ਇੰਦੌਰ— ਤੁਸੀਂ ਹਿੰਦੀ ਨੂੰ ਭਾਰਤ ਦੀ ਰਾਸ਼ਟਰ ਭਾਸ਼ਾ ਬਣਾਉਣ ਦਾ ਮਾਣ ਪ੍ਰਦਾਨ ਕਰੋ। ਇਤਿਹਾਸ ਦੇ ਗਲਿਆਰਿਆਂ 'ਚ ਗੂੰਜਦੇ ਇਹ ਸ਼ਬਦ ਇੰਦੌਰ 'ਚ ਮਹਾਤਮਾ ਗਾਂਧੀ ਦੇ ਉਸ ਭਾਸ਼ਣ ਦਾ ਹਿੱਸਾ ਹੈ, ਜਿਸ 'ਚ ਉਨ੍ਹਾਂ ਨੇ ਠੀਕ ਇਕ ਸਦੀ ਪਹਿਲਾਂ ਹਿੰਦੀ ਨੂੰ ਰਾਸ਼ਟਰ ਭਾਸ਼ਾ ਬਣਾਏ ਜਾਣ ਦੀ ਜਨਤਕ ਅਪੀਲ ਕੀਤੀ ਸੀ। ਹਿੰਦੀ ਦੇ ਪ੍ਰਸਾਰ ਨਾਲ ਜੁੜੀ ਸਥਾਨਕ ਸੰਸਥਾ ਮੱਧ ਭਾਰਤ ਹਿੰਦੀ ਸਾਹਿਤ ਕਮੇਟੀ ਦੇ ਪ੍ਰਚਾਰ ਵਿਭਾਗ ਦੇ ਮੁਖੀ ਅਰਵਿੰਦ ਓਝਾ ਨੇ ਮੀਡੀਆ ਨੂੰ ਦੱਸਿਆ ਕਿ ਬਾਪੂ ਨੇ ਇਕ ਭਾਵੁਕ ਅਪੀਲ ਇੱਥੇ 29 ਮਾਰਚ 1918 ਨੂੰ 8ਵੇਂ ਹਿੰਦੀ ਸਾਹਿਤ ਸੰਮੇਲਨ ਦੌਰਾਨ ਆਪਣੇ ਰਾਸ਼ਟਰੀ ਭਾਸ਼ਣ 'ਚ ਕੀਤੀ ਸੀ। ਉਸ ਸਮੇਂ ਦੇਸ਼ ਆਜ਼ਾਦੀ ਲਈ ਸੰਘਰਸ਼ ਕਰ ਰਿਹਾ ਸੀ ਅਤੇ ਹਿੰਦੀ ਦੇ ਸਨਮਾਨ 'ਚ ਬਾਪੂ ਦੇ ਦਿਲੋਂ ਨਿਕਲੇ ਬੋਲਾਂ ਨੇ ਜਨਮਾਨਸ 'ਚ ਮਾਤ ਭੂਮੀ ਦੀ ਆਜ਼ਾਦੀ ਲਈ ਨਵਾਂ ਜਜ਼ਬਾ ਜਗਾ ਦਿੱਤਾ ਸੀ। ਓਝਾ ਨੇ ਕਿਹਾ,''ਇਹ ਬੇਹੱਦ ਮੰਦਭਾਗੀ ਹੈ ਕਿ ਰਾਸ਼ਟਰਪਿਤਾ ਦੀ ਇਸ ਅਪੀਲ ਦੇ ਪੂਰੇ 100 ਸਾਲ ਬੀਤਣ ਤੋਂ ਬਾਅਦ ਵੀ ਹਿੰਦੀ ਨੂੰ ਹੁਣ ਤੱਕ ਰਾਸ਼ਟਰ ਭਾਸ਼ਾ ਦਾ ਸੰਵਿਧਾਨਕ ਦਰਜਾ ਨਹੀਂ ਦਿੱਤਾ ਜਾ ਸਕਿਆ ਹੈ, ਜਦੋਂ ਕਿ ਇਹ ਜ਼ੁਬਾਨ ਦੇਸ਼ 'ਚ ਸਭ ਤੋਂ ਵਧ ਬੋਲੀ ਅਤੇ ਸਮਝੀ ਜਾਂਦੀ ਹੈ।
ਇੰਦੌਰ ਦੇ ਮੌਜੂਦਾ ਨਹਿਰੂ ਪਾਰਕ 'ਚ ਆਯੋਜਿਤ ਹਿੰਦੀ ਸਾਹਿਤ ਸੰਮੇਲਨ ਦੇ ਪ੍ਰਧਾਨ ਦੇ ਰੂਪ 'ਚ ਮਹਾਤਮਾ ਗਾਂਧੀ ਠੇਠ ਕਾਵਿਆਵਾੜੀ ਪੱਗੜੀ, ਕੁੜਤੇ ਅਤੇ ਧੋਤੀ 'ਚ ਮੰਚ 'ਤੇ ਸਨ। ਸਾਲ 1910 'ਚ ਸਥਾਪਤ ਮੱਧ ਭਾਰਤ ਹਿੰਦੀ ਸਾਹਿਤ ਕਮੇਟੀ ਇਸ ਪ੍ਰੋਗਰਾਮ ਦੇ ਆਯੋਜਨ 'ਚ ਸਹਿਭਾਗੀ ਸੀ। ਬਾਪੂ ਨੇ ਆਪਣੇ ਭਾਸ਼ਣ 'ਚ ਹਿੰਦੀ ਦੀ ਗੰਗਾ-ਜਮੁਨੀ ਸੰਸਕ੍ਰਿਤੀ 'ਤੇ ਜ਼ੋਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ, ਹਿੰਦੀ ਉਹ ਭਾਸ਼ਾ ਹੈ, ਜਿਸ ਨੂੰ ਹਿੰਦੂ ਅਤੇ ਮੁਸਲਮਾਨ ਦੋਵੇਂ ਬੋਲਦੇ ਹਨ ਅਤੇ ਜੋ ਨਾਗਰੀ ਅਤੇ ਫਾਰਸੀ ਲਿਪੀ 'ਚ ਲਿਖੀ ਜਾਂਦੀ ਹੈ। ਇਹ ਹਿੰਦੀ ਸੰਸਕ੍ਰਿਤਮਈ ਨਹੀਂ ਹੈ, ਨਾ ਹੀ ਉਹ ਇਕਦਮ ਫਾਰਸੀ ਅਲਫਾਜ਼ ਨਾਲ ਲੱਦੀ ਹੋਈ ਹੈ।
ਕੋਚਿੰਗ ਨਾ ਪੜ੍ਹਨ 'ਤੇ ਟੀਚਰ ਨੇ ਕੀਤਾ ਫੇਲ, ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
NEXT STORY