ਨਵੀਂ ਦਿੱਲੀ- ਭਾਰਤ 'ਚ 1970-2019 ਦੇ 50 ਸਾਲਾਂ ਦੌਰਾਨ 117 ਚੱਕਰਵਾਤ ਆਏ ਅਤੇ 40 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਗਈ। ਪ੍ਰਤੀਕੂਲ ਮੌਸਮ ਸੰਬੰਧੀ ਘਟਨਾਵਾਂ 'ਤੇ ਇਕ ਅਧਿਐਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਅਧਿਐਨ ਅਨੁਸਾਰ ਚੱਕਰਵਾਤਾਂ ਨਾਲ ਹੋਣ ਵਾਲੀ ਮੌਤ ਦਰ 'ਚ ਪਿਛਲੇ 10 ਸਾਲਾਂ 'ਚ ਕਾਫ਼ੀ ਕਮੀ ਆਈ ਹੈ। ਅਧਿਐਨ ਅਨੁਸਾਰ, ਇਨ੍ਹਾਂ 50 ਸਾਲਾਂ 'ਚ ਦੇਸ਼ 'ਚ ਬੇਹੱਦ ਪ੍ਰਤੀਕੂਲ ਮੌਸਮ ਸੰਬੰਧੀ ਕੁੱਲ 7,063 ਘਟਨਾਵਾਂ 'ਚ 1,41,308 ਲੋਕਾਂ ਦੀ ਜਾਨ ਚੱਲੀ ਗਈ, ਜਿਨ੍ਹਾਂ 'ਚੋਂ 40,358 ਲੋਕਾਂ (ਯਾਨੀ 28 ਫੀਸਦੀ) ਨੇ ਚੱਕਰਵਾਤ ਕਾਰਨ ਅਤੇ 65,130 ਲੋਕਾਂ (46 ਫੀਸਦ ਤੋਂ ਥੋੜ੍ਹੀ ਜ਼ਿਆਦਾ) ਨੇ ਹੜ੍ਹ ਕਾਰਨ ਆਪਣੀ ਜਾਨ ਗੁਆਈ। ਇਹ ਸ਼ੋਧਪੱਤਰ ਇਸ ਸਾਲ ਦੇ ਸ਼ੁਰੂ 'ਚ ਪ੍ਰਕਾਸ਼ਿਤ ਹੋਇਆ, ਜਿਸ ਨੂੰ ਪ੍ਰਿਥਵੀ ਵਿਗਿਆਨ ਮੰਤਰਾਲਾ ਦੇ ਸਕੱਤਰ ਐੱਮ. ਰਾਜੀਵਨ ਅਤੇ ਵਿਗਿਆਨੀਆਂ ਕਮਲਜੀਤ ਰਾਏ, ਐੱਸ.ਐੱਸ. ਰਾਏ, ਆਰ.ਕੇ. ਗਿਰੀ, ਏ.ਪੀ. ਦਿਮਰੀ ਨੇ ਮਿਲ ਕੇ ਤਿਆਰ ਕੀਤਾ।
ਕਮਲਜੀਤ ਰਾਏ ਇਸ ਸ਼ੋਧਪੱਤਰ ਦੇ ਮੁੱਖ ਲੇਖਕ ਹਨ। ਇਸੇ ਮਹੀਨੇ ਦੇ ਮੱਧ 'ਚ ਪੱਛਮੀ ਤੱਟ ਨੇ ਚੱਕਰਵਾਤ ਤਾਊਤੇ ਦਾ ਪ੍ਰਕੋਪ ਝੱਲਿਆ। ਤਾਊਤੇ ਬੇਹੱਦ ਭਿਆਨਕ ਚੱਕਰਵਾਤੀ ਤੂਫ਼ਾਨ ਦੇ ਰੂਪ 'ਚ ਗੁਜਰਾਤ ਨਾਲ ਟਕਰਾਇਆ ਅਤੇ ਉਸ ਨੇ ਕਈ ਸੂਬਿਆਂ 'ਚ ਤਬਾਹੀ ਮਚਾਈ ਅਤੇ ਕਰੀਬ 50 ਲੋਕਾਂ ਦੀ ਜਾਨ ਚੱਲੀ ਗਈ। ਫਿਲਹਾਲ ਦੇਸ਼ ਦਾ ਪੂਰਬੀ ਤੱਟ 'ਤੇ ਬੇਹੱਦ ਭਿਆਨਕ ਚੱਕਰਵਾਤ ਤੂਫਾਨ 'ਯਾਸ' ਆਇਆ। ਉਹ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਸਮੁੰਦਰੀ ਤੱਟਵਰਤੀ ਖੇਤਰਾਂ 'ਚ ਤਬਾਹੀ ਮਚਾ ਕੇ ਦੇਸ਼ 'ਚ ਅੱਗੇ ਚੱਲਾ ਗਿਆ। ਅਧਿਐਨ 'ਚ ਕਿਹਾ ਗਿਆ ਹੈ ਕਿ ਚੱਕਰਵਾਤ ਕਾਰਨ ਹੋਣ ਵਾਲੀਆਂ ਮੌਤਾਂ 'ਚ ਪਿਛਲੇ 2 ਦਹਾਕੇ 'ਚ ਬਹੁਤ ਕਮੀ ਆਈ ਹੈ। ਹਾਲ ਦੇ ਸਾਲਾਂ 'ਚ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਬੰਗਾਲ 'ਚ ਬੰਗਾਲ ਦੀ ਖਾੜਈ 'ਚ ਸਿਰਫ਼ 6 ਹਫ਼ਤਿਆਂ ਅੰਦਰ ਚਾਰ ਤੂਫ਼ਾਨ ਆਏ। ਉਨ੍ਹਾਂ 'ਚ ਸਭ ਤੋਂ ਭਿਆਨਕ ਤੂਫਾਨ 30 ਅਕਤੂਬਰ 1971 ਨੂੰ ਤੜਕੇ ਓਡੀਸ਼ਾ ਤੱਟ 'ਤੇ ਆਇਆ ਸੀ ਅਤੇ ਜਾਨ-ਮਾਲ ਦਾ ਵੱਡਾ ਨੁਕਸਾਨ ਹੋਇਆ ਸੀ। ਕਰੀਬ 10 ਹਜ਼ਾਰ ਲੋਕਾਂ ਦੀ ਜਾਨ ਚੱਲੀ ਗਈ ਸੀ ਅਤੇ 10 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਸਨ।
ਅਧਿਐਨ ਅਨੁਸਾਰ 1977 'ਚ 9-20 ਨਵੰਬਰ ਦੌਰਾਨ ਬੰਗਾਲ ਦੀ ਖਾੜੀ 'ਚ 2 ਤੂਫ਼ਾਨ ਆਏ ਸਨ. ਦੂਜਾ ਤੂਫ਼ਾਨ 'ਚਿਰਾਲਾ' ਬਹੁਤ ਹੀ ਭਿਆਨਕ ਤੂਫਾਨ ਸੀ, ਉਹ ਤੱਟਵਰਤੀ ਆਂਧਰਾ ਪ੍ਰਦੇਸ਼ ਨਾਲ ਟਕਰਾਇਆ ਸੀ। ਉਸ ਦੌਰਾਨ 200 ਕਿਲੋਮੀਟਰ ਪ੍ਰਤੀ ਘੰਟੇ ਨਾਲ ਹਵਾ ਚੱਲੀ ਸੀ ਅਤੇ 5 ਮੀਟਰ ਦੀ ਉੱਚਾਈ ਤੱਕ ਸਮੁੰਦਰ 'ਚ ਲਹਿਰਾਂ ਉੱਠੀਆਂ ਸਨ। ਉਸ ਦੌਰਾਨ ਵੀ ਕਰੀਬ 10 ਹਜ਼ਾਰ ਲੋਕਾਂ ਨੇ ਜਾਨ ਗੁਆਈ ਸੀ ਅਤੇ ਕਰੀਬ 2.5 ਕਰੋੜ ਡਾਲਰ ਮੁੱਲ ਦੇ ਬੁਨਿਆਦੀ ਢਾਂਚਿਆਂ ਅਤੇ ਫ਼ਸਲਾਂ ਦਾ ਨੁਕਸਾਨ ਹੋਇਆ ਸੀ। ਇਕੱਲੇ 1970-80 ਦੌਰਾਨ ਚੱਕਰਵਾਤਾਂ ਕਾਰਨ 20 ਹਜ਼ਾਰ ਲੋਕਾਂ ਦੀ ਮੌਤ ਹੋ ਗਈ। ਇਸ ਸ਼ੋਧ ਪੱਤਰ 'ਚ ਕਿਹਾ ਗਿਆ ਹੈ,''ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਤੂਫਾਨਾਂ ਕਾਰਨ ਮੌਤਾਂ 'ਚ ਪਹਿਲੇ ਦਹਾਕੇ (2000-09) ਦੀ ਤੁਲਨਾ 'ਚ ਆਖ਼ਰੀ ਦਹਾਕੇ (2010-19) 'ਚ ਕਰੀਬ 88 ਫੀਸਦੀ ਗਿਰਾਵਟ ਆਈ। ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੂੰਜਯ ਮਹਾਪਾਤਰਾ ਨੇ ਕਿਹਾ ਕਿ ਚੱਕਰਵਾਤ ਦੌਰਾਨ ਮੌਤਾਂ ਕਾਰਨ ਇਨ੍ਹਾਂ ਸਾਲਾਂ 'ਚ ਮੌਸਮ ਦੀ ਅਨੁਮਾਨ ਸਮਰੱਥਾ 'ਚ ਸੁਧਾਰ ਨਾਲ ਤਬਦੀਲੀ ਆਈ ਹੈ।
ਹਰਿਆਣਾ ਦਾ ਇਕ ਪਿੰਡ ਅਜਿਹਾ ਵੀ ਜਿੱਥੇ ਅਜੇ ਤਕ ਕਿਸੇ ਨੂੰ ਨਹੀਂ ਹੋਇਆ ‘ਕੋਰੋਨਾ’
NEXT STORY