ਜੈਪੁਰ— ਜੈਪੁਰ ਦੇ ਜੇ.ਐਲ.ਐਲ ਮਾਰਗ 'ਤੇ ਬੁੱਧਵਾਰ ਦੇਰ ਰਾਤੀ ਵਰਲਡ ਟ੍ਰੇਡ ਪਾਰਕ ਦੇ ਸਾਹਮਣੇ ਲੋਕਾਂ ਨੂੰ ਬਚਾਉਣ ਦੇ ਚੱਕਰ 'ਚ ਇਕ ਸੁਪਰ ਬਾਈਕ ਸਲਿੱਪ ਹੋ ਗਈ। ਹਾਦਸੇ 'ਚ 3 ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਘਟਨਾ ਦੇ ਕਰੀਬ 15 ਮਿੰਟ ਬਾਅਦ ਲੋਕਾਂ ਨੇ ਤਿੰਨਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਇਕ ਵਿਅਕਤੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਇਕ ਗੰਭੀਰ ਜ਼ਖਮੀ ਨੂੰ ਐਸ.ਐਮ.ਐਸ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਬਾਈਕਰ ਰੋਹਿਤ ਦੇ ਰੂਪ 'ਚ ਹੋਈ ਹੈ।

ਘਟਨਾ ਦੇ ਮੁਤਾਬਕ ਮ੍ਰਿਤਕ ਨਿਊ ਲਾਈਟ ਕਾਲੋਨੀ ਵਾਸੀ ਰੋਹਿਤ ਸਿੰਘ ਸ਼ੇਖਾਵਤ ਮਾਲਵੀਯ ਨਗਰ ਤੋਂ ਰਾਤੀ ਕਰੀਬ 10 ਵਜੇ ਸੁਪਰ ਬਾਈਕ ਤੋਂ ਘਰ ਆ ਰਹੇ ਸੀ। ਇਸ ਦੌਰਾਨ ਡਬਲਿਊ ਟੀ.ਪੀ ਦੇ ਸਾਹਮਣੇ ਅਚਾਨਕ ਦੋ ਲੋਕ ਬਾਈਕ ਦੇ ਸਾਹਮਣੇ ਆ ਗਏ। ਉਨ੍ਹਾਂ ਨੂੰ ਬਚਾਉਣ ਦੇ ਚੱਕਰ 'ਚ ਰੋਹਿਤ ਦੀ ਬਾਈਕ ਬੇਕਾਬੂ ਹੋ ਗਈ ਅਤੇ ਸਾਹਮਣੇ ਆਏ ਲੋਕਾਂ ਨਾਲ ਟਕਰਾ ਗਈ। ਹਾਦਸੇ 'ਚ ਤਿੰਨੋਂ ਜ਼ਖਮੀ ਹੋ ਗਏ। ਰੋਹਿਤ ਦੇ ਪਰਿਵਾਰਕ ਮੈਬਰਾਂ ਦਾ ਦੋਸ਼ ਹੈ ਕਿ ਹਾਦਸੇ ਦੇ ਬਾਅਦ ਵੀ 15 ਮਿੰਟ ਤੱਕ ਉਸ ਦੇ ਕੋਲ ਕੋਈ ਨਹੀਂ ਪੁੱਜਾ।

ਸਮੇਂ ਰਹਿੰਦੇ ਇਲਾਜ ਮਿਲ ਜਾਂਦਾ ਤਾਂ ਰੋਹਿਤ ਦੀ ਜਾਨ ਬਚ ਸਕਦੀ ਸੀ। ਰੋਹਿਤ ਉਦੈਪੁਰ ਦੇ ਨਾਮੀ ਕੰਪਨੀ 'ਚ ਮੈਨੇਜਰ ਸੀ। ਰੋਹਿਤ ਆਪਣੀ ਫੇਸਬੁਕ ਵਾਲ 'ਤੇ ਵੱਖ-ਵੱਖ ਤਰ੍ਹਾਂ ਦੀਆਂ ਬਾਈਕਾਂ ਨੂੰ ਚਲਾਉਂਦੇ ਹੋਏ ਫੋਟੋ ਪੋਸਟ ਕਰਦੇ ਦਿੱਖ ਰਹੇ ਹਨ। ਉਹ ਇਨ੍ਹਾਂ ਫੋਟੋਜ਼ 'ਚ ਰੇਸ ਟਰੈਕ 'ਤੇ ਵੀ ਬਾਈਕ ਚਲਾਉਂਦੇ ਦਿੱਖ ਰਹੇ ਹਨ। ਘਟਨਾ ਦੇ ਸਮੇਂ ਜਿਸ ਬਾਈਕ 'ਤੇ ਸਵਾਰ ਸੀ ਉਸ ਬਾਈਕ ਦੀ ਫੋਟੋ ਰੋਹਿਤ ਨੇ ਪੋਸਟ ਕਰ ਰੱਖੀ ਹੈ।

ਗਰੀਬਾਂ ਨੂੰ ਮੁਫ਼ਤ ਇਲਾਜ ਦੇਣ ਦਾ ਵਾਅਦਾ ਕਰਨ ਵਾਲੇ ਹਸਪਤਾਲ, ਇਲਾਜ ਸਮੇਂ ਮੂੰਹ ਕਿਉਂ ਮੋੜ ਲੈਂਦੇ ਹਨ : ਹਾਈਕੋਰਟ
NEXT STORY