ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਭਰਮੌਰ ਇਲਾਕੇ 'ਚ ਵੀਰਵਾਰ ਨੂੰ ਜ਼ਮੀਨ ਖਿਸਕਣ ਕਾਰਨ ਮਨੀਮਹੇਸ਼ ਡਲ ਝੀਲ ਦਾ ਰਸਤਾ ਬੰਦ ਹੋ ਗਿਆ। ਇਕ ਯਾਤਰੀ ਨੇ ਗੋਈ ਨਾਲਾ ਅਤੇ ਦੋਨਾਲੀ ਵਿਚਕਾਰ ਜ਼ਮੀਨ ਖਿਸਕਣ ਦੀ 19 ਸਕਿੰਟ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ। ਮਨੀਮਹੇਸ਼ ਯਾਤਰਾ 17 ਅਗਸਤ ਤੋਂ ਸ਼ੁਰੂ ਹੋ ਕੇ 15 ਸਤੰਬਰ ਤੱਕ ਚੱਲਦੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਇਸ ਰਸਤੇ ਦੀ ਵਰਤੋਂ ਨਾ ਕਰਨ ਲਈ ਕਿਹਾ ਹੈ ਅਤੇ ਇਸ ਮਾਰਗ 'ਤੇ ਸੂਚਨਾ ਬੋਰਡ ਵੀ ਲਗਾ ਦਿੱਤੇ ਹਨ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਕਿਹਾ ਕਿ ਪਿਛਲੇ ਹਫ਼ਤੇ ਮੀਂਹ ਤੋਂ ਬਾਅਦ 12 ਸੜਕਾਂ (ਸ਼ਿਮਲਾ ਵਿਚ 5, ਮੰਡੀ 'ਚ 4 ਅਤੇ ਕਾਂਗੜਾ 'ਚ 3) ’ਤੇ ਵਾਹਨਾਂ ਦੀ ਆਵਾਜਾਈ ਬੰਦ ਹੈ।
ਸ਼ਿਮਲਾ 'ਚ ਮੌਸਮ ਵਿਭਾਗ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਦੀ ਭਵਿੱਖਬਾਣੀ ਕਰਦੇ ਹੋਏ 'ਯੈਲੋ ਅਲਰਟ' ਜਾਰੀ ਕੀਤਾ ਹੈ ਅਤੇ 17 ਜੁਲਾਈ ਤੱਕ ਲਗਾਤਾਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਦੇਸ਼ ਵਿਚ ਮੌਸਮ ਸਬੰਧੀ ਅਲਰਟ ਜਾਰੀ ਕਰਨ ਲਈ ਚਾਰ ਰੰਗਾਂ ਦੀ ਵਰਤੋਂ ਕਰਦਾ ਹੈ। ਇਹ ਚੇਤਾਵਨੀਆਂ ਹਨ- ਗ੍ਰੀਨ (ਕੋਈ ਕਾਰਵਾਈ ਦੀ ਲੋੜ ਨਹੀਂ), ਪੀਲਾ ( ਨਿਗਰਾਨੀ ਰੱਖੋ), ਸੰਤਰੀ (ਕਾਰਵਾਈ ਲਈ ਤਿਆਰ ਕਰੋ) ਅਤੇ ਲਾਲ (ਕਾਰਵਾਈ/ਸਹਾਇਤਾ ਦੀ ਲੋੜ ਹੈ)।
ਔਰਤ ਸਰੀਰ 'ਚ ਖ਼ਾਸ ਥਾਂ ਲੁੱਕਾ ਕੇ ਲਿਜਾ ਰਹੀ ਸੀ ਕਰੋੜਾਂ ਦੀ ਡਰੱਗ, ਕਸਟਮ ਵਿਭਾਗ ਨੇ ਏਅਰਪੋਰਟ 'ਤੇ ਫੜਿਆ
NEXT STORY