ਇੰਦੌਰ– ਇੰਦੌਰ ਦੇ ਤੇਜਾਜੀ ਨਗਰ ’ਚ ਵੀਰਵਾਰ ਰਾਤ ਨੂੰ ਨਿਰਮਾਣ ਅਧੀਨ ਇਕ ਸਕੂਲ ਦੀ ਛੱਤ ਡਿੱਗ ਗਈ ਜਿਸ ਵਿਚ ਇਥੇ ਕੰਮ ਕਰ ਰਹੇ ਮਜ਼ਦੂਰ ਮਲਬੇ ਹੇਠਾਂ ਦੱਬ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਆਲੇ-ਦੁਆਲੇ ਦੇ ਪਿੰਡ ਵਾਸੀ ਅਤੇ ਪੁਲਸ ਮੌਕੇ ’ਤ ਪਹੁੰਚ ਗਏ। ਛੱਤ ਦਾ ਮਲਬਾ ਹਟਾ ਕੇ ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢਿਆ ਲਿਆ ਗਿਆ। ਇਸ ਦੁਰਘਟਨਾ ’ਚ 10 ਮਜ਼ਦੂਰ ਜ਼ਖ਼ਮੀ ਹੋ ਗਏ। ਇਸ ਵਿਚਕਾਰ ਐੱਸ.ਡੀ.ਈ.ਆਰ.ਐੱਫ. ਦੀ ਟੀਮ ਜਦੋਂ ਰੈਸਕਿਊ ਕਰ ਰਹੀ ਸੀ ਤਾਂ ਇਕ ਵਿਅਕਤੀ ਸ਼ਰਾਬ ਦੇ ਨਸ਼ੇ ’ਚ ਰੈਸਕਿਊ ਟੀਮ ਨਾਲ ਬਦਸਲੂਕੀ ਕਰਨ ਲੱਗਾ ਅਤੇ ਕੁੱਟ-ਮਾਰ ਸ਼ੁਰੂ ਕਰ ਦਿੱਤੀ। ਜਦੋਂ ਉਕਤ ਵਿਅਕਤੀ ਨੂੰ ਫੜ ਕੇ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇਕ ਚਾਕੂ ਵੀ ਮਿਲਿਆ ਜਿਸ ਨੂੰ ਰੈਸਕਿਓ ਟੀਮ ਨੇ ਪੁਲਸ ਹਵਾਲੇ ਕਰ ਦਿੱਤਾ।
ਇਹ ਵੀ ਪੜ੍ਹੋ– ਦੇਸ਼ 'ਚ ਹੁਣ ਤੱਕ 160 ਕਰੋੜ ਤੋਂ ਵੱਧ ਲੋਕਾਂ ਨੂੰ ਲੱਗੇ ਕੋਰੋਨਾ ਟੀਕੇ, ਇੰਨੇ ਨਵੇਂ ਮਾਮਲੇ ਆਏ ਸਾਹਮਣੇ
ਇਹ ਵੀ ਪੜ੍ਹੋ– ਦਿੱਲੀ ’ਚ ਹਟੇਗਾ ਵੀਕੈਂਡ ਕਰਫਿਊ, ਕੇਜਰੀਵਾਲ ਨੇ ਉਪ-ਰਾਜਪਾਲ ਨੂੰ ਭੇਜਿਆ ਪ੍ਰਸਤਾਵ
ਉਥੇ ਹੀ ਐੱਸ.ਡੀ.ਈ.ਆਰ.ਐੱਫ. ਦੇ ਜਵਾਨਾਂ ਦਾ ਕਹਿਣਾ ਹੈ ਕਿ ਅਸੀਂ ਪ੍ਰਸ਼ਾਸਨਿਕ ਕੰਮ ਕਰਦੇ ਹਾਂ ਤਾਂ ਸਾਨੂੰ ਉੱਤੋਂ ਆਦੇਸ਼ ਹੁੰਦਾ ਹੈ ਅਤੇ ਇਹ ਵੇਖਿਆ ਗਿਆ ਕਿ ਸਿਵਲ ਪਬਲਿਕ ਦਾ ਸਪੋਰਟ ਨਹੀਂ ਮਿਲਿਆ ਉਲਟਾ ਇਕ ਵਿਅਕਤੀ ਦੁਆਰਾ ਸਾਡੇ ਕੰਮ ’ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸਤੋਂ ਬਾਅਦ ਸ਼ਰਾਬ ਦੇ ਨਸ਼ੇ ’ਚ ਵਿਅਕਤੀ ਰੈਸਕਿਊ ਟੀਮ ਦੇ ਇਕ ਜਵਾਨ ’ਤੇ ਡਿੱਗ ਗਿਆ ਜਿਸ ਨਾਲ ਜਵਾਨ ਦੇ ਸੱਟ ਲੱਗ ਗਈ, ਜਿਸਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਉਥੇ ਹੀ ਇਕ ਮਜ਼ਦੂਰ ਨੇ ਦੱਸਿਆ ਕਿ 1 ਸਾਲ ਤੋਂ ਸਕੂਲ ਦਾ ਕੰਮ ਚੱਲ ਰਿਹਾ ਹੈ ਨਾਲ ਹੀ ਅੱਜ ਪੂਰਾ ਦਿਨ ਛੱਤ ਭਰਨ ਦਾ ਕੰਮ ਕੀਤਾ ਸੀ।
ਇਹ ਵੀ ਪੜ੍ਹੋ– ਕੋਵਿਡ-19 ਦੀ ਤੀਜੀ ਲਹਿਰ ’ਚ ਦੂਜੀ ਦੇ ਮੁਕਾਬਲੇ ਮੌਤ ਦਰ ਕਾਫ਼ੀ ਘੱਟ: ਸਰਕਾਰ
ਛੱਤ ਨੂੰ ਸਪੋਰਟ ਦੇਣ ਲਈ ਬੱਲੀਆਂ ਲਗਾਈਆਂ ਗਈਆਂ ਸਨ ਜੋ ਭਾਰ ਜ਼ਿਆਦਾ ਹੋਣ ਕਰਕੇ ਡਿੱਗ ਗਈਆਂ, ਜਿਸ ਨਾਲ ਛੱਤ ਮਜ਼ਦੂਰਾਂ ਦੇ ਉੱਪਰ ਡਿੱਗ ਗਈ ਅਤੇ ਘੱਟੋ-ਘੱਟ 10 ਮਜ਼ਦੂਰ ਮਲਬੇ ਹੇਠਾਂ ਦੱਬ ਗਏ। ਇਸ ਦੁਰਘਟਨਾ ’ਚ ਇਕ ਮਜ਼ਦੂਰ ਦੇ ਹੱਥ ਦੀ ਹੱਡੀ ਟੁੱਟ ਗਈ ਅਤੇ ਕੁਝ ਮਜ਼ਦੂਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ– ਕਾਂਗਰਸ ਦੀ ‘ਲੜਕੀ ਹਾਂ ਲੜ ਸਕਦੀ ਹਾਂ’ ਮੁਹਿੰਮ ਵਾਲੀ ਪੋਸਟਰ ਗਰਲ ਭਾਜਪਾ ’ਚ ਸ਼ਾਮਲ
ਐਂਬੂਲੈਂਸ ਨਹੀਂ ਮਿਲੀ ਤਾਂ ਮੋਢੇ 'ਤੇ ਹੀ ਪਤਨੀ ਦੀ ਲਾਸ਼ ਲੈ ਕੇ ਸ਼ਮਸ਼ਾਨ ਵੱਲ ਨਿਕਲਿਆ ਲਾਚਾਰ ਪਤੀ, ਲੋਕ ਦੇਖਦੇ ਰਹੇ ਤਮਾਸ਼ਾ
NEXT STORY