ਗੌਤਮਬੁੱਧ ਨਗਰ - ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੀ ਦਸਤਕ ਹੁਣ ਗੌਤਮਬੁੱਧ ਨਗਰ ਵਿੱਚ ਵੀ ਹੋ ਗਈ ਹੈ। ਗੌਤਮਬੁੱਧ ਨਗਰ ਦੇ ਜ਼ਿਲ੍ਹਾ ਅਧਿਕਾਰੀ ਸੁਹਾਸ ਐਲ.ਵਾਈ. ਨੇ ਕਿਹਾ ਕਿ ਗੌਤਮਬੁੱਧ ਨਗਰ ਵਿੱਚ ਯੂ.ਕੇ. ਤੋਂ ਪਰਤੇ 188 ਲੋਕਾਂ ਦੀ ਟੈਸਟਿੰਗ ਹੋਈ ਜਿਸ ਵਿੱਚ 2 ਲੋਕ ਕੋਵਿਡ ਪਾਜ਼ੇਟਿਵ ਪਾਏ ਗਏ ਅਤੇ ਇਨ੍ਹਾਂ ਵਿਚੋਂ 1 ਵਿੱਚ ਕੋਰੋਨਾ ਦੇ ਨਵੇਂ ਸਟ੍ਰੇਨ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ- NH 'ਤੇ ਟਰੱਕ ਅਤੇ ਟੈਂਕਰ ਦੀ ਟੱਕਰ ਨਾਲ ਲੱਗੀ ਭਿਆਨਕ ਅੱਗ, 2 ਝੁਲਸੇ
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਵਧੀਕ ਮੁੱਖ ਸਕੱਤਰ ਸਿਹਤ ਨੇ ਦੱਸਿਆ ਕਿ ਜਿਹੜੇ ਲੋਕ 9 ਦਸੰਬਰ ਤੋਂ ਬਾਅਦ ਯੂਨਾਈਟਿਡ ਕਿੰਗਡਮ ਤੋਂ ਪਰਤ ਕੇ ਆਏ ਹਨ, ਇਨ੍ਹਾਂ ਦੇ ਸੈਂਪਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਉੱਤਰ ਪ੍ਰਦੇਸ਼ ਵਿੱਚ 2 ਅਜਿਹੇ ਮਾਮਲੇ ਪਾਏ ਗਏ ਹਨ, ਜਿਨ੍ਹਾਂ ਵਿੱਚ ਕੋਵਿਡ ਦੇ ਨਵੇਂ ਸਟ੍ਰੇਨ ਦੀ ਪੁਸ਼ਟੀ ਹੋਈ ਹੈ। ਇੱਕ ਮੇਰਠ ਤੋਂ ਅਤੇ ਇੱਕ ਮਾਮਲਾ ਗੌਤਮਬੁੱਧ ਨਗਰ ਤੋਂ ਸਾਹਮਣੇ ਆਇਆ ਹੈ।
ਯੂਨਾਈਟਿਡ ਕਿੰਗਡਮ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਭਾਰਤ ਵਿੱਚ ਫੈਲਦਾ ਜਾ ਰਿਹਾ ਹੈ। ਹੁਣ ਤੱਕ ਦੋ ਦਰਜਨ ਦੇ ਕਰੀਬ ਅਜਿਹੇ ਕੇਸ ਦਰਜ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਲੱਛਣ ਹਨ। ਇਕੱਲੇ ਉੱਤਰ ਪ੍ਰਦੇਸ਼ ਵਿੱਚ ਅਜਿਹੇ 10 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਤੋਂ ਬਾਅਦ ਪ੍ਰਸ਼ਾਸਨ ਅਲਰਟ 'ਤੇ ਹੈ।
ਇਹ ਵੀ ਪੜ੍ਹੋ- ਤਿੰਨ ਤਲਾਕ ਮਾਮਲੇ 'ਚ ਅਗਾਉਂ ਜ਼ਮਾਨਤ ਸੰਭਵ, ਪਹਿਲਾਂ ਪੀੜਤਾ ਨੂੰ ਸੁਣਨਾ ਜ਼ਰੂਰੀ: ਸੁਪਰੀਮ ਕੋਰਟ
ਉੱਤਰ ਪ੍ਰਦੇਸ਼ ਵਿੱਚ ਜਿਨ੍ਹਾਂ 10 ਲੋਕਾਂ ਵਿੱਚ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਲੱਛਣ ਮਿਲੇ ਹਨ, ਉਨ੍ਹਾਂ ਵਿੱਚ ਮੇਰਠ ਵਿੱਚ ਇੱਕ, ਨੋਇਡਾ ਵਿੱਚ ਤਿੰਨ, ਗਾਜ਼ੀਆਬਾਦ ਵਿੱਚ ਦੋ ਅਤੇ ਬਰੇਲੀ ਦਾ ਇੱਕ ਵਿਅਕਤੀ ਹੈ। ਦੋ ਲੋਕ ਅਜਿਹੇ ਹਨ ਜਿਹੜੇ ਯੂ.ਪੀ. ਵਿੱਚ ਆਏ ਹਨ, ਹਾਲਾਂਕਿ ਰਹਿਣ ਵਾਲੇ ਦਿੱਲੀ ਦੇ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
NH 'ਤੇ ਟਰੱਕ ਅਤੇ ਟੈਂਕਰ ਦੀ ਟੱਕਰ ਨਾਲ ਲੱਗੀ ਭਿਆਨਕ ਅੱਗ, 2 ਝੁਲਸੇ
NEXT STORY