ਅਗਰਤਲਾ, (ਭਾਸ਼ਾ)- ਤ੍ਰਿਪੁਰਾ ਦੇ ਸਿਪਾਹੀਜਾਲਾ ਜ਼ਿਲੇ ਵਿਚ ਸ਼ੱਕੀ ਪਸ਼ੂ ਸਮੱਗਲਰਾਂ ਦੇ ਹਮਲੇ ਵਿਚ ਸੀਮਾ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਦੇ 5 ਜਵਾਨ ਜ਼ਖਮੀ ਹੋ ਗਏ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਬਿਸ਼ਾਲਗੜ੍ਹ-ਕਮਠਾਨਾ ਸੜਕ ’ਤੇ ਭਾਰਤ-ਬੰਗਲਾਦੇਸ਼ ਸਰਹੱਦ ਨੇੜੇ ਇਹ ਹਮਲਾ ਹੋਇਆ।
ਬਿਸ਼ਾਲਗੜ੍ਹ ਪੁਲਸ ਥਾਣੇ ਦੇ ਇੰਚਾਰਜ ਵਿਕਾਸ ਦਾਸ ਨੇ ਦੱਸਿਆ ਕਿ ਕਮਠਾਨਾ ਸਰਹੱਦੀ ਚੌਕੀ ’ਤੇ ਤਾਇਨਾਤ ਬੀ. ਐੱਸ. ਐੱਫ. ਜਵਾਨਾਂ ਨੇ ਇਕ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਡਰਾਈਵਰ ਵਾਹਨ ਨੂੰ ਸਥਾਨਕ ਪਸ਼ੂ ਮੰਡੀ ਵੱਲ ਭਜਾ ਕੇ ਲੈ ਗਿਆ।
ਉਨ੍ਹਾਂ ਕਿਹਾ ਕਿ ਬੀ. ਐੱਸ. ਐੱਫ. ਕਰਮੀ ਵਾਹਨ ਦਾ ਪਿੱਛਾ ਕਰਦੇ ਹੋਏ ਪਸ਼ੂ ਮੰਡੀ ਤੱਕ ਪਹੁੰਚ ਗਏ। ਉੱਥੇ ਪਸ਼ੂ ਸਮੱਗਲਰਾਂ ਅਤੇ ਬੀ. ਐੱਸ. ਐੱਫ. ਦੇ ਜਵਾਨਾਂ ਵਿਚਕਾਰ ਬਹਿਸ ਹੋ ਗਈ, ਜੋ ਵਧ ਗਈ ਅਤੇ ਫਿਰ ਪਸ਼ੂ ਸਮੱਗਲਰਾਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ 5 ਮੁਲਾਜ਼ਮ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੇ ਵਾਹਨ ਦੀ ਭੰਨ-ਤੋੜ ਕੀਤੀ ਗਈ। ਪੁਲਸ ਨੇ ਦੱਸਿਆ ਕਿ ਹਮਲੇ ਵਿਚ ਸ਼ਾਮਲ ਲੋਕਾਂ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਗੁਰਦਿਆਂ ਦੀਆਂ ਗੰਭੀਰ ਬੀਮਾਰੀਆਂ ਦੇ ਮਾਮਲਿਆਂ ’ਚ ਭਾਰਤ ਦੂਜੇ ਸਥਾਨ ’ਤੇ
NEXT STORY