ਇੰਫਾਲ - ਮਨੀਪੁਰ ਦੇ ਸੈਨਾਪਤੀ ਜ਼ਿਲ੍ਹੇ 'ਚ 2.3 ਕਿਲੋਗ੍ਰਾਮ ਯਾਬਾ ਗੋਲੀਆਂ ਮਿਲਣ ਤੋਂ ਬਾਅਦ ਅਸਾਮ ਦੇ ਦੋ ਨਿਵਾਸੀਆਂ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਜਾਣਕਾਰੀ ਐਤਵਾਰ ਨੂੰ ਪੁਲਸ ਦੇ ਇਕ ਬਿਆਨ 'ਚ ਦਿੱਤੀ ਗਈ। ਬਿਆਨ ਅਨੁਸਾਰ, ਅਸਾਮ ਦੇ ਗੋਲਪਾਰਾ ਜ਼ਿਲ੍ਹੇ ਦੇ ਰਹਿਣ ਵਾਲੇ ਰਹੀਮ ਅਲੀ ਅਤੇ ਹੁਸੈਨ ਲਸਕਰ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਤੋਂ 2.3 ਕਿਲੋਗ੍ਰਾਮ ਵਜ਼ਨ ਵਾਲੀਆਂ ਯਾਬਾ ਗੋਲੀਆਂ ਦੇ 10 ਪੈਕੇਟ ਜ਼ਬਤ ਕੀਤੇ ਗਏ ਸਨ। ਇਸ 'ਚ ਕਿਹਾ ਗਿਆ ਹੈ ਕਿ ਮਾਮਲੇ ਦੀ ਜਾਂਚ ਤੋਂ ਬਾਅਦ, ਦੋਵਾਂ ਵਿਅਕਤੀਆਂ ਦੇ ਇਕ ਸਾਥੀ ਮੁਹੰਮਦ ਨਵਾਜ਼ ਖਾਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਇੰਫਾਲ ਪੱਛਮੀ ਜ਼ਿਲ੍ਹੇ ਦੇ ਮਯਾਂਗ ਇੰਫਾਲ ਦਾ ਰਹਿਣ ਵਾਲਾ ਹੈ।
ਇਸ ਦੌਰਾਨ ਇਕ ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਵਿਰੁੱਧ ਕਾਨੂੰਨੀ ਕਾਰਵਾਈ ਲਈ ਸੈਨਾਪਤੀ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਬਾਅਦ 'ਚ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਯਾਬਾ ਨੂੰ ਥਾਈ 'ਚ "ਪਾਗਲ ਦਵਾਈ" ਵਜੋਂ ਜਾਣਿਆ ਜਾਂਦਾ ਹੈ। ਇਹ ਦਵਾਈ ਦੇਸ਼ 'ਚ ਗੈਰ-ਕਾਨੂੰਨੀ ਹੈ ਕਿਉਂਕਿ ਇਸ 'ਚ ਮੇਥਾਮਫੇਟਾਮਾਈਨ ਅਤੇ ਕੈਫੀਨ ਹੁੰਦਾ ਹੈ। ਮੇਥਾਮਫੇਟਾਮਾਈਨ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੇ ਸ਼ਡਿਊਲ II ਵਿੱਚ ਸੂਚੀਬੱਧ ਹੈ।
ਰਾਹੁਲ ਨੇ ਵਿਦਿਆਰਥੀਆਂ ਲਈ ਹੋਸਟਲ ਦੀ ਕਮੀ ਦਾ ਮੁੱਦਾ ਚੁੱਕਿਆ, PM ਤੋਂ ਮੰਗਿਆ ਜਵਾਬ
NEXT STORY