ਵਾਰਾਨਸੀ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਨਸੀ ਵਿਚ 123 ਸਾਲ ਦੇ ਬਜ਼ੁਰਗ ਬਾਬਾ ਸ਼ਿਵਾਨੰਦ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਸ਼ਿਵਾਨੰਦ ਨੇ ਵੋਟ ਪਾ ਕੇ ਲੋਕਤੰਤਰ ਦੇ ਇਸ ਤਿਉਹਾਰ ਪ੍ਰਤੀ ਆਪਣੇ ਸਮਰਪਣ ਦੀ ਅਨੋਖੀ ਮਿਸਾਲ ਪੇਸ਼ ਕੀਤੀ। ਕੈਂਟ ਵਿਧਾਨ ਸਭਾ ਖੇਤਰ ਦੇ ਦੁਰਗਾਕੁੰਡ ਖੇਤਰ ਵਿਚ ਵੋਟਿੰਗ ਕੇਂਦਰ 'ਤੇ ਵੋਟ ਪਾਉਣ ਪਹੁੰਚੇ ਸ਼ਿਵਾਨੰਦ ਨੇ ਪੱਤਰਕਾਰਾਂ ਨਾਲ ਸੰਖੇਪ ਵਿਚ ਗੱਲਬਾਤ ਕੀਤੀ।

ਲੜਖੜਾਉਂਦੀ ਆਵਾਜ਼ ਵਿਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ 8 ਅਗਸਤ 1896 ਵਿਚ ਬੰਗਲਾਦੇਸ਼ ਵਿਚ ਹੋਇਆ ਸੀ। ਉਨ੍ਹਾਂ ਦੇ ਆਧਾਰ ਕਾਰਡ ਅਤੇ ਪਾਸਪੋਰਟ 'ਚ ਵੀ ਇਹ ਤਰੀਕ ਲਿਖੀ ਹੋਈ ਹੈ।

ਸ਼ਿਵਾਨੰਦ ਨੇ ਅੱਗੇ ਦੱਸਿਆ ਕਿ ਉਹ ਸਾਲ 1952 ਦੀਆਂ ਆਮ ਚੋਣਾਂ ਤੋਂ ਲਗਾਤਾਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ। ਦੇਸ਼ ਦੀ ਖੁਸ਼ਹਾਲੀ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਉਹ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਰਹਿਣਗੇ। ਜ਼ਿਕਰਯੋਗ ਹੈ ਕਿ ਬਾਬਾ ਦੇ ਨਾਂ ਤੋਂ ਮਸ਼ਹੂਰ ਸ਼ਿਵਾਨੰਦ ਨੂੰ ਦੇਸ਼ ਦਾ ਸਭ ਤੋਂ ਵੱਧ ਉਮਰ ਦਾ ਬਜ਼ੁਰਗ ਵੋਟਰ ਮੰਨਿਆ ਜਾਂਦਾ ਹੈ।

ਉਹ ਸਾਦਾ ਖਾਣਾ ਖਾਂਦੇ ਹਨ। ਫਲ ਅਤੇ ਉਬਲੇ ਹੋਏ ਚਾਵਲ ਉਨ੍ਹਾਂ ਦੇ ਭੋਜਨ ਦਾ ਮੁੱਖ ਹਿੱਸਾ ਹਨ। ਸ਼ਿਵਾਨੰਦ ਰੋਜ਼ਾਨਾ ਯੋਗਾ ਕਰਦੇ ਹਨ ਅਤੇ ਖੁਦ ਨੂੰ ਸਿਹਤਮੰਦ ਰੱਖਦੇ ਹਨ।
ਜੰਮੂ : ਵੋਟਾਂ ਦੀ ਗਿਣਤੀ ਲਈ ਅਧਿਕਾਰੀਆਂ ਨੇ ਖਿੱਚੀ ਤਿਆਰੀ, ਬਣਾਏ ਗਏ ਦੋ ਕੇਂਦਰ
NEXT STORY