ਨਵੀਂ ਦਿੱਲੀ, (ਭਾਸ਼ਾ)- ਤ੍ਰਿਣਮੂਲ ਕਾਂਗਰਸ ਦੀ ਲੋਕ ਸਭਾ ਮੈਂਬਰ ਮਹੂਆ ਮੋਇਤਰਾ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਰੱਖਿਆ ਸਬੰਧੀ ਸੰਸਦੀ ਸਥਾਈ ਕਮੇਟੀ ਦੀ ਬੈਠਕ ’ਚ ਹਿੱਸਾ ਲੈਣ ਲਈ ਦਿੱਲੀ ਆਉਣ ਦੌਰਾਨ ਇੰਡੀਗੋ ਦੀ ਉਡਾਣ ’ਚ ਉਨ੍ਹਾਂ ਨੂੰ ਮਰਦਾਂ ਦੇ ਇਕ ਸਮੂਹ ਨੇ ਪ੍ਰੇਸ਼ਾਨ ਕੀਤਾ ਸੀ। ਤ੍ਰਿਣਮੂਲ ਸੰਸਦ ਮੈਂਬਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਇਹ ਘਟਨਾ ਇੰਡੀਗੋ ਦੀ ਉਡਾਣ ਨੰਬਰ 6 ਈ.-719 ’ਚ ਹੋਈ।
ਮੋਇਤਰਾ ਨੇ ਇਕ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘‘ਮੈਂ ਅੱਜ ਅਧਿਕਾਰਤ ਕੰਮ ਲਈ ਰੱਖਿਆ ਸਬੰਧੀ ਸੰਸਦੀ ਸਥਾਈ ਕਮੇਟੀ ਦੀ ਬੈਠਕ ’ਚ ਭਾਗ ਲੈਣ ਲਈ ਦਿੱਲੀ ਆਈ ਸੀ। ਮੈਂ ਉਡਾਣ ਨੰਬਰ 6ਈ-719 ’ਚ ਸੀਟ ਨੰਬਰ 1-ਐੱਫ. ’ਤੇ ਬੈਠੀ ਸੀ। 4-5 ਲੋਕ ਜਹਾਜ਼ ’ਚ ਸਵਾਰ ਹੋਏ ਅਤੇ ਮੈਨੂੰ ਘੂਰਦੇ ਹੋਏ ਪਿਛਲੇ ਹਿੱਸੇ ’ਚ ਚਲੇ ਗਏ।’’ ਉਨ੍ਹਾਂ ਨੇ ਦੋਸ਼ ਲਾਇਆ ਕਿ ਜਹਾਜ਼ ਦੇ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਅਤੇ ਜਹਾਜ਼ ਦੇ ਦਰਵਾਜ਼ੇ ਖੁੱਲ੍ਹਣ ਤੋਂ ਪਹਿਲਾਂ, ਉਨ੍ਹਾਂ ਲੋਕਾਂ ਨੇ ਉਸ ਨੂੰ ਪਰੇਸ਼ਾਨ ਕੀਤਾ ਅਤੇ ਇਸ ਘਟਨਾ ਦੀ ਵੀਡੀਓ ਬਣਾਈ। ਮੋਇਤਰਾ ਨੇ ਇੰਡੀਗੋ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਕਿੰਜਰਾਪੂ ਨੂੰ ਟੈਗ ਕਰਦੇ ਹੋਏ ਘਟਨਾ ’ਚ ਸ਼ਾਮਲ ਲੋਕਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ।
ਸ਼ੁਭੇਂਦੂ ਅਧਿਕਾਰੀ ਸੀ. ਐੱਮ. ਅਹੁਦੇ ਦੀ ਦੌੜ ’ਚ ਸਭ ਤੋਂ ਅੱਗੇ ਕਿਉਂ ਹਨ?
NEXT STORY