ਨਵੀਂ ਦਿੱਲੀ (ਏਜੰਸੀ)- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਵਿਦਿਆਰਥੀਆਂ ਲਈ ਹੋਸਟਲ ਦੀ ਕਮੀ ਦਾ ਮੁੱਦਾ ਚੁੱਕਿਆ ਅਤੇ ਉਨ੍ਹਾਂ ਦੇ ਸਾਹਮਣੇ ਆ ਰਹੀ ਇਸ ਸਮੱਸਿਆ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਵਾਬ ਮੰਗਿਆ। ਰਾਹੁਲ ਨੇ ਸ਼ਨੀਵਾਰ ਨੂੰ ਇੰਦੌਰ 'ਚ ਆਯੋਜਿਤ 'ਵਿਦਿਆਰਥੀਆਂ ਦੀ ਗੂੰਜ' ਪ੍ਰੋਗਰਾਮ ਦੌਰਾਨ ਇਕ ਵਿਦਿਆਰਥਣ ਦੀ ਟਿੱਪਣੀ ਦਾ ਹਵਾਲਾ ਦਿੰਦੇ ਹੋਏ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ,''ਸਰਕਾਰ ਕੋਲ ਦੀਵਾ ਜਗਾਉਣ ਲਈ ਪੈਸਾ ਹੈ- ਸਾਡੇ ਹੋਸਟਲ ਲਈ ਕਿਉਂ ਨਹੀਂ? ਇਹ ਸਵਾਲ ਸ਼ਨੀਵਾਰ ਨੂੰ ਇੰਦੌਰ 'ਚ ਇਕ ਵਿਦਿਆਰਥਣ ਨੇ ਮੇਰੇ ਤੋਂ ਪੁੱਛਿਆ। ਉਹ ਪਿੰਡ ਤੋਂ ਸ਼ਹਿਰ ਪੜ੍ਹਾਈ ਕਰਨ ਆਈ ਹੈ।''

ਰਾਹੁਲ ਨੇ 'ਐਕਸ' 'ਤੇ ਪੋਸਟ ਕਰ ਕੇ ਕਿਹਾ,''ਹੋਸਟਲ ਹੈ ਨਹੀਂ ਤਾਂ ਪੇਇੰਗ ਗੈਸਟ (ਪੀਜੀ) 'ਚ ਰਹਿਣਾ ਪੈਂਦਾ ਹੈ। ਸਿਰਫ਼ ਸੁਰੱਖਿਅਤ ਰਹਿਣ 'ਚ ਲੱਖਾਂ ਖਰਚ ਹੋ ਜਾਂਦੇ ਹਨ। ਹਰ ਮਹੀਨੇ ਕਿਰਾਏ ਦੀ ਚਿੰਤਾ ਅਤੇ ਬੇਘਰ ਹੋਣ ਦਾ ਡਰ- ਇਸੇ 'ਚ ਪੜ੍ਹਾਈ ਕਰਨੀ ਪੈਂਦੀ ਹੈ।'' ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਕਈ ਕੁੜੀਆਂ ਇਸੇ ਕਾਰਨ ਆਪਣੀ ਪੜ੍ਹਾਈ ਛੱਡ ਦਿੰਦੀਆਂ ਹਨ, ਕਿਉਂਕਿ ਰਹਿਣ ਲਈ ਕੋਈ ਜਗ੍ਹਾ ਨਹੀਂ ਹੁੰਦੀ। ਉਨ੍ਹਾਂ ਕਿੰਹਾ,''ਹੋਰ ਰਿਹਾਇਸ਼ ਭੱਤਾ? ਮਹਿੰਗਾਈ ਨਾਲ ਵਧਦਾ ਨਹੀਂ, ਉੱਪਰੋਂ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਜਾਂਦਾ ਹੈ। ਨਰਿੰਦਰ ਮੋਦੀ ਜੀ- ਉਸ ਬੱਚੀ ਦੇ ਸਵਾਲ ਦਾ ਕੋਈ ਜਵਾਬ ਹੈ ਤੁਹਾਡੇ ਕੋਲ?'' ਕਾਂਗਰਸ ਦੇ ਮੀਡੀਆ ਅਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਰਾਹੁਲ ਦੇ ਇਸ ਪੋਸਟ ਨੂੰ ਮੁੜ ਸਾਂਝਾ ਕਰਦੇ ਹੋਏ ਕਿਹਾ,''ਪ੍ਰਚਾਰ-ਪ੍ਰਸਾਰ, ਡਿਜ਼ਾਈਨਰ ਕੱਪੜੇ, ਮਹਿੰਗੀਆਂ ਗੱਡੀਆਂ, ਜਹਾਜ਼ ਆਦਿ। ਮੋਦੀ ਕੋਲ ਭਾਰਤ ਦੇ ਨੌਜਵਾਨਾਂ ਦੀ ਸਿੱਖਿਆ ਛੱਡ ਕੇ ਬਾਕੀ ਹਰ ਚੀਜ਼ ਲਈ ਪੈਸੇ ਹਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਏਟਾ 'ਚ ਸੜਕ ਹਾਦਸੇ 'ਚ ਮੋਟਰਸਾਇਕਲ ਸਵਾਰ ਮਹਿਲਾ ਦੀ ਮੌਤ
NEXT STORY