ਨਵੀਂ ਦਿੱਲੀ (ਨੈਸ਼ਨਲ ਡੈਸਕ)- ਆਨਲਾਈਨ ਗੇਮਿੰਗ ਦੀ ਦੁਨੀਆ ਦਾ ਖਾਮਿਆਜ਼ਾ ਹੁਣ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਵੀ ਭੁਗਤਨਾ ਪੈ ਰਿਹਾ ਹੈ। ਅਜਿਹਾ ਹੀ ਇਕ ਹੋਰ ਮਾਮਲਾ ਛੱਤੀਸਗੜ੍ਹ ਦੇ ਕਾਂਕੇਰ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਔਰਤ ਦੇ ਬੈਂਕ ਅਕਾਊਂਟ ਤੋਂ ਆਨਲਾਈਨ ਗੇਮਿੰਗ ਦੇ ਚੱਕਰ ਵਿਚ 3.22 ਲੱਖ ਰੁਪਏ ਕੱਟੇ ਗਏ। ਇਹ ਰੁਪਏ ਔਰਤ ਦੇ 12 ਸਾਲਾਂ ਦੇ ਬੇਟੇ ਨੇ ਗੇਮ ਵਿਚ ਅਪਡੇਟਸ ਦੇ ਨਾਲ ਖਰੀਦੇ ਗਏ ਹਥਿਆਰਾਂ ਨੂੰ ਲੈਣ ਵਿਚ ਖਰਚ ਕਰ ਦਿੱਤੇ ਸਨ।
ਇਹ ਖ਼ਬਰ ਪੜ੍ਹੋ- ਕੂੜਾ ਸੁੱਟਣ 'ਤੇ ਅਜੈ ਜਡੇਜਾ ਨੂੰ ਕੀਤਾ 5 ਹਜ਼ਾਰ ਰੁਪਏ ਜੁਰਮਾਨਾ
ਔਰਤ ਨੇ ਆਨਲਾਈਨ ਠੱਗੀ ਦੀ ਕਰਵਾਈ ਸੀ ਐੱਫ. ਆਈ. ਆਰ.
ਔਰਤ ਨੂੰ ਪਤਾ ਲੱਗਾ ਤਾਂ ਆਨਲਾਈਨ ਠੱਗੀ ਦੇ ਸ਼ੱਕ ਨਾਲ ਐੱਫ. ਆਈ. ਆਰ. ਦਰਜ ਕਰਵਾਈ। ਪੁਲਸ ਨੇ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਔਰਤ ਦੇ ਹੀ 12 ਸਾਲ ਦੇ ਬੱਚੇ ਨੇ ਗੇਮ ਦੇ ਲੇਵਲ ਨੂੰ ਅਪਗ੍ਰੇਡ ਕਰਨ ਦੇ ਚੱਕਰ ਵਿਚ ਹਥਿਆਰ ਖਰੀਦ ਲਏ। ਮਾਮਲਾ ਪੰਖਾਜੂਰ ਥਾਣਾ ਖੇਤਰ ਦਾ ਹੈ। ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਪੀਵੀ-12 ਮਿਡਲ ਸਕੂਲ ਦੀ ਅਧਿਆਪਿਕਾ ਸ਼ੁਭਾ ਪਾਲ ਨੇ ਥਾਣੇ ਵਿਚ ਧੋਖਾਦੇਹੀ ਦਾ ਮਾਮਲਾ ਦਰਜ ਕਰਵਾਇਆ ਕਿ 10 ਜੂਨ ਨੂੰ ਜਦੋਂ ਉਹ ਏ. ਟੀ. ਐੱਮ. ਤੋਂ ਪੈਸੇ ਕਢਵਾਉਣ ਪਹੁੰਚੀ ਤਾਂ ਉਸਦੇ ਖਾਤੇ ਵਿਚ ਸਿਰਫ 9 ਰੁਪਏ ਬਚੇ ਸਨ। 11 ਜੂਨ ਨੂੰ ਬੈਂਕ ਪਾਸਬੁੱਕ ਐਂਟਰੀ ਕਰਵਾਉਣ ਪਹੁੰਚੀ ਤਾਂ ਉਸ ਵਿਚ ਪਤਾ ਲੱਗਾ ਕਿ ਖਾਤੇ ’ਚੋਂ 278 ਵਾਰ ਵਿਚ 3 ਲੱਖ 22 ਹਜ਼ਾਰ ਰੁਪਏ ਕੱਢੇ ਗਏ ਸਨ।
ਇਹ ਖ਼ਬਰ ਪੜ੍ਹੋ- ਮਿਤਾਲੀ ਨੂੰ ਸ਼ਾਨਦਾਰ ਪ੍ਰਦਰਸ਼ਨ ਦਾ ਮਿਲਿਆ ਇਨਾਮ, ICC ਵਨ ਡੇ ਰੈਂਕਿੰਗ ਟਾਪ 5 'ਚ ਬਣਾਈ ਜਗ੍ਹਾ
ਪੁਲਸ ਅਤੇ ਬੈਂਕ ਮੁਲਾਜ਼ਮ ਵੀ ਹੋਏ ਹੈਰਾਨ
ਅਧਿਆਪਿਕਾ ਨੇ ਪੁਲਸ ਨੂੰ ਦੱਸਿਆ ਕਿ ਇਸ ਦਰਮਿਆਨ ਉਸਦੇ ਮੋਬਾਇਲ ਫੋਨ ’ਤੇ ਨਾ ਤਾਂ ਕੋਈ ਓ. ਟੀ. ਪੀ. ਆਇਆ ਅਤੇ ਨਾ ਹੀ ਕੈਸ਼ ਕੱਢਣ ਦਾ ਕੋਈ ਮੈਸੇਜ ਆਇਆ। ਇਸ ਨਾਲ ਉਸਨੂੰ ਠੱਗੀ ਹੋਣ ਦਾ ਪਤਾ ਨਹੀਂ ਲੱਗਾ। ਥਾਣੇ ਵਿਚ ਮਾਮਲੇ ਦਰਜ ਹੋਣ ’ਤੇ ਪੁਲਸ ਨਾਲ ਬੈਂਕ ਮੁਲਾਜ਼ਮ ਵੀ ਪ੍ਰੇਸ਼ਾਨ ਹੋ ਗਏ। ਬਿਨਾਂ ਓ. ਟੀ. ਪੀ. ਅਤੇ ਮੈਸੇਜ ਦੇ ਖਾਤੇ ’ਚੋਂ ਪੈਸਾ ਕਿਵੇਂ ਵਿਦਡ੍ਰਾਇਲ ਕਰ ਲਿਆ ਗਿਆ। ਜਾਂਚ ਵਿਚ ਜੁਟੀ ਪੁਲਸ ਨੂੰ ਲੱਗ ਰਿਹਾ ਸੀ ਕਿ ਦੋਸ਼ੀਆਂ ਨੇ ਠੱਗੀ ਕਰਨ ਦਾ ਨਵਾਂ ਤਰੀਕਾ ਇਜਾਦ ਕਰ ਲਿਆ ਹੈ।
ਬੱਚੇ ਤੋਂ ਪੁੱਛਗਿੱਛ ਵਿਚ ਹੋਇਆ ਖੁਲਾਸਾ
ਬੈਂਕ ਤੋਂ ਪਤਾ ਲੱਗਾ ਕਿ ਖਾਤੇ ਨਾਲ ਲਿੰਕ ਮੋਬਾਇਲ ਨੰਬਰ ਨਾਲ ਹੀ ਕੈਸ਼ ਟਰਾਂਜੈਕਸ਼ਨ ਕੀਤੀ ਗਈ ਹੈ। ਇਨ੍ਹਾਂ ਪੈਸਿਆਂ ਦੀ ਵਰਤੋਂ ਆਨਲਾਈਨ ਗੇਮ ਖੇਡਣ ਅਤੇ ਗੇਮਿੰਗ ਲੇਵਲ ਨੂੰ ਅਪਗ੍ਰੇਡ ਕਰਨ ਵਿਚ ਖਰਚ ਕੀਤਾ ਗਿਆ ਹੈ। ਇਸ ਮੋਬਾਇਲ ਨਾਲ ਅਧਿਆਪਿਕਾ ਦਾ 12 ਸਾਲ ਦਾ ਬੇਟਾ ਹੀ ਆਨਲਾਈਨ ਗੇਮ ‘ਫਰੀ ਫਾਇਰ’ ਖੇਡਦਾ ਸੀ। ਉਸ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਫਰੀ ਗੇਮ ਖੇਡਣ ਦੇ ਆਦੀ ਹੋ ਚੁੱਕੇ ਬੱਚੇ ਨੇ ਅਪਗ੍ਰੇਡ ਕਰ ਕੇ ਹਥਿਆਰ ਖਰੀਦਣ ਦੇ ਚੱਕਰ ਵਿਚ ਮਾਂ ਦੇ ਮੋਬਾਇਲ ਨੰਬਰ ’ਚੋ ਰੁਪਏ ਟਰਾਂਜੈਕਸ਼ਨ ਕਰਨ ਸ਼ੁਰੂ ਕਰ ਦਿੱਤੇ ਸਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਇਸ ਸੂਬੇ 'ਚ ਕੋਰੋਨਾ ਨਾਲ ਮੌਤਾਂ 'ਤੇ ਪਰਿਵਾਰ ਨੂੰ ਮਿਲਣਗੇ ਚਾਰ ਲੱਖ, ਸਰਕਾਰ ਨੇ ਜਾਰੀ ਕੀਤਾ ਹੁਕਮ
NEXT STORY