ਨਵੀਂ ਦਿੱਲੀ (ਭਾਸ਼ਾ)– ਭਾਰਤੀ ਹਵਾਈ ਫ਼ੌਜ ਦੇ 148 ਜਹਾਜ਼ ਆਪਣੀ ਸਮਰੱਥਾ ਦਾ ਪ੍ਰਦਰਸ਼ਨ 7 ਮਾਰਚ ਨੂੰ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ ਪੋਕਰਣ ’ਚ ਹੋਣ ਵਾਲੇ ਜੰਗੀ ਅਭਿਆਸ ‘ਵਾਯੂ ਸ਼ਕਤੀ’ ’ਚ ਕਰਨਗੇ। ਹਵਾਈ ਫ਼ੌਜ ਦੇ ਅਧਿਕਾਰੀ ਨੇ ਦੱਸਿਆ ਕਿ ਪਹਿਲੀ ਵਾਰ ਰਾਫੇਲ ਲੜਾਕੂ ਜਹਾਜ਼ ਇਸ ਜੰਗੀ ਅਭਿਆਸ ’ਚ ਸ਼ਾਮਲ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਆਯੋਜਨ ’ਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ।
ਦੱਸ ਦੇਈਏ ਕਿ ਭਾਰਤੀ ਹਵਾਈ ਫ਼ੌਜ ਆਪਣੀਆਂ ਤਿਆਰੀਆਂ ਨੂੰ ਪ੍ਰਦਰਸ਼ਿਤ ਕਰਨ ਲਈ ਹਰ 3 ਸਾਲ ’ਚ ਪੋਕਰਣ ਰੇਂਜ ’ਚ ਵਾਯੂ ਸ਼ਕਤੀ ਨਾਂ ਤੋਂ ਜੰਗੀ ਅਭਿਆਸ ਕਰਦੀ ਹੈ। ਪਿਛਲੀ ਵਾਰ ਇਹ ਜੰਗੀ ਅਭਿਆਸ ਸਾਲ 2019 ’ਚ ਹੋਇਆ ਸੀ।
ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਦੇ ਜੰਗੀ ਅਭਿਆਸ ’ਚ ਹਵਾਈ ਫ਼ੌਜ ਦੇ ਜੋ 148 ਜਹਾਜ਼ ਹਿੱਸਾ ਲੈਣਗੇ, ਉਨ੍ਹਾਂ ’ਚ 109 ਲੜਾਕੂ ਜਹਾਜ਼ ਹਨ। ਉਨ੍ਹਾਂ ਦੱਸਿਆ ਕਿ ਜਗੁਆਰ ਲੜਾਕੂ ਜਹਾਜ਼, ਸੁਖੋਈ-30 ਲੜਾਕੂ ਜਹਾਜ਼, ਮਿਗ-29 ਲੜਾਕੂ ਜਹਾਜ਼, ਤੇਜਸ ਲੜਾਕੂ ਜਹਾਜ਼ ਅਤੇ ਹੋਰ ਜਹਾਜ਼ ‘ਵਾਯੂ ਸ਼ਕਤੀ ਜੰਗੀ ਅਭਿਆਸ-2022’ ’ਚ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਨਗੇ। ਜੰਗੀ ਅਭਿਆਸ ਦੌਰਾਨ ਆਕਾਸ਼ ਮਿਜ਼ਾਈਲ ਪ੍ਰਣਾਲੀ ਅਤੇ ਸਪਾਈਡਰ ਮਿਜ਼ਾਈਲ ਪ੍ਰਣਾਲੀ ਦੀ ਸਮਰੱਥਾ ਦਾ ਵੀ ਪ੍ਰਦਰਸ਼ਨ ਹੋਵੇਗਾ। ਅਧਿਕਾਰੀ ਨੇ ਦੱਸਿਆ ਕਿ ਟਰਾਂਸਪੋਰਟ ਜਹਾਜ਼ ਸੀ-17 ਅਤੇ ਸੀ-130ਜੇ ਵੀ ਇਸ ਜੰਗੀ ਅਭਿਆਸ ਦਾ ਹਿੱਸਾ ਹੋਣਗੇ।
ਆਗਰਾ ’ਚ ਸ਼ਾਹਜਹਾਂ ਦੇ ਮਕਬਰੇ ’ਤੇ 1381 ਮੀਟਰ ਲੰਬੀ ਚਾਦਰ ਚੜ੍ਹੀ
NEXT STORY