ਲਖਨਊ— ਵਿਸ਼ਵ ਹਿੰਦੂ ਪਰੀਸ਼ਦ ਦੀ ਪ੍ਰਸਤਾਵਿਤ ਧਰਮ ਸਭਾ ਵਿਚ ਰਾਮ ਮੰਦਰ ਦੀ ਤਰੀਕ 'ਤੇ ਸੰਤਾਂ ਦੇ ਸਲਾਹ-ਮਸ਼ਵਰੇ ਤੋਂ ਪਹਿਲਾਂ ਮੁੱਖ ਮੰਤਰੀ ਯੋਗੀ ਆਦਿਤਿਯਾਨਾਥ ਨੇ ਰਾਮ ਮੂਰਤੀ 'ਤੇ ਆਖਰੀ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਯੋਗੀ ਦੀ ਅਗਵਾਈ ਵਿਚ ਹੋਏ ਪ੍ਰਾਜੈਕਟ (ਪ੍ਰੈਜੇਂਟੇਸ਼ਨ) 'ਚ ਤੈਅ ਕੀਤਾ ਗਿਆ ਹੈ ਕਿ ਅਯੁੱਧਿਆ 'ਚ ਭਗਵਾਨ ਰਾਮ ਦੀ 221 ਮੀਟਰ ਉੱਚੀ ਮੂਰਤੀ ਬਣਾਈ ਜਾਵੇਗੀ। ਦੁਨੀਆ ਦੀ ਇਹ ਸਭ ਤੋਂ ਉੱਚੀ ਮੂਰਤੀ ਹੋਵੇਗੀ। ਮੁੱਖ ਮੰਤਰੀ ਯੋਗੀ ਨੇ ਦੱਸਿਆ ਕਿ ਪ੍ਰਸਤਾਵਿਤ ਮੂਰਤੀ ਦੀ ਉੱਚਾਈ 151 ਮੀਟਰ ਹੋਵੇਗੀ। 50 ਮੀਟਰ ਦਾ ਉਸ ਦਾ ਪੈਡੈਸਟਲ ਹੋਵੇਗਾ, ਉੱਥੇ ਹੀ 20 ਮੀਟਰ ਦੀ ਮੂਰਤੀ ਦਾ ਛੱਤਰ ਹੋਵੇਗਾ। ਇਸ ਪ੍ਰਕਾਰ ਦੀ ਮੂਰਤੀ ਦੀ ਕੁੱਲ ਉੱਚਾਈ 221 ਮੀਟਰ ਹੋਵੇਗੀ। ਫਿਲਹਾਲ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਗੁਜਰਾਤ 'ਚ ਬਣੀ 182 ਮੀਟਰ ਦੀ ਸਰਦਾਰ ਵੱਲਭ ਭਾਈ ਪਟੇਲ ਦੀ ਹੈ।

ਮੂਰਤੀ ਦੇ 50 ਮੀਟਰ ਦੇ ਪੈਡੇਸਟਲ ਸਮੇਤ ਹੋਰ ਜਨਸੁਵਿਧਾਵਾਂ ਲਈ ਉਪਯੋਗ ਕੀਤਾ ਜਾਵੇਗਾ। ਇਸ ਵਿਚ ਰਾਜਾ ਮਨੂੰ ਤੋਂ ਲੈ ਕੇ ਰਾਮ ਜਨਮ ਭੂਮੀ ਦਾ ਇਤਿਹਾਸ, ਭਗਵਾਨ ਵਿਸ਼ਣੂ ਦੇ ਦੇਸ਼ਾਵਤਾਰਾਂ ਦੀ ਵੀ ਪੂਰੀ ਜਾਣਕਾਰੀ ਸ਼ਾਮਲ ਹੈ। ਇਸ ਲਈ ਥ੍ਰੀ ਡੀ ਤਕਨਾਲੋਜੀ, ਆਡੀਓ-ਵਿਜ਼ੁਅਲ ਦੀ ਆਧੁਨਿਕ ਤਕਨੀਕ ਸਮੇਤ ਹੋਰ ਮਾਧਿਅਮਾਂ ਦਾ ਉਪਯੋਗ ਕੀਤਾ ਜਾਵੇਗਾ। ਇਸ ਦੇ ਨਾਲ ਹੀ ਰੈਸਟ ਰੂਮ, ਟਿਕਟ ਕਾਊਂਟਰ ਸਮੇਤ ਹੋਰ ਸਹੂਲਤਾਂ ਵੀ ਪੈਡੈਸਟਲ ਵਿਚ ਵਿਕਸਿਤ ਕੀਤੀਆਂ ਜਾਣਗੀਆਂ। ਸਰਯੂ ਤੱਟ 'ਤੇ ਲੱਗਣ ਵਾਲੀ ਇਸ ਮੂਰਤੀ ਲਈ ਭੂਮੀ ਚੋਣ ਸਮੇਤ ਹੋਰ ਕੰਮਾਂ ਨੂੰ ਪੂਰਾ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ।
ਇੰਡੋਨੇਸ਼ੀਆ ਜਹਾਜ਼ ਹਾਦਸਾ : ਕੈਪਟਨ ਭਵਯ ਸੁਨੇਜਾ ਦੀ ਲਾਸ਼ ਦੀ ਹੋਈ ਪਛਾਣ
NEXT STORY