ਮੁੰਬਈ - ਭਾਰਤੀ ਸਮੁੰਦਰੀ ਫੌਜ ਦੇ ਮਲਾਹ ਦੀ 12 ਸਾਲਾ ਧੀ ਨੇ ਆਟਿਜ਼ਮ ਸਪੈਕਟ੍ਰਮ ਬੀਮਾਰੀ (ਏ. ਐੱਸ. ਡੀ.) ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਅਰਬ ਸਾਗਰ ਵਿਚ 36 ਕਿ. ਮੀ. ਤੈਰ ਕੇ ਵਿਸ਼ਵ ਰਿਕਾਰਡ ਬਣਾਇਆ।
ਅਧਿਕਾਰੀਆਂ ਨੇ ਵੀਰਵਾਰ ਇਸ ਦੀ ਜਾਣਕਾਰੀ ਦਿੱਤੀ। ਭਾਰਤੀ ਸਮੁੰਦਰੀ ਫੌਜ ਦੇ ਮਲਾਹ ਮਦਨ ਰਾਏ ਦੀ ਪੁੱਤਰੀ ਜੀਆ ਰਾਏ ਖੁਦ ਵੀ ਏ. ਐੱਸ.ਡੀ. ਬੀਮਾਰੀ ਦੀ ਸ਼ਿਕਾਰ ਹੈ। ਜੀਆ ਨੇ ਬੁੱਧਵਾਰ ਬਾਂਦਰਾ-ਵਰਲੀ ਸੀ ਲਿੰਕ ਤੋਂ ਗੇਟ-ਵੇ ਆਫ ਇੰਡੀਆ ਤੱਕ ਦੀ ਦੂਰੀ 8 ਘੰਟੇ 40 ਮਿੰਟ ਵਿਚ ਪੂਰੀ ਕੀਤੀ।
ਇਸ ਤੋਂ ਪਹਿਲਾਂ ਪਿਛਲੇ ਸਾਲ ਫਰਵਰੀ ਵਿਚ ਜੀਆ ਨੇ ਗੇਟ-ਵੇ ਆਫ ਇੰਡੀਆ ਤੋਂ ਐਲੇਫਾਂਟਾ ਟਾਪੂ ਤੱਕ 3 ਘੰਟੇ 27 ਮਿੰਟ ਤੈਰ ਕੇ 14 ਕਿ. ਮੀ. ਦੀ ਦੂਰੀ ਤੈਅ ਕੀਤੀ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਸ਼ੋਪੀਆਂ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਇੱਕ ਅੱਤਵਾਦੀ ਕਾਬੂ
NEXT STORY