ਕੋਲਕਾਤਾ (ਏਜੰਸੀ)- ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਵਿੱਚ ਮੂਰੀ ਗੰਗਾ ਨਦੀ ਵਿੱਚ ਡੁੱਬ ਰਹੇ ਬੰਗਲਾਦੇਸ਼ੀ ਜਹਾਜ਼ ਵਿੱਚੋਂ 12 ਮਲਾਹਾਂ ਨੂੰ ਸੁਰੱਖਿਅਤ ਬਚਾਇਆ ਗਿਆ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਬੰਗਲਾਦੇਸ਼ ਵੱਲ ਜਾ ਰਿਹਾ ਜਹਾਜ਼ ਬੁੱਧਵਾਰ ਨੂੰ ਪਾਣੀ ਵਿਚ ਡੁੱਬੇ ਰੇਤ ਦੇ ਟਿੱਬੇ ਨਾਲ ਟਕਰਾ ਗਿਆ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ, "ਖੁਲਨਾ ਤੋਂ ਆਇਆ ਜ਼ਬਾਜ਼ 'ਐਮਵੀ ਤਮਜੀਦ', ਦੱਖਣੀ 24 ਪਰਗਨਾ ਦੇ ਬੱਜ ਬੱਜ ਤੋਂ ਰਾਖ ਦੀ ਖੇਪ ਲੈ ਕੇ ਬੰਗਲਾਦੇਸ਼ ਜਾ ਰਿਹਾ ਸੀ।"
ਉਨ੍ਹਾਂ ਕਿਹਾ, "ਮੂਰੀ ਗੰਗਾ ਨਦੀ ਵਿੱਚੋਂ ਲੰਘਦੇ ਸਮੇਂ, ਜਹਾਜ਼ ਪਾਣੀ ਵਿਚ ਡੁੱਬੇ ਰੇਤ ਦੇ ਟਿੱਬੇ ਨਾਲ ਟਕਰਾ ਗਿਆ। ਇਸ ਨਾਲ ਜਹਾਜ਼ ਦੇ ਵਿਚਕਾਰ ਇੱਕ ਦਰਾਰ ਪੈ ਗਈ ਅਤੇ ਪਾਣੀ ਉਸ ਵਿੱਚ ਦਾਖਲ ਹੋਣ ਲੱਗ ਪਿਆ।" ਅਧਿਕਾਰੀ ਦੇ ਅਨੁਸਾਰ, ਸਥਾਨਕ ਮਛੇਰਿਆਂ ਨੇ ਜਹਾਜ਼ ਨੂੰ ਮੁਸ਼ਕਲ ਵਿੱਚ ਦੇਖ ਕੇ ਸਾਗਰ ਪੁਲਸ ਸਟੇਸ਼ਨ ਨੂੰ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਇੱਕ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਮਛੇਰਿਆਂ ਦੀ ਮਦਦ ਨਾਲ, ਸਵਾਰ ਸਾਰੇ 12 ਮਲਾਹਾਂ ਨੂੰ ਬਚਾਅ ਲਿਆ। ਅਧਿਕਾਰੀ ਦੇ ਅਨੁਸਾਰ, "ਜਹਾਜ਼ 'ਤੇ ਸਵਾਰ ਸਾਰੇ ਮਲਾਹ ਬੰਗਲਾਦੇਸ਼ੀ ਨਾਗਰਿਕ ਹਨ। ਇਸ ਘਟਨਾ ਵਿੱਚ ਕੋਈ ਵੀ ਮਲਾਹ ਜ਼ਖਮੀ ਨਹੀਂ ਹੋਇਆ।" ਉਨ੍ਹਾਂ ਕਿਹਾ ਕਿ ਜਾਂਚਕਰਤਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਹਾਦਸਾ ਧੁੰਦ ਅਤੇ ਘੱਟ ਦ੍ਰਿਸ਼ਟੀ ਕਾਰਨ ਹੋਇਆ ਹੈ ਜਾਂ ਮਕੈਨੀਕਲ ਖਰਾਬੀ ਕਾਰਨ।
UP: ਪ੍ਰੇਮੀ ਜੋੜੇ ਦਾ ਬੇਰਹਿਮੀ ਨਾਲ ਕਤਲ, ਲਾਸ਼ਾਂ ਖੇਤ 'ਚ ਦੱਬੀਆਂ; ਕੁੜੀ ਦੇ ਭਰਾ ਗ੍ਰਿਫਤਾਰ
NEXT STORY