ਨਵੀਂ ਦਿੱਲੀ- ਪਿਛਲੇ ਕੁਝ ਸਾਲਾਂ 'ਚ ਦੇਸ਼ 'ਚ ਮਨੁੱਖ ਅਤੇ ਜੰਗਲੀ ਜੀਵਾਂ ਵਿਚਾਲੇ ਮੁਕਾਬਲਾ ਵੱਧ ਰਿਹਾ ਹੈ। ਵਾਤਾਵਰਣ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਅਸ਼ਵਨੀ ਕੁਮਾਰ ਨੇ ਵੀਰਵਾਰ ਨੂੰ ਰਾਜ ਸਭਾ 'ਚ ਇਹ ਜਾਣਕਾਰੀ ਦਿੰਦੇ ਹੋਏ ਕਿਹਾ,''2018 ਤੋਂ ਹੁਣ ਤੱਕ ਭਾਰਤ 'ਚ ਹਾਥੀਆਂ ਅਤੇ ਟਾਈਗਰਾਂ ਵਲੋਂ 2,950 ਲੋਕ ਮਾਰੇ ਗਏ ਹਨ। ਹਾਥੀਆਂ ਦੇ ਹਮਲੇ ਨੇ ਕੁੱਲ ਪੀੜਤਾਂ 'ਚੋਂ 90 ਫੀਸਦੀ ਦੀ ਜਾਨ ਲੈ ਲਈ। 2022-23 'ਚ 604 ਲੋਕ ਹਾਥੀਆਂ ਦੇ ਹਮਲੇ ਦਾ ਸ਼ਿਕਾਰ ਹੋਏ। ਓਡੀਸ਼ਾ 'ਚ ਸਭ ਤੋਂ ਵੱਧ 148 ਮੌਤਾਂ ਹੋਈਆਂ।
ਜਿੱਥੇ ਤੱਕ ਟਾਈਗਰ ਦੇ ਹਮਲੇ ਦੀ ਗੱਲ ਹੈ ਤਾਂ ਦੇਸ਼ 'ਚ ਮਰਨ ਵਾਲਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਮੰਤਰੀ ਨੇ ਰਾਜ ਸਭਾ ਨੂੰ ਦੱਸਿਆ ਕਿ 2021 'ਚ ਟਾਈਗਰਾਂ ਦੇ ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ 59 ਤੋਂ ਵੱਧ ਕੇ 2022 'ਚ 103 ਹੋ ਗਈ। ਟਾਈਗਰ ਦੇ ਹਮਲਿਆਂ ਨਾਲ ਸਭ ਤੋਂ ਵੱਧ ਮੌਤਾਂ ਮਹਾਰਾਸ਼ਟਰ 'ਚ ਹੋਈਆਂ ਹਨ, ਜਿੱਥੇ 85 ਲੋਕਾਂ ਦੀ ਮੌਤ ਹੋ ਗਈ। ਮੰਤਰਾਲਾ ਨੇ ਕਿਹਾ ਕਿ ਉਨ੍ਹਾਂ ਨੇ ਮਨੁੱਖ ਅਤੇ ਜੰਗਲੀ ਜੀਵ ਸੰਘਰਸ਼ ਨੂੰ ਘੱਟ ਕਰਨ ਲਈ ਜੰਗਲੀ ਜੀਵਾਂ ਅਤੇ ਇਸ ਦੇ ਨੇੜੇ-ਤੇੜੇ ਦੇ ਖੇਤਰਾਂ 'ਚ ਰੈਖਿਕ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਦਿਸ਼ਾ-ਨਿਰਦੇਸ਼ ਪਹਿਲਾਂ ਹੀ ਜਾਰੀ ਕਰ ਦਿੱਤੇ ਹਨ।
ਮੰਤਰੀ ਨੇ ਇਕ ਲਿਖਤੀ ਜਵਾਬ ਦਿੰਦੇ ਹੋਏ ਕਿਹਾ,''ਫਰਵਰੀ 2021 'ਚ ਮੰਤਰਾਲਾ ਵਲੋਂ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮਨੁੱਖ ਅਤੇ ਜੰਗਲੀ ਜੀਵ ਸੰਘਰਸ਼ ਨਾਲ ਨਜਿੱਠਣ ਲਈ ਇਕ ਸਲਾਹ ਜਾਰੀ ਕੀਤੀ ਗਈ ਸੀ। ਮੰਤਰੀ ਨੇ ਅੱਗੇ ਕਿਹਾ ਕਿ ਮਨੁੱਖ ਅਤੇ ਜੰਗਲੀ ਜੀਵ ਸੰਘਰਸ਼ ਘਟਾਉਣ ਲਈ ਰੇਡੀਓ ਕਾਲਰਿੰਗ ਅਤੇ ਈ-ਨਿਗਰਾਨੀ ਵਰਗੀਆਂ ਉੱਨਤ ਤਕਨੀਕਾਂ ਦਾ ਵੀ ਉਪਯੋਗ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਰੱਖਿਆ ਫ਼ੋਰਸਾਂ ਨੇ ਜੰਮੂ ਕਸ਼ਮੀਰ 'ਚ ਕੰਟਰੋਲ ਰੇਖਾ ਕੋਲੋਂ ਨਸ਼ੀਲਾ ਪਦਾਰਥ ਕੀਤਾ ਬਰਾਮਦ
NEXT STORY