ਬੈਂਗਲੁਰੂ-ਪੂਰੀ ਦੁਨੀਆ 'ਚ ਪੈਰ ਪਸਾਰ ਚੁੱਕੇ ਖਤਰਨਾਕ ਕੋਰੋਨਾਵਾਇਰਸ ਦਾ ਭਾਰਤ 'ਚ ਕਹਿਰ ਜਾਰੀ ਹੈ, ਜਿਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਉਚਿੱਤ ਕਦਮ ਚੁੱਕੇ ਗਏ ਪਰ ਇਸ ਦੇ ਬਾਵਜੂਦ ਕਰਨਾਟਕ ਸੂਬੇ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕਰਨਾਟਕ ਦੇ ਦੱਖਣੀ ਕੰਨਣ ਜ਼ਿਲੇ 'ਚ 10 ਮਹੀਨਿਆਂ ਦੇ ਬੱਚੇ ਦਾ ਕੋਰੋਨਾ ਟੈਸਟ ਪਾਜ਼ੀਟਿਵ ਮਿਲਿਆ ਹੈ। ਦੱਖਣੀ ਕੰਨਣ ਦੇ ਡਿਪਟੀ ਕਮਿਸ਼ਨਰ ਸਿੰਧੂ ਬੀ. ਰੁਪੇਸ਼ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਇਕ ਦਿਨ ਪਹਿਲਾਂ ਹੀ ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚੋਂ 8 ਮਹੀਨਿਆਂ ਦਾ ਬੱਚੇ ਦਾ ਕੋਰੋਨਾ ਟੈਸਟ ਪਾਜ਼ੀਟਿਵ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।
ਦੱਸਿਆ ਜਾਂਦਾ ਹੈ ਕਿ ਇਸ 10 ਮਹੀਨੇ ਦੇ ਬੱਚੇ ਨੂੰ ਸਾਹ ਨੂੰ ਸਾਹ ਲੈਣ 'ਚ ਕਾਫੀ ਤਕਲੀਫ ਹੋ ਰਹੀ ਸੀ, ਜਿਸ ਕਾਰਨ ਉਸ ਨੂੰ ਮੰਗਲੁਰੂ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਬੱਚੇ ਦੀ ਅੱਗੇ ਜਾਂਚ ਹੋਣ 'ਤੇ ਉਸ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਮਿਲੀ। ਡੀ.ਸੀ. ਰੁਪੇਸ਼ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਪਤਾ ਲਾਉਣ ਲਈ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਬੱਚਾ ਇਨਫੈਕਟਡ ਕਿਵੇ ਹੋਇਆ ਫਿਲਹਾਲ ਬੱਚੇ ਦੀ ਹਾਲਤ ਸਥਿਰ ਹੈ। ਸਿਹਤ ਮੰਤਰਾਲੇ ਦੇ ਜਾਰੀ ਕੀਤੇ ਅੰਕੜਿਆਂ ਮੁਤਾਬਕ ਭਾਰਤ 'ਚ ਹੁਣ ਤੱਕ ਲਗਭਗ 724 ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 18 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਕੋਰੋਨਾ ਨੇ ਲਈ ਇਕ ਹੋਰ ਵਿਅਕਤੀ ਦੀ ਜਾਨ, ਦੇਸ਼ 'ਚ ਮਿ੍ਰਤਕਾਂ ਦੀ ਗਿਣਤੀ ਹੋਈ 18
ਕੋਰੋਨਾ ਦਾ ਕਹਿਰ : ਇਕ ਹਫਤੇ ’ਚ ਕਰੀਬ ਤਿੰਨ ਗੁਣਾ ਵਧੀ ਮੌਤਾਂ ਦੀ ਗਿਣਤੀ
NEXT STORY