ਨੈਸ਼ਨਲ ਡੈਸਕ: ਨਰਾਤਿਆਂ ਦੌਰਾਨ ਕੱਟੂ ਦਾ ਆਟਾ ਖਾਣਾ ਕਈਆਂ ਲਈ ਘਾਤਕ ਸਾਬਤ ਹੋਇਆ। ਦਿੱਲੀ ਦੇ ਜਹਾਂਗੀਰਪੁਰੀ, ਮਹਿੰਦਰਾ ਪਾਰਕ, ਸਮੇਂਪੁਰ, ਭਲਸਵਾ ਡੇਅਰੀ, ਲਾਲ ਬਾਗ ਤੇ ਸਵਰੂਪ ਨਗਰ ਖੇਤਰਾਂ ਵਿੱਚ 150 ਤੋਂ 200 ਲੋਕ ਅਚਾਨਕ ਬਿਮਾਰ ਹੋ ਗਏ। ਇਨ੍ਹਾਂ ਸਾਰਿਆਂ ਨੇ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਕੀਤੀ ਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ।
ਕੀ ਹੈ ਪੂਰਾ ਮਾਮਲਾ?
ਇਹ ਘਟਨਾ 23 ਸਤੰਬਰ ਨੂੰ ਸਵੇਰੇ 6:10 ਵਜੇ ਦੇ ਕਰੀਬ ਵਾਪਰੀ। ਪੁਲਸ ਨੂੰ ਸੂਚਨਾ ਮਿਲੀ ਕਿ ਵੱਡੀ ਗਿਣਤੀ 'ਚ ਲੋਕ ਕੱਟੂ ਦਾ ਆਟਾ ਖਾਣ ਤੋਂ ਬਾਅਦ ਬਿਮਾਰ ਮਹਿਸੂਸ ਕਰ ਰਹੇ ਹਨ। ਇਸ ਬਾਰੇ ਪਤਾ ਲੱਗਣ 'ਤੇ ਸਥਾਨਕ ਨਿਵਾਸੀਆਂ ਨੇ ਉਸ ਦੁਕਾਨਦਾਰ ਨੂੰ ਘੇਰ ਲਿਆ,ਜਿਸ ਤੋਂ ਉਨ੍ਹਾਂ ਨੇ ਆਟਾ ਖਰੀਦਿਆ ਸੀ। ਦਿੱਲੀ ਪੁਲਸ ਦੇ ਉੱਤਰ-ਪੱਛਮੀ ਜ਼ਿਲ੍ਹੇ ਦੇ ਡੀਸੀਪੀ ਨੇ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਤੁਰੰਤ ਖੁਰਾਕ ਵਿਭਾਗ ਨੂੰ ਸੂਚਿਤ ਕੀਤਾ ਅਤੇ ਦੁਕਾਨਦਾਰਾਂ ਨੂੰ ਚੌਕਸ ਰਹਿਣ ਦੀ ਹਦਾਇਤ ਵੀ ਕੀਤੀ।
ਹਸਪਤਾਲ ਦੀ ਸਥਿਤੀ
ਬੀਜੇਆਰਐਮ ਹਸਪਤਾਲ ਦੇ ਮੁੱਖ ਮੈਡੀਕਲ ਅਫਸਰ ਡਾ. ਵਿਸ਼ੇਸ਼ ਯਾਦਵ ਨੇ ਦੱਸਿਆ ਕਿ ਉਨ੍ਹਾਂ ਦੇ ਐਮਰਜੈਂਸੀ ਵਾਰਡ ਵਿੱਚ 150-200 ਲੋਕ ਪਹੁੰਚੇ ਸਨ। ਸਾਰੇ ਮਰੀਜ਼ ਇਸ ਵੇਲੇ ਸਥਿਰ ਹਨ ਅਤੇ ਕਿਸੇ ਨੂੰ ਵੀ ਹਸਪਤਾਲ ਵਿੱਚ ਭਰਤੀ ਹੋਣ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਮੁੱਢਲੀ ਸਹਾਇਤਾ ਅਤੇ ਦਵਾਈ ਦਿੱਤੀ ਗਈ ਅਤੇ ਘਰ ਭੇਜ ਦਿੱਤਾ ਗਿਆ। ਡਾ. ਯਾਦਵ ਨੇ ਕਿਹਾ ਕਿ ਇਹ ਭੋਜਨ ਦੇ ਜ਼ਹਿਰ ਦਾ ਮਾਮਲਾ ਜਾਪਦਾ ਹੈ। ਖੁਰਾਕ ਵਿਭਾਗ ਇਸ ਸਮੇਂ ਇਹ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਕਰ ਰਿਹਾ ਹੈ ਕਿ ਆਟਾ ਦੂਸ਼ਿਤ ਸੀ ਜਾਂ ਮਿਲਾਵਟੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੋਲਕਾਤਾ 'ਚ ਭਾਰੀ ਮੀਂਹ, ਜਨਜੀਵਨ ਪ੍ਰਭਾਵਿਤ, ਪਾਣੀ ਕਾਰਨ ਜਲਥਲ ਹੋਇਆ ਸ਼ਹਿਰ
NEXT STORY