ਨੈਸ਼ਨਲ ਡੈਸਕ- ਠਾਣੇ ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ 30 ਸਾਲਾ ਔਰਤ ਖ਼ਿਲਾਫ 57 ਸਾਲਾ ਕਾਰੋਬਾਰੀ ਨੂੰ ਪ੍ਰੇਮ ਸਬੰਧਾਂ ਵਿਚ ਫਸਾ ਕੇ ਪਿਛਲੇ 2 ਸਾਲਾਂ ਵਿਚ ਉਸ ਤੋਂ 1.8 ਕਰੋੜ ਰੁਪਏ ਵਸੂਲਣ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਅਨੁਸਾਰ, ਮੁਲਜ਼ਮ ਔਰਤ ਨੇ ਕਥਿਤ ਤੌਰ ’ਤੇ ਕਾਰੋਬਾਰੀ ਨੂੰ ਜਬਰ-ਜ਼ਨਾਹ ਦੇ ਝੂਠੇ ਮਾਮਲੇ ’ਚ ਫਸਾਉਣ ਦੀ ਧਮਕੀ ਦੇ ਕੇ ਉਸ ਤੋਂ ਵਾਧੂ 1.75 ਕਰੋੜ ਰੁਪਏ ਦੀ ਮੰਗ ਕੀਤੀ।
ਪੁਲਸ ਨੇ ਦੱਸਿਆ ਕਿ ਮੁਲਜ਼ਮ ਔਰਤ ਨੇ ਅਗਸਤ 2024 ਤੋਂ ਸਤੰਬਰ 2026 ਦਰਮਿਆਨ ਕਾਰੋਬਾਰੀ ਨਾਲ ਆਪਸੀ ਸਹਿਮਤੀ ਨਾਲ ਸਰੀਰਕ ਸਬੰਧ ਬਣਾਏ। ਸਮੇਂ ਦੇ ਨਾਲ ਉਸ ਨੇ ਕਥਿਤ ਤੌਰ ’ਤੇ ਵੱਖ-ਵੱਖ ਬਹਾਨਿਆਂ ਨਾਲ ਉਸ ਤੋਂ ਵੱਡੀ ਰਕਮ ਵਸੂਲੀ। ਪੁਲਸ ਅਨੁਸਾਰ, ਮਾਮਲਾ ਉਦੋਂ ਹੋਰ ਗੰਭੀਰ ਹੋ ਗਿਆ, ਜਦੋਂ ਉਕਤ ਔਰਤ ਨੇ ਪੀੜਤ ਨੂੰ ਕਥਿਤ ਤੌਰ ’ਤੇ ‘ਬਲੈਕਮੇਲ’ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਗੁਰੂਘਰ ਤੋਂ ਮੱਥਾ ਟੇਕ ਕੇ ਘਰ ਆਉਂਦੇ ਸਰਪੰਚ ਦੇ ਭਰਾ ਦਾ ਗੋਲ਼ੀਆਂ ਮਾਰ ਕੇ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੁਨੀਆ ਦੇ 25 ਫੀਸਦੀ ਡਾਕਟਰ 55 ਤੋਂ ਪਾਰ, ਅਮੀਰ ਦੇਸ਼ਾਂ ’ਚ ਹਰ ਤੀਜਾ ਡਾਕਟਰ ਰਿਟਾਇਰਮੈਂਟ ਦੇ ਨੇੜੇ
NEXT STORY