ਨਵੀਂ ਦਿੱਲੀ– ਮੱਧ ਪ੍ਰਦੇਸ਼ ਦੇ ਬਾਂਧਵਗੜ੍ਹ ਫੋਰੈਸਟ ਰਿਜ਼ਰਵ ’ਚ 9ਵੀਂ ਸਦੀ ਦੇ ਮੰਦਰ ਅਤੇ ਬੋਧੀ ਮੱਠ ਮਿਲੇ ਹਨ। ਇਹ ਸਾਰੀਆਂ ਇਤਿਹਾਸਕ ਵਿਰਾਸਤਾਂ 175 ਵਰਗ ਕਿਲੋਮੀਟਰ ਖੇਤਰ ’ਚ ਮਿਲੀਆਂ ਹਨ। ਇਹ ਸਾਰੀਆਂ ਵਿਰਾਸਤਾਂ 2000 ਸਾਲ ਪੁਰਾਣੀਆਂ ਦੱਸੀਆਂ ਜਾ ਰਹੀਆਂ ਹਨ।

ਭਾਰਤੀ ਪੁਰਾਤੱਤਵ ਸਰਵੇਖਣ ਅਨੁਸਾਰ ਇੱਥੇ 26 ਮੰਦਰ, 26 ਗੁਫਾਵਾਂ, 2 ਮੱਠ, 2 ਸਤੂਪ, 24 ਸ਼ਿਲਾਲੇਖ, 46 ਕਲਾਕ੍ਰਿਤੀਆਂ ਅਤੇ 19 ਜਲ ਸਰੰਚਨਾਵਾਂ ਮਿਲੀਆਂ ਹਨ। ਗੁਫਾਵਾਂ ’ਚ ਬੁੱਧ ਧਰਮ ਨਾਲ ਜੁੜੀਆਂ ਕਈ ਇਤਿਹਾਸਕ ਅਤੇ ਦਿਲਚਸਪ ਜਾਣਕਾਰੀਆਂ ਸਾਹਮਣੇ ਆਈਆਂ ਹਨ।

ਇਨ੍ਹਾਂ ਗੁਫਾਵਾਂ ’ਚ ਬ੍ਰਾਹਮੀ ਲਿਪੀ ਵਿਚ ਕਈ ਸ਼ਿਲਾਲੇਖ ਹਨ, ਜਿਨ੍ਹਾਂ ਵਿਚ ਮਥੁਰਾ, ਕੌਸ਼ਾਂਬੀ, ਪਵਤ, ਵੇਜਭਰਦਾ, ਸਪਤਨਾਇਰਿਕਾ ਵਰਗੇ ਕਈ ਜ਼ਿਲਿਆਂ ਦੇ ਨਾਵਾਂ ਦਾ ਜ਼ਿਕਰ ਹੈ।
26 ਪ੍ਰਾਚੀਨ ਮੰਦਰਾਂ ਵਿਚ ਭਗਵਾਨ ਵਿਸ਼ਨੂੰ ਦੀ ਵਿਸ਼ਰਾਮ ਮੁਦਰਾ ਵਾਲੀ ਮੂਰਤੀ ਦੇ ਨਾਲ ਵਰਾਹ ਦੀਆਂ ਵੱਡੀਆਂ-ਵੱਡੀਆਂ ਮੂਰਤੀਆਂ ਮਿਲੀਆਂ ਹਨ। ਦੁਨੀਆ ਦਾ ਸਭ ਤੋਂ ਵਿਸ਼ਾਲ ਵਰਾਹ ਵੀ ਇੱਥੇ ਮਿਲਿਆ ਹੈ, ਜੋ 6.4 ਮੀਟਰ ਉੱਚਾ ਹੈ। ਇਨ੍ਹਾਂ ਤੋਂ ਇਲਾਵਾ ਮੁਗਲ ਕਾਲ ਅਤੇ ਸ਼ਰਕੀ ਰਾਜ ਦੇ ਸਮੇਂ ਦੇ ਸਿੱਕੇ ਵੀ ਮਿਲੇ ਹਨ।
ਪੀ. ਐੱਫ. ਆਈ. ਨੂੰ ਇਕ ਹੋਰ ਝਟਕਾ; 5.20 ਕਰੋੜ ਮੁਆਵਜ਼ਾ ਦੇਣ ਦਾ ਨਿਰਦੇਸ਼
NEXT STORY