ਨਵੀਂ ਦਿੱਲੀ —1984 'ਚ ਹੋਏ ਕਤਲੇਆਮ ਮਾਮਲੇ 'ਚ ਦੋਸ਼ੀ ਜਗਦੀਸ਼ ਟਾਈਟਲਰ ਖਿਲਾਫ ਕੜਕੜਡੁਮਾ ਅਦਾਲਤ 'ਚ ਚੱਲ ਰਹੇ ਮਾਮਲੇ ਦੀ ਸੋਮਵਾਰ ਨੂੰ ਸੁਣਵਾਈ ਹੋਈ। ਇਸ ਦੌਰਾਨ ਜਗਦੀਸ਼ ਟਾਈਟਲਰ ਖਿਲਾਫ ਗਵਾਹ ਅਭਿਸ਼ੇਕ ਵਰਮਾ ਅਦਾਲਤ 'ਚ ਹਾਜ਼ਰ ਹੋਇਆ, ਉਸ ਨੇ ਦੱਸਿਆ ਕਿ ਰੋਹਿਣੀ ਸਥਿਤ ਲੈਬੋਰੇਟਰੀ 'ਚ ਉਸ ਨਾਲ ਟੈਸਟ ਦੌਰਾਨ ਚੰਗਾ ਵਰਤਾਓ ਨਹੀਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਮਾਮਲੇ 'ਚ ਪਿਛਲੀ ਸੁਣਵਾਈ ਦੌਰਾਨ ਅਦਾਲਤ ਵਲੋਂ ਸੀ. ਬੀ. ਆਈ. ਨੂੰ ਅਭਿਸ਼ੇਕ ਵਰਮਾ ਦਾ ਲਾਈ ਡਿਟੈਕਟਰ ਟੈਸਟ ਕਰਵਾਉਣ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਰੋਹਿਣੀ ਸਥਿਤ ਲੈਬ 'ਚ ਅਭਿਸ਼ੇਕ ਵਰਮਾ ਦੀ 2 ਵਾਰ ਮੈਡੀਕਲ ਜਾਂਚ ਕੀਤੀ ਗਈ ਅਤੇ 24 ਤਾਰੀਕ ਨੂੰ ਟੈਸਟ ਲਈ ਬੁਲਾਇਆ ਗਿਆ। ਟੈਸਟ ਦੌਰਾਨ ਉਸ ਦੇ ਵਕੀਲ ਨੂੰ ਵੀ ਉਥੇ ਮੌਜੂਦ ਨਹੀਂ ਰਹਿਣ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਡਾਕਟਰਾਂ ਵਲੋਂ ਵੀ ਉਸ ਨਾਲ ਬੂਰਾ ਸਲੂਕ ਅਪਮਾਨਜਨਕ ਵਿਵਹਾਰ ਕੀਤਾ ਗਿਆ। ਜਿਸ ਦੀ ਸ਼ਿਕਾਇਤ ਅਭਿਸ਼ੇਕ ਵਰਮਾ ਵਲੋਂ ਸੋਮਵਾਰ ਨੂੰ ਅਦਾਲਤ 'ਚ ਕੀਤੀ ਗਈ। ਇਸ ਸ਼ਿਕਾਇਤ ਨੂੰ ਸਖ਼ਤੀ ਨਾਲ ਲੈਂਦੇ ਹੋਏ ਅਦਾਲਤ ਵਲੋਂ ਸੀ. ਬੀ. ਆਈ. ਨੂੰ ਹਿਦਾਇਤ ਦਿੱਤੀ ਗਈ ਕਿ ਅਭਿਸ਼ੇਕ ਵਰਮਾ ਦੇ ਲਾਈ ਡਿਟੈਕਟਰ ਟੈਸਟ ਦੀ ਵੀਡੀਓ ਰਿਕਾਰਡਿੰਗ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਦੇ ਵਕੀਲ ਨੂੰ ਉਥੇ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਨਾਲ ਹੀ ਇਸ ਪੂਰੇ ਟੈਸਟ ਦੀ ਦੇਖ ਰੇਖ ਰਿਟਾਇਰ ਵਕੀਲ ਬੀ. ਐਸ. ਜੂਨ ਵਲੋਂ ਕੀਤੀ ਜਾਵੇਗੀ।
ਮਾਮਲੇ ਦੀ ਸੁਣਵਾਈ ਖਤਮ ਹੁੰਦੇ ਹੀ ਅਭਿਸ਼ੇਕ ਵਰਮਾ ਦੇ ਵਕੀਲ ਮੀਡੀਆ ਨਾਲ ਰੂਬਰੂ ਹੋਏ, ਜਿਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਅਜੇ ਵੀ ਅਭਿਸ਼ੇਕ ਵਰਮਾ ਨੂੰ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਹਾਲ ਹੀ 'ਚ ਇਕ ਈਮੇਲ ਰਾਹੀ ਅਭਿਸ਼ੇਕ ਵਰਮਾ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਉਨ੍ਹਾਂ ਨੇ ਅਦਾਲਤ 'ਚ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਅਭਿਸ਼ੇਕ ਨੇ ਕਿਹਾ ਕਿ ਅਜੇ ਮਾਮਲਾ ਅਦਾਲਤ 'ਚ ਵਿਚਾਰਧੀਨ ਹੈ, ਜਿਸ ਦੇ ਚੱਲਦੇ ਉਹ ਅਜੇ ਮੀਡੀਆ 'ਚ ਕੁੱਝ ਵੀ ਨਹੀਂ ਬੋਲਣਾ ਚਾਹੁੰਦੇ ਹਨ।
ਇਸ ਦੇ ਨਾਲ ਹੀ ਸੀਨੀਅਰ ਵਕੀਲ ਐਚ. ਐਸ. ਫੁਲਕਾ ਵੀ ਸੁਣਵਾਈ ਦੌਰਾਨ ਮੌਜੂਦ ਰਹੇ। ਜਿਨ੍ਹਾਂ ਨੇ ਦੱਸਿਆ ਕਿ ਅਦਾਲਤ ਇਸ ਮਾਮਲੇ 'ਚ ਉਨ੍ਹਾਂ ਦੇ ਨਾਲ ਨਜ਼ਰ ਆ ਰਹੀ ਹੈ ਅਤੇ ਅਦਾਲਤ ਵਲੋਂ ਸੀ. ਬੀ. ਆਈ. ਨੂੰ ਵੀ ਫਟਕਾਰ ਲਗਾਈ ਗਈ ਅਤੇ ਨਾਲ ਹੀ ਪੂਰੇ ਲਾਈ ਡਿਟੈਕਟਰ ਟੈਸਟ ਨੂੰ ਮਾਨਿਟਰ ਕਰਨ ਲਈ ਵੀ ਸਖ਼ਤ ਹਿਦਾਇਤ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਗਲੀ ਸੁਣਵਾਈ 1 ਨਵੰਬਰ ਨੂੰ ਹੋਵੇਗੀ, ਜਿਸ 'ਚ ਸੀ. ਬੀ. ਆਈ. ਵਲੋਂ ਬੈਟਰੀ ਨਾਲ ਟੈਸਟ ਕੀਤੀ ਤਾਰੀਕ ਫਾਈਨ ਕਰਕੇ ਦੱਸੀ ਜਾਵੇਗੀ।
ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਜਾਨ ਖਤਰੇ 'ਚ ਪਾਉਣ ਦੇ ਮਿਲਦੇ ਨੇ ਸਿਰਫ 4 ਰੁਪਏ
NEXT STORY