ ਪੜਤਾਲ ਤੋਂ ਬਾਅਦ ਇਸ ਮਾਮਲੇ 'ਚ ਪਤੀ-ਪਤਨੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪੁਲਸ ਵੱਲੋਂ ਪਿੰਡ ਦੇ ਹੀ ਇਕ ਡੂੰਘੇ ਪਾੜ 'ਚੋਂ ਲਾਸ਼ ਵੀ ਬਰਾਮਦ ਵੀ ਕੀਤੀ ਗਈ ਸੀ। ਇਸ ਮਾਮਲੇ 'ਚ ਮਾਨਯੋਗ ਅਦਾਲਤ ਵੱਲੋਂ ਅੰਤਿਮ ਸੁਣਵਾਈ ਤੋਂ ਬਾਅਦ ਆਪਣਾ ਫੈਸਲਾ ਸੁਣਾਇਆ ਗਿਆ ਹੈ।
ਪ੍ਰਿੰਸੀਪਲ ਡਾ. ਸੰਤੋਸ਼ ਭੰਡਾਰੀ ਦੀ ਸੇਵਾ ਮੁਕਤੀ ’ਤੇ ਦਿੱਤੀ ਨਿੱਘੀ ਵਿਦਾਇਗੀ
NEXT STORY