ਅਗਰਤਲਾ-ਪੱਛਮੀ ਤ੍ਰਿਪੁਰਾ ਦੇ ਹਾਪਾਨੀਆ ਇਲਾਕੇ ਵਿਚੋਂ 13 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਬੰਗਲਾਦੇਸ਼ੀਆਂ ’ਚੋਂ 2 ਔਰਤਾਂ ਹਨ ਅਤੇ ਬਾਕੀ ਮਰਦ ਹਨ।ਅਮਤਾਲੀ ਸਬ-ਡਵੀਜ਼ਨਲ ਪੁਲਸ ਅਧਿਕਾਰੀ (ਐੱਸ. ਡੀ. ਪੀ. ਓ.) ਸਾਕਾਰ ਚੰਦਰ ਦਾਸ ਨੇ ਕਿਹਾ ਕਿ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਮੰਗਲਵਾਰ ਰਾਤ ਨੂੰ ਹਾਪਾਨੀਆ ’ਚ ਤ੍ਰਿਪੁਰਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਨੇੜੇ ਇਕ ਕਿਰਾਏ ਦੇ ਘਰ ’ਤੇ ਛਾਪਾ ਮਾਰਿਆ ਅਤੇ ਇਨ੍ਹਾਂ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਸ਼ੁਰੂ ਵਿਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਹ ਬੰਗਲਾਦੇਸ਼ ਦੇ ਚਟਗਾਂਵ ਹਿਲ ਟ੍ਰੈਕਟ (ਸੀ. ਐੱਚ. ਟੀ.) ਨਾਲ ਲੱਗਦੇ ਤ੍ਰਿਪੁਰਾ ਦੇ ਗੰਡਾਚੇਰਾ ਸਬ-ਡਿਵੀਜ਼ਨ ਦੇ ਨਿਵਾਸੀ ਸਨ।
ਬੰਗਲੁਰੂ ਹਾਦਸੇ ਦੇ ਪੀੜਤਾਂ ਲਈ ਸਰਕਾਰ ਨੇ ਕੀਤਾ ਮੁਆਵਜ਼ੇ ਦਾ ਐਲਾਨ, ਮੈਜਿਸਟ੍ਰੇਟ ਜਾਂਚ ਦੇ ਦਿੱਤੇ ਆਦੇਸ਼
NEXT STORY