ਨਵੀਂ ਦਿੱਲੀ— ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੀ ਇਕ ਨਵੀਂ ਆਵਾਜ਼ ਸਾਹਮਣੇ ਆਈ ਹੈ। ਭਾਰਤੀ ਖੂਫੀਆ ਸੂਤਰਾਂ ਮੁਤਾਬਕ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਪਾਕਿਸਤਾਨ ਜੇ. ਯੂ. ਡੀ. 'ਤੇ ਪਾਬੰਦੀ ਲਗਾਉਣ ਦਾ ਸਿਰਫ ਨਾਟਕ ਕਰ ਰਿਹਾ ਹੈ ਬਲਕਿ ਪਾਕਿਸਤਾਨ ਦੀ ਅਸਲੀਅਤ ਇਹ ਹੈ ਕਿ ਉਸ ਨੇ ਜੇ. ਯੂ. ਡੀ. ਲਈ ਕੰਮ ਕਰਨ ਅਤੇ ਕਸ਼ਮੀਰੀ ਅੱਤਵਾਦ ਨੂੰ ਵਧਾਵਾ ਦੇਣ ਲਈ 2 ਨਵੇਂ ਸੰਗਠਨ ਬਣਾ ਦਿੱਤੇ ਹਨ, ਜਿਸ ਦੇ ਜ਼ਰੀਏ ਉਹ ਫੰਡ ਦੀ ਅਗਵਾਈ ਕਰ ਸਕੇਗਾ। ਸੂਤਰਾਂ ਮੁਤਾਬਕ ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ. ਐੱਸ. ਆਈ. ਦੀ ਸ਼ੈਅ 'ਤੇ ਅੱਤਵਾਦੀ ਹਾਫਿਜ਼ ਸਈਦ ਨੇ ਜੰਮੂ-ਕਸ਼ਮੀਰ ਮੂਵਮੈਂਟ ਅਤੇ ਸੰਕਟਕਾਲੀਨ ਰਾਹਤ ਅਤੇ ਸਿੱਖਿਆ ਫਾਊਡੇਸ਼ਨ(ਆਰ. ਆਰ. ਈ. ਐੱਫ.) ਨਾਂ ਦੇ 2 ਸੰਗਠਨ ਬਣਾਏ ਹਨ। ਜਿਨ੍ਹਾਂ ਜ਼ਰੀਏ ਕਸ਼ਮੀਰ 'ਚ ਅੱਤਵਾਦ ਨੂੰ ਵਧਾਵਾ ਦਿੱਤਾ ਜਾ ਸਕੇ। ਖੂਫੀਆਂ ਰਿਪੋਰਟਾਂ ਮੁਤਾਬਕ ਜਿਥੇ ਜੰਮੂ-ਕਸ਼ਮੀਰ ਮੂਵਮੈਂਟ ਨੂੰ ਜੇ. ਯੂ. ਡੀ. ਦੇ ਕੰਮਾਂ ਦੀ ਵੱਖ-ਵੱਖ ਜ਼ਿੰਮੇਵਾਰੀ ਦਿੱਤੀ ਗਈ ਹੈ। ਉਥੇ ਆਰ. ਆਰ. ਈ. ਐੱਫ. ਨਾਂ ਦੇ ਇਸ ਨਵੇਂ ਸੰਗਠਨ ਨੂੰ ਫਲਾਹ-ਏ-ਇਨਸਾਨੀਅਤ (ਐੱਫ. ਆਈ. ਐੱਫ.) ਨਾਲ ਜੁੜੇ ਕੰਮ ਨੂੰ ਦੇਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਪਾਕਿਸਤਾਨ ਦੀ ਇਸ ਚਾਲ 'ਤੇ ਸੁਰੱਖਿਆ ਮਾਮਲਿਆਂ ਦੇ ਜਾਣਕਾਰ ਪੀ. ਕੇ. ਸਹਿਗਲ ਨੇ ਕਿਹਾ ਕਿ ਹਾਫਿਜ਼ ਸਈਦ ਦੇ ਕਈ ਆਰਗਨਾਈਜੇਸ਼ਨ ਹਨ। ਹਰ ਵਾਰ ਜਦੋਂ ਉਸ 'ਤੇ ਅੰਤਰਰਾਸ਼ਟਰੀ ਦਬਾਵ ਪੈਂਦਾ ਹੈ ਤਾਂ ਉਹ ਤੁਰੰਤ ਉਸ ਆਰਗਨਾਈਜੇਸ਼ਨ ਦਾ ਨਾਂ ਬਦਲ ਕੇ ਵੱਖਰਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਜੋ ਉਸ ਦੇ ਕਿਸੇ ਅਕਾਊਂਟ ਨੂੰ ਸੀਜ ਨਾ ਕੀਤਾ ਜਾ ਸਕੇ ਅਤੇ ਉਹ ਦੂਜੇ ਆਰਗਨਾਈਜੇਸ਼ਨ 'ਚ ਪੈਸੇ ਟਰਾਂਸਫਰ ਕਰ ਸਕੇ।
ਫੌਜ ਦਾ ਇੰਤਜ਼ਾਰ ਹੋਇਆ ਖਤਮ, ਹੁਣ ਜਵਾਨਾਂ ਨੂੰ ਮਿਲੇਗੀ ਇਹ ਸੁਵਿਧਾ
NEXT STORY