ਚੇਨਈ: ਤਾਮਿਲਨਾਡੂ ਦੇ ਚੇਨਈ ਹਵਾਈ ਅੱਡੇ 'ਤੇ 2 ਵੱਖ-ਵੱਖ ਘਟਨਾਵਾਂ 'ਚ 2.60 ਕਰੋੜ ਰੁਪਏ ਦਾ ਕਰੀਬ 6 ਕਿਲੋ ਸੋਨਾ ਜ਼ਬਤ ਕੀਤਾ ਗਿਆ ਹੈ। ਕਸਟਮ ਵਿਭਾਗ ਨੇ ਸ਼ਨੀਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ ਪਹਿਲੀ ਘਟਨਾ 20 ਅਕਤੂਬਰ ਨੂੰ ਵਾਪਰੀ, ਜਦੋਂ ਵਿਭਾਗ ਦੇ ਅਧਿਕਾਰੀਆਂ ਨੇ ਮੁੰਬਈ ਤੋਂ ਇੱਥੇ ਆਏ 3 ਯਾਤਰੀਆਂ ਤੋਂ ਸੋਨਾ ਬਰਾਮਦ ਕੀਤਾ।
ਬਿਆਨ ਮੁਤਾਬਕ 21 ਅਕਤੂਬਰ ਨੂੰ ਏਅਰਪੋਰਟ ਦੇ ਅਰਾਈਵਲ ਹਾਲ 'ਚ ਤਲਾਸ਼ੀ ਦੌਰਾਨ ਸੋਨੇ ਦੀ ਇਕ ਪੱਟੀ ਬਰਾਮਦ ਕੀਤੀ ਗਈ ਸੀ। ਕਸਟਮ ਐਕਟ 1962 ਦੀਆਂ ਧਾਰਾਵਾਂ ਤਹਿਤ ਦੋਵਾਂ ਘਟਨਾਵਾਂ ਵਿੱਚ 2.60 ਕਰੋੜ ਰੁਪਏ ਮੁੱਲ ਦਾ 5.93 ਕਿਲੋ ਸੋਨਾ ਜ਼ਬਤ ਕੀਤਾ ਗਿਆ।
ਇਹ ਵੀ ਪੜ੍ਹੋ : ਬ੍ਰਿਟੇਨ ਸੰਕਟ: PM ਦੀ ਦੌੜ 'ਚ ਅੱਗੇ ਨਿਕਲੇ ਰਿਸ਼ੀ ਸੁਨਕ, ਇੰਨੇ ਸੰਸਦ ਮੈਂਬਰਾਂ ਦਾ ਮਿਲਿਆ ਸਮਰਥਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਇਸਰੋ ਨੇ ਰਚਿਆ ਇਤਿਹਾਸ, LVM3 ਰਾਕੇਟ ਨਾਲ 36 ਸੈਟੇਲਾਈਟ ਨੂੰ ਕੀਤਾ ਲਾਂਚ
NEXT STORY