ਨਵੀਂ ਦਿੱਲੀ– ਕੋਰੋਨਾ ਵਾਇਰਸ ਨੂੰ ਇਕ ਜੈਵਿਕ ਹਥਿਆਰ ਵਜੋਂ ਵਰਤਣ ਦੇ ਦੋਸ਼ ਹੇਠ ਚੀਨ ਵਿਰੁੱਧ ਕੌਮਾਂਤਰੀ ਜ਼ਿੰਮੇਵਾਰੀਆਂ ਦੇ ਉਲੰਘਣ ਦੇ ਮਾਮਲੇ ਵਿਚ ਅਮਰੀਕਾ ਦੇ ਟੈਕਸਾਸ ਦੀ ਜ਼ਿਲਾ ਅਦਾਲਤ ਨੇ 200 ਖਰਬ ਅਮਰੀਕੀ ਡਾਲਰ ਤੋਂ ਵੱਧ ਦੀ ਨੁਕਸਾਨ ਪੂਰਤੀ ਲਈ ਮੁਕੱਦਮਾ ਦਾਇਰ ਕੀਤਾ ਹੈ। ਪਟੀਸ਼ਨਕਰਤਾ ਨੇ ਦੋਸ਼ ਲਾਇਆ ਕਿ ਇਸ ਗੱਲ ਦੇ ਢੁਕਵੇਂ ਸੰਕੇਤ ਹਨ ਕਿ ਕੋਰੋਨਾ ਵਾਇਰਸ ਦੀ ਵੁਹਾਨ ਸ਼ਹਿਰ ਦੇ ਵੁਹਾਨ ਇੰਸਟੀਚਿਊਟ ਆਫ ਵਾਇਰਾਲੋਜੀ ਤੋਂ ਲਾਪ੍ਰਵਾਹੀ ਨਾਲ ਰੱਦ ਕੀਤਾ ਗਿਆ ਸੀ। ਉਸਨੇ ਇਕ ਜੈਵਿਕ ਹਥਿਆਰ ਵਜੋਂ ਅਮਰੀਕਾ ਦੇ ਨਾਗਰਿਕਾਂ ਨੂੰ ਬੁਰੀ ਤਰ੍ਹਾਂ ਪੀੜਤ ਕੀਤਾ। ਚੀਨ ਦੇ ਪੀਪਲਜ਼ ਰਿਪਬਲਿਕ, ਉਸ ਦੀਆਂ ਏਜੰਸੀਆਂ ਅਤੇ ਅਧਿਕਾਰੀਆਂ ਨੇ ਕੋਰੋਨਾ ਨੂੰ ਜੈਵਿਕ ਹਥਿਆਰ ਵਜੋਂ ਵਰਤ ਕੇ ਕੌਮਾਂਤਰੀ ਸੰਧੀ ਅਧੀਨ ਕੀਤੇ ਗਏ ਸਮਝੌਤੇ ਦੀ ਉਲੰਘਣਾ ਕੀਤੀ।
ਲੋਕ ਟਿਕਟਾਂ ਰੱਦ ਨਾ ਕਰਵਾਉਣ, ਆਪਣੇ-ਆਪ ਪੂਰਾ ਪੈਸਾ ਮਿਲੇਗਾ : IRCTC
NEXT STORY