ਨੈਸ਼ਨਲ ਡੈਸਕ : ਬੇਂਗਲੁਰੂ ਦੇ ਤਿੰਨ ਕਾਲਜਾਂ ਨੂੰ ਸ਼ੁੱਕਰਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੇ ਪੱਤਰ ਮਿਲੇ ਹਨ। ਬੰਬ ਦੀ ਮੇਲ ਮਿਲਣ ਤੋਂ ਬਾਅਦ ਕਾਲਜਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਟੀਮਾਂ ਅਤੇ ਬੰਬ ਨਿਰੋਧਕ ਦਸਤੇ ਮੌਕੇ 'ਤੇ ਕਾਲਜਾਂ ਵਿਚ ਪਹੁੰਚ ਗਏ ਹਨ, ਜਿਹਨਾਂ ਵਲੋਂ ਬਾਰੀਕੀ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਫ੍ਰੀ ਰਾਸ਼ਨ ਨਾਲ ਮਿਲਣਗੀਆਂ ਇਹ 8 ਵੱਡੀਆਂ ਸਹੂਲਤਾਂ
ਤਿੰਨ ਕਾਲਜਾਂ - ਬੀਐੱਮਐੱਸ ਕਾਲਜ, ਐੱਮਐੱਸ ਰਾਮਈਆ ਕਾਲਜ ਅਤੇ ਬੀਆਈਟੀ ਕਾਲਜ - ਨੂੰ ਈਮੇਲਾਂ ਪ੍ਰਾਪਤ ਹੋਈਆਂ ਹਨ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਸੰਸਥਾਵਾਂ ਵਿੱਚ ਬੰਬ ਰੱਖੇ ਗਏ ਹਨ। ਇਹ ਕਾਲਜ ਸਦਾਸ਼ਿਵਨਗਰ, ਹਨੂਮੰਤ ਨਗਰ ਅਤੇ ਬਸਵਾਨਗੁੜੀ ਵਿੱਚ ਸਥਿਤ ਹਨ। ਪੁਲਸ ਸਥਿਤੀ 'ਤੇ ਬਾਰੀਕੀ ਨਾਲ ਨਜ਼ਰ ਰੱਖ ਰਹੀ ਹੈ ਅਤੇ ਪਿਛਲੇ ਅੱਧੇ ਘੰਟੇ ਤੋਂ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ - ਪ੍ਰੀਖਿਆਰਥੀਆਂ ਲਈ ਖ਼ਾਸ ਖ਼ਬਰ: ਰੋਡਵੇਜ਼ ਬੱਸਾਂ 'ਚ ਕਰ ਸਕਦੇ ਹਨ ਮੁਫ਼ਤ ਸਫ਼ਰ
ਦੱਖਣ ਦੇ ਡਿਪਟੀ ਕਮਿਸ਼ਨਰ ਆਫ ਪੁਲਸ ਲੋਕੇਸ਼ ਨੇ ਕਿਹਾ, "BIT, BMSCE, MSRIT ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਬੰਬ ਨਿਰੋਧਕ ਦਸਤੇ ਅਤੇ ਸਬੰਧਤ ਦਸਤੇ ਦਾਅਵੇ ਦੀ ਪੁਸ਼ਟੀ ਕਰਨ ਲਈ ਕੰਮ 'ਤੇ ਹਨ। ਇਸ ਮਾਮਲੇ ਦੇ ਸਬੰਧ ਵਿਚ ਹਨੂਮੰਤ ਨਗਰ ਪੁਲਸ ਸਟੇਸ਼ਨ ਅਤੇ ਸਦਾਸ਼ਿਵਨਗਰ ਪੁਲਸ ਸਟੇਸ਼ਨ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ - '150000 ਰੁਪਏ ਦੇ ਫਿਰ ਕਰਾਂਗਾ ਪਿਓ ਦਾ ਅੰਤਿਮ ਸੰਸਕਾਰ', ਇਕੌਲਤੇ ਪੁੱਤ ਨੇ ਮਾਂ ਅੱਗੇ ਰੱਖੀ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੈਨ ਕਾਰਡ ਘਰ ਬੈਠੇ ਕਿਵੇਂ ਕਰੀਏ ਅਪਡੇਟ
NEXT STORY