ਨਵੀਂ ਦਿੱਲੀ— ਬਿ੍ਰਟੇਨ ’ਚ ਫੈਲੇ ਕੋਰੋਨਾ ਦੇ ਨਵੇਂ ਰੂਪ ਸਾਰਸ-ਸੀ. ਓ. ਵੀ-2 ਵੈਰੀਐਂਟ ਕਾਰਨ ਭਾਰਤ ’ਚ ਪੀੜਤ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 116 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਦੱਸਿਆ ਕਿ ਬਿ੍ਰਟੇਨ ’ਚ ਸਾਹਮਣੇ ਆਏ ਨਵੇਂ ਰੂਪ ਤੋਂ ਪੀੜਤ ਲੋਕਾਂ ਦੀ ਗਿਣਤੀ 116 ਤੱਕ ਪੁੱਜ ਗਈ ਹੈ।
ਮੰਤਰਾਲਾ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਇਨ੍ਹਾਂ ਸਾਰੇ ਲੋਕਾਂ ਨੂੰ ਸਬੰਧਤ ਸੂਬਾ ਸਰਕਾਰਾਂ ਵਲੋਂ ਸਿਹਤ ਦੇਖਭਾਲ ਕੇਂਦਰਾਂ ’ਚ ਵੱਖ ਰੱਖਿਆ ਗਿਆ ਹੈ। ਪੀੜਤਾਂ ਦੇ ਕਰੀਬੀ ਸੰਪਰਕ ਵਿਚ ਆਏ ਲੋਕਾਂ ਨੂੰ ਵੀ ਏਕਾਂਤਵਾਸ ’ਚ ਰੱਖਿਆ ਗਿਆ ਹੈ। ਸਹਿ-ਯਾਤਰੀਆਂ, ਪਰਿਵਾਰਕ ਮੈਂਬਰ ਜੋ ਕਿ ਸੰਪਰਕ ’ਚ ਆਏ ਹਨ ਅਤੇ ਹੋਰਨਾਂ ਦਾ ਵੀ ਪਤਾ ਲਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਬਿ੍ਰਟੇਨ ’ਚ ਸਾਹਮਣੇ ਆਏ ਕੋਵਿਡ-19 ਦੇ ਨਵੇਂ ਰੂਪ ਦੇ ਮਾਮਲੇ ਡੈਨਮਾਰਕ, ਨੀਦਰਲੈਂਡ, ਆਸਟ੍ਰੇਲੀਆ, ਇਟਲੀ, ਸਵੀਡਨ, ਫਰਾਂਸ, ਸਪੇਨ, ਸਵਿਟਜ਼ਰਲੈਂਡ, ਜਰਮਨੀ, ਕੈਨੇਡਾ, ਜਾਪਾਨ, ਲੇਬਨਾਨ ਅਤੇ ਸਿੰਗਾਪੁਰ ਸਮੇਤ ਕਈ ਦੇਸ਼ਾਂ ’ਚ ਪਤਾ ਲੱਗੇ ਹਨ।
ਦਿੱਲੀ ਦੇ ਚਿੜੀਆਘਰ 'ਚ ਸਾਹਮਣੇ ਆਇਆ ਬਰਡ ਫ਼ਲੂ ਦਾ ਪਹਿਲਾ ਮਾਮਲਾ
NEXT STORY