ਰਾਏਪੁਰ-ਛੱਤੀਸਗੜ੍ਹ ਦੇ ਸੁਕਮਾ ਜ਼ਿਲੇ 'ਚ 8 ਔਰਤਾਂ ਸਮੇਤ 19 ਮਾਓਵਾਦੀਆਂ ਨੇ ਪੁਲਸ ਦੇ ਸਾਹਮਣੇ ਸਮਰਪਣ ਕਰ ਦਿੱਤਾ ਹੈ। ਸੁਕਮਾ ਜ਼ਿਲੇ ਦੇ ਪੁਲਸ ਆਧਿਕਾਰੀਆਂ ਨੇ ਦੱਸਿਆ ਹੈ ਕਿ ਜ਼ਿਲੇ ਦੇ ਤੋਂਗਪਾਲ ਥਾਣੇ 'ਚ ਅੱਜ ਪੁਲਸ ਅਤੇ ਸੀ. ਆਰ. ਪੀ. ਐੱਫ. ਦੇ ਅਧਿਕਾਰੀਆਂ ਦੇ ਸਾਹਮਣੇ 19 ਨਕਸਲੀਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ।
ਆਤਮ ਸਮਰਪਣ ਕਰਨ ਵਾਲੇ ਸਾਰੇ ਨਕਸਲੀ ਕੈਟੇਕਲੇਨ ਏਰੀਆ ਕਮੇਟੀ ਨਾਲ ਸੰਬੰਧਿਤ ਸੀ। ਅਧਿਕਾਰੀਆਂ ਨੇ ਦੱਸਿਆ ਹੈ ਕਿ ਆਤਮ ਸਮਰਪਣ ਕਰਨ ਵਾਲੇ ਨਕਸਲੀ ਜਨਮਿਲੀਸ਼ਿਆ, ਚੇਤਨਾ ਨਾਟਕੀ ਮੰਚ ਅਤੇ ਕ੍ਰਾਂਤੀਕਾਰੀ ਆਦਿਵਾਸੀ ਔਰਤ ਸੰਘ ਦੇ ਮੈਂਬਰ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਇਹ ਨਕਸਲੀ ਮੈਂਬਰ ਖੇਤਰ 'ਚ ਮਾਓਵਾਦੀ ਪੋਸਟਰ, ਬੈਨਰ ਲਗਾਉਣ ਅਤੇ ਸੜਕਾਂ ਕੱਟਣ ਵਰਗੇ ਅਪਰਾਧਾਂ 'ਚ ਸ਼ਾਮਿਲ ਸਨ।
ਆਧਿਕਾਰੀਆਂ ਨੇ ਦੱਸਿਆ ਹੈ ਕਿ ਸਮਰਪਣ ਕਰਨ ਵਾਲੇ ਮਾਓਵਾਦੀਆਂ ਨੇ ਪੁਲਸ ਨੂੰ ਕਿਹਾ ਹੈ ਕਿ ਉਨ੍ਹਾਂ ਨੇ ਖੋਖਲੀ ਮਾਓਵਾਦੀ ਵਿਚਾਰਧਾਰਾ, ਸ਼ੋਸ਼ਣ, ਅੱਤਿਆਚਾਰ ਅਤੇ ਭੇਦਭਾਵ ਤੋਂ ਤੰਗ ਆ ਕੇ ਮੁੱਖ ਧਾਰਾ 'ਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ। ਪੁਲਸ ਆਧਿਕਾਰੀਆਂ ਨੇ ਦੱਸਿਆ ਹੈ ਕਿ ਆਤਮ ਸਮਰਪਣ ਕਰਨ ਵਾਲੇ ਨਕਸੀਆਂ ਨੂੰ ਛੱਤੀਸਗੜ੍ਹ ਸ਼ਾਸਨ ਦੀ ਰਾਹਤ ਅਤੇ ਪੁਨਰਵਾਸ ਯੋਜਨਾ ਦੇ ਤਹਿਤ ਨਿਯਮਾਂ ਅਨੁਸਾਰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਅਯੁੱਧਿਆ ਮਾਮਲੇ 'ਤੇ ਅਸੀਂ ਕੁਝ ਨਹੀਂ ਕਰ ਸਕਦੇ : ਕੇਸ਼ਵ ਪ੍ਰਸਾਦ ਮੌਰਿਆ
NEXT STORY