ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ ਦੀ ਇਕ ਅਦਾਲਤ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਸਿਲਸਿਲੇ 'ਚ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ ਖ਼ਿਲਾਫ਼ ਕਤਲ ਦੇ ਇਕ ਮਾਮਲੇ 'ਚ 16 ਦਸੰਬਰ ਨੂੰ ਆਪਣਾ ਫ਼ੈਸਲਾ ਸੁਣਾਏਗੀ। ਇਹ ਮਾਮਲਾ ਸਿੱਖ ਵਿਰੋਧੀ ਦੰਗਿਆਂ ਦੌਰਾਨ ਸਰਸਵਤੀ ਵਿਹਾਰ ਇਲਾਕੇ 'ਚ 2 ਲੋਕਾਂ ਦੇ ਕਤਲ ਨਾਲ ਜੁੜਿਆ ਹੈ। ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੇ ਸ਼ੁੱਕਰਵਾਰ ਨੂੰ ਆਦੇਸ਼ ਪਾਸ ਕਰਨਾ ਸੀ ਪਰ ਉਨ੍ਹਾਂ ਨੇ ਇਹ ਕਹਿੰਦੇ ਹੋਏ ਇਸ ਨੂੰ ਟਾਲ ਦਿੱਤਾ ਕਿ ਫ਼ੈਸਲਾ ਤਿਆਰ ਨਹੀਂ ਹੈ। ਅਦਾਲਤ ਨੇ ਇਕ ਨਵੰਬਰ 1984 ਨੂੰ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਬੇਟੇ ਤਰੁਣਦੀਪ ਸਿੰਘ ਦੇ ਕਤਲ ਨਾਲ ਸੰਬੰਧਤ ਮਾਮਲੇ 'ਚ ਅੰਤਿਮ ਦਲੀਲਾਂ ਸੁਣਨ ਤੋਂ ਬਾਅਦ ਫ਼ੈਸਲਾ ਸੁਰੱਖਿਅਤ ਰੱਖ ਲਿਆ। ਹਾਲਾਂਕਿ ਪੰਜਾਬੀ ਬਾਗ ਪੁਲਸ ਸਟੇਸ਼ਨ ਨੇ ਸ਼ੁਰੂ 'ਚ ਮਾਮਲਾ ਦਰਜ ਕੀਤਾ ਸੀ ਪਰ ਬਾਅਦ 'ਚ ਇਕ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਨੇ ਜਾਂਚ ਆਪਣੇ ਹੱਥ 'ਚ ਲੈ ਲਈ ਸੀ।
ਅਦਾਲਤ ਨੇ 16 ਦਸੰਬਰ 2021 ਨੂੰ ਕੁਮਾਰ ਖ਼ਿਲਾਫ਼ ਦੋਸ਼ ਤੈਅ ਕੀਤੇ, ਜਿਸ 'ਚ ਉਨ੍ਹਾਂ ਖ਼ਿਲਾਫ਼ 'ਪਹਿਲੀ ਨਜ਼ਰ' ਮਾਮਲਾ ਪਾਇਆ ਗਿਆ। ਇਸਤਗਾਸਾ ਪੱਖ ਅਨੁਸਾਰ, ਖ਼ਤਰਨਾਕ ਹਥਿਆਰਾਂ ਨਾਲ ਲੈੱਸ ਇਕ ਵਿਸ਼ਾਲ ਭੀੜ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦਾ ਬਦਲਾ ਲੈਣ ਲਈ ਵੱਡੇ ਪੈਮਾਨੇ 'ਤੇ ਲੁੱਟਖੋਹ, ਅੱਗ ਦੀਆਂ ਘਟਨਾਵਾਂ ਅਤੇ ਸਿੱਖਾਂ ਦੀਆਂ ਜਾਇਦਾਦਾਂ ਨਸ਼ਟ ਕਰ ਦਿੱਤੀਆਂ। ਇਸਤਗਾਸਾ ਪੱਖ ਨੇ ਦੋਸ਼ ਲਗਾਇਆ ਕਿ ਭੀੜ ਨੇ ਸ਼ਿਕਾਇਤਕਰਤਾ ਜਸਵੰਤ ਦੀ ਪਤਨੀ ਦੇ ਘਰ 'ਤੇ ਹਮਲਾ ਕੀਤਾ ਅਤੇ ਉਸ ਦੇ ਪਤੀ ਅਤੇ ਬੇਟੇ ਦਾ ਕਤਲ ਕਰ ਦਿੱਤਾ, ਸਾਮਾਨ ਲੁੱਟ ਲਏ ਅਤੇ ਉਨ੍ਹਾਂ ਦੇ ਘਰ ਅੱਗ ਲਗਾ ਦਿੱਤੀ। ਕੁਮਾਰ ਖ਼ਿਲਾਫ਼ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਆਪਣੇ ਆਦੇਸ਼ 'ਚ ਕਿਹਾ ਸੀ ਕਿ ਪਹਿਲੀ ਨਜ਼ਰ ਇਹ ਰਾਏ ਬਣਾਉਣ ਲਈ ਪੂਰੀ ਸਮੱਗਰੀ ਮਿਲੀ ਕਿ ਕਾਂਗਰਸ ਆਗੂ ਕੁਮਾਰ ਨਾ ਸਿਰਫ਼ ਇਕ ਭਾਗੀਦਾਰ ਸਨ ਸਗੋਂ ਉਨ੍ਹਾਂ ਨੇ ਭੀੜ ਦੀ ਅਗਵਾਈ ਵੀ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੁਸ਼ੀਆਂ ਨੂੰ ਲੱਗਿਆ ਗ੍ਰਹਿਣ, ਮੰਗਣੀ ਵਾਲੇ ਦਿਨ ਸੜਕ ਹਾਦਸੇ 'ਚ ਲਾੜੇ ਸਣੇ ਦੋ ਭਰਾਵਾਂ ਦੀ ਮੌਤ
NEXT STORY