ਅਨੂਪਪੁਰ : ਮੱਧ ਪ੍ਰਦੇਸ਼ ਦੇ ਅਨੂਪਪੁਰ ਜ਼ਿਲ੍ਹੇ ਦੇ ਜਮੂੜੀ ਪਿੰਡ ਵਿਚ ਅੱਜ ਖੂਹ ਦੇ ਮੋਟਰ ਪੰਪ ਦੀ ਮੁਰੰਮਤ ਕਰਨ ਉਤਰੇ ਦੋ ਪਿੰਡ ਵਾਸੀਆਂ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ। ਇਕ ਹੋਰ ਵਿਅਕਤੀ ਨੂੰ ਗੰਭੀਰ ਹਾਲਤ ਵਿਚ ਖੂਹ ਵਿੱਚੋਂ ਕੱਢ ਕੇ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਪੁਲਸ ਸੂਤਰਾਂ ਮੁਤਾਬਕ, ਕੋਤਵਾਲੀ ਥਾਣਾ ਖੇਤਰ ਦੇ ਪਿੰਡ ਜਮੂੜੀ ਵਿਚ ਮਦਨ ਸਿੰਘ, ਦੇਵ ਲਾਲ ਸਿੰਘ ਅਤੇ ਇਕ ਹੋਰ ਪਿੰਡ ਵਾਸੀ ਬੋਧਨ ਸਿੰਘ ਦੁਪਹਿਰ ਸਮੇਂ ਮੋਟਰ ਪੰਪ ਦੀ ਮੁਰੰਮਤ ਕਰਨ ਲਈ ਖੂਹ ਵਿਚ ਉਤਰੇ ਸਨ। ਖੂਹ ਵਿਚ ਮੌਜੂਦ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮਦਨ ਸਿੰਘ ਅਤੇ ਦੇਵ ਲਾਲ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਕੋਤਵਾਲੀ ਪੁਲਸ ਨੇ ਤੁਰੰਤ ਦੋਵਾਂ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਤੀਜੇ ਪਿੰਡ ਵਾਸੀ ਬੋਧਨ ਸਿੰਘ ਨੂੰ ਗੰਭੀਰ ਹਾਲਤ ਵਿਚ ਖੂਹ ਵਿੱਚੋਂ ਬਾਹਰ ਕੱਢ ਕੇ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੈਸ਼ਨਲ ਕਾਨਫਰੰਸ ਅਤੇ ਪੀ. ਡੀ. ਪੀ. ਨਾ ਕਰਨ ਦੇਸ਼ ਹਿੱਤ ਨਾਲ ਸਮਝੌਤਾ : ਭਾਜਪਾ
NEXT STORY