ਚੰਡੀਗੜ੍ਹ (ਪਾਂਡੇ) - ਹਰਿਆਣਾ ’ਚ ਪਰਾਲੀ ਪ੍ਰਬੰਧਨ ’ਚ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਸਰਕਾਰ ਨੇ ਖੇਤੀਬਾੜੀ ਵਿਭਾਗ ਦੇ 14 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਅਧਿਕਾਰੀਆਂ ’ਚ ਖੇਤੀਬਾੜੀ ਵਿਕਾਸ ਅਫ਼ਸਰ (ਏ. ਡੀ. ਓ.) ਤੋਂ ਲੈ ਕੇ ਖੇਤੀਬਾੜੀ ਸੁਪਰਵਾਈਜ਼ਰ ਦੇ ਨਾਲ-ਨਾਲ ਕਰਮਚਾਰੀ ਵੀ ਸ਼ਾਮਲ ਹਨ।
ਸਰਕਾਰ ਦੀ ਇਸ ਕਾਰਵਾਈ ਨੂੰ ਸੁਪਰੀਮ ਕੋਰਟ ’ਚ ਹੋਣ ਵਾਲੀ ਸੁਣਵਾਈ ਨਾਲ ਜੋੜਿਆ ਜਾ ਰਿਹਾ ਹੈ। ਪਰਾਲੀ ਸਾੜਨ ਨੂੰ ਲੈ ਕੇ ਹਰਿਆਣਾ ਤੇ ਦਿੱਲੀ ਸਰਕਾਰਾਂ ਆਹਮੋ-ਸਾਹਮਣੇ ਹਨ। ਪਰਾਲੀ ਸਾੜਨ ਕਾਰਨ ਸੂਬੇ ਦੇ 14 ਸ਼ਹਿਰਾਂ ਦਾ AQI ਖਤਰਨਾਕ ਪੱਧਰ ’ਤੇ ਪਹੁੰਚ ਗਿਆ ਹੈ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਰਾਜ ਨਾਰਾਇਣ ਕੌਸ਼ਿਕ ਵੱਲੋਂ 9 ਜ਼ਿਲਿਆਂ ਦੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਕਿਸਾਨਾਂ ਦੇ ਵਿਰੋਧ ਵਿਚਾਲੇ ਕੇਂਦਰ ਸਰਕਾਰ ਦਾ ਵੱਡਾ ਕਦਮ
ਮੁਅੱਤਲ ਕੀਤੇ ਗਏ ਅਧਿਕਾਰੀਆਂ ’ਚ ਪਾਣੀਪਤ ਤੋਂ ਸੰਗੀਤਾ ਯਾਦਵ ਤੇ ਸਤਿਆਵਾਨ, ਜੀਂਦ ਤੋਂ ਪੁਨੀਤ ਕੁਮਾਰ ਤੇ ਸੰਜੀਤ, ਹਿਸਾਰ ਤੋਂ ਗੋਵਿੰਦ ਤੇ ਪੂਜਾ, ਕੈਥਲ ਤੋਂ ਦੀਪਕ, ਹਰਪ੍ਰੀਤ ਸਿੰਘ ਤੇ ਯਾਦਵਿੰਦਰ ਸਿੰਘ , ਕਰਨਾਲ ਤੋਂ ਸੁਨੀਲ, ਰਾਹੁਲ ਦਹੀਆ, ਗੌਰਵ, ਫਤਿਹਾਬਾਦ ਤੋਂ ਕ੍ਰਿਸ਼ਨ ਕੁਮਾਰ, ਸੁਨੀਲ ਸ਼ਰਮਾ, ਰਾਮੇਸ਼ਵਰ, ਕੁਰੂਕਸ਼ੇਤਰ ਤੋਂ ਓਮ ਪ੍ਰਕਾਸ਼, ਪ੍ਰਤਾਪ ਸਿੰਘ, ਵਿਨੋਦ ਕੁਮਾਰ ਤੇ ਅਮਿਤ ਕੰਬੋਜ, ਅੰਬਾਲਾ ਤੋਂ ਵਿਸ਼ਾਲ ਗਿੱਲ, ਸ਼ੇਖਰ ਕੁਮਾਰ ਅਤੇ ਸੋਨੀਪਤ ਤੋਂ ਰਮੇਸ਼ ਨਿਤਿਨ ਅਤੇ ਕਿਰਨ ਸ਼ਾਮਲ ਹਨ।
ਵਿਭਾਗੀ ਸੂਤਰਾਂ ਅਨੁਸਾਰ ਪਰਾਲੀ ਸਾੜਨ ਦੇ ਵੱਧ ਰਹੇ ਮਾਮਲਿਆਂ ’ਤੇ ਕਾਰਵਾਈ ਨਾ ਕਰਨ ਲਈ ਉਕਤ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਇਹ ਕਾਰਵਾਈ ਕੀਤੀ ਗਈ ਹੈ।
ਮਜ਼ਬੂਰੀ ’ਚ ਪਰਾਲੀ ਸਾੜਦੇ ਹਨ ਕਿਸਾਨ, ਰੋਕਣਾ ਅਧਿਕਾਰੀਆਂ ਦਾ ਕੰਮ : ਖੇਤੀਬਾੜੀ ਮੰਤਰੀ
ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਹੈ ਕਿ ਪਰਾਲੀ ਪ੍ਰਬੰਧਨ ਨੂੰ ਲੈ ਕੇ ਸਰਕਾਰ ਵੱਲੋਂ ਵੱਡੇ ਯਤਨ ਕੀਤੇ ਜਾ ਰਹੇ ਹਨ। ਖੇਤੀਬਾੜੀ ਵਿਭਾਗ ਨੂੰ ਸਾਰਾ ਸਾਜ਼ੋ-ਸਾਮਾਨ ਉਪਲਬਧ ਕਰਵਾ ਦਿੱਤਾ ਗਿਆ ਹੈ ਪਰ ਅਧਿਕਾਰੀ ਤੇ ਕਰਮਚਾਰੀ ਲਾਪ੍ਰਵਾਹੀ ਵਰਤ ਕੇ ਕਿਸਾਨਾਂ ਨੂੰ ਜਾਗਰੂਕ ਨਹੀਂ ਕਰ ਰਹੇ। ਇਸ ਕਾਰਨ ਕਿਸਾਨ ਪਰਾਲੀ ਸਾੜਨ ਲਈ ਮਜਬੂਰ ਹਨ। ਅਧਿਕਾਰੀਆਂ ਦਾ ਕੰਮ ਉਨ੍ਹਾਂ ਨੂੰ ਰੋਕਣਾ ਹੈ। ਰਾਣਾ ਨੇ ਕਿਹਾ ਕਿ ਸਰਕਾਰ ਅਜਿਹੇ ਲਾਪਰਵਾਹ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਕਰੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੀਵਰੇਜ ਟੈਂਕੀ ਦੀ ਸਫ਼ਾਈ ਦੌਰਾਨ ਦਮ ਘੁਟਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ
NEXT STORY