ਨਵੀਂ ਦਿੱਲੀ- ਭਾਜਪਾ ਅਤੇ ਕਾਂਗਰਸ ਵਿਚਾਲੇ 24 ਅਕਬਰ ਰੋਡ ਨੂੰ ਆਪਣੇ ਕੋਲ ਰੱਖਣ ਨੂੰ ਲੈ ਕੇ ਵੱਡਾ ਵਿਵਾਦ ਛਿੜ ਸਕਦਾ ਹੈ, ਜੋ ਲੱਗਭਗ 50 ਸਾਲ ਤੋਂ ਪਾਰਟੀ ਦਾ ਰਾਸ਼ਟਰੀ ਹੈੱਡਕੁਆਰਟਰ ਅਤੇ ਇਕ ਇਤਿਹਾਸਕ ਪਤਾ ਹੈ। ਪਾਰਟੀ ਪਹਿਲਾਂ ਹੀ ਇਕ ਨਵੀਂ ਥਾਂ ’ਤੇ ਜਾ ਚੁੱਕੀ ਹੈ। ਪਰ ਬੰਗਲੇ ਨਾਲ ਉਸ ਦਾ ਭਾਵਨਾਤਮਕ ਲਗਾਅ ਹੈ, ਕਿਉਂਕਿ ਇਥੋਂ ਮਰਹੂਮ ਇੰਦਰਾ ਗਾਂਧੀ ਨੇ 1977 ਵਿਚ ਚੋਣਾਂ ਹਾਰਣ ਤੋਂ ਬਾਅਦ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਅਤੇ ਪਾਰਟੀ ਦੀ ਵੰਡ ਹੋ ਗਈ ਸੀ। ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ 1978 ਵਿਚ 24 ਅਕਬਰ ਰੋਡ ਸਥਿਤ ਦਫਤਰ ਵਿਚ ਚਲੀ ਗਈ ਅਤੇ ਆਂਧਰਾ ਪ੍ਰਦੇਸ਼ ਤੋਂ ਤਤਕਾਲੀ ਸੰਸਦ ਮੈਂਬਰ ਗੱਦਾਮ ਵੈਂਕਟਸਵਾਮੀ ਨੇ ਪਾਰਟੀ ਨੂੰ ਆਪਣੀ ਅਧਿਕਾਰਤ ਰਿਹਾਇਸ਼ ਦੇਣ ਦੀ ਪੇਸ਼ਕਸ਼ ਕੀਤੀ। ਹਾਲਾਂਕਿ ਇਹ ਇਕ ਅਸਥਾਈ ਪ੍ਰਬੰਧ ਸੀ, ਪਰ ਕਾਂਗਰਸ ਉਥੇ ਹੀ ਰਹੀ।
ਆਪਣੇ ਹੈੱਡਕੁਆਰਟਰ ਤੋਂ ਇਲਾਵਾ, ਕਾਂਗਰਸ ਕੋਲ 26 ਅਕਬਰ ਰੋਡ ਸਥਿਤ ਹੋਰ ਬੰਗਲੇ ਹਨ, ਜਿੱਥੇ ਫਰੰਟਲ ਵਿੰਗ ਸੇਵਾ ਦਲ ਅਤੇ ਯੂਥ ਕਾਂਗਰਸ ਦਾ ਦਫ਼ਤਰ 5, ਰਾਏਸੀਨਾ ਰੋਡ ’ਤੇ ਹੈ। ਸਰਕਾਰ ਨੇ ਸਾਰੀਆਂ ਰਾਸ਼ਟਰੀ ਰਾਜਨੀਤਕ ਪਾਰਟੀਆਂ ਨੂੰ ਨਵੇਂ ਸਥਾਨ ਅਲਾਟ ਕਰਨ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਨੂੰ ਲੁਟੀਅਨਜ਼ ਦਿੱਲੀ ਬੰਗਲਾ ਖੇਤਰ ਖਾਲੀ ਕਰਨ ਲਈ ਕਿਹਾ। 2015 ਵਿਚ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਇਨ੍ਹਾਂ ਬੰਗਲਿਆਂ ਦੀ ਅਲਾਟਮੈਂਟ ਰੱਦ ਕਰ ਦਿੱਤੀ ਸੀ ਕਿਉਂਕਿ ਇਹ ਨਵੀਂ ਜਗ੍ਹਾ ’ਤੇ ਜਾਣ ਲਈ ਆਪਣੀ ਸਮਾਂ ਹੱਦ ਦੀ ਪਾਲਣਾ ਕਰਨ ਵਿਚ ਅਸਫਲ ਰਹੀ ਸੀ।
ਅਖੀਰ ਕਾਂਗਰਸ ਨਵੇਂ ਹੈੱਡਕੁਆਰਟਰ ਵਿਚ ਚਲੀ ਗਈ। ਜੇਕਰ ਮਨੋਹਰ ਲਾਲ ਖੱਟੜ ਦੀ ਅਗਵਾਈ ਵਾਲੀ ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲਾ ਤੋਂ ਆਉਣ ਵਾਲੀਆਂ ਰਿਪੋਰਟਾਂ ਕੋਈ ਸੰਕੇਤ ਹਨ ਤਾਂ ਅੱਗੇ ਕੋਈ ਵਿਸਥਆਰ ਨਹੀਂ ਦਿੱਤਾ ਜਾਵੇਗਾ। ਪਾਰਟੀ ਲੀਡਰਸ਼ਿਪ 24 ਅਕਬਰ ਰੋਡ ਨੂੰ ਕਿਸੇ ਨੇਤਾ ਦੇ ਨਾਂ ’ਤੇ ਅਲਾਟ ਕਰਨ ਬਾਰੇ ਵੀ ਸੋਚ ਰਹੀ ਹੈ ਕਿਉਂਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਪਹਿਲਾਂ ਹੀ ਟਾਈਪ-VII ਬੰਗਲਾ ਸਵੀਕਾਰ ਕਰ ਚੁੱਕੇ ਹਨ। ਕਈ ਸੀਨੀਅਰ ਕਾਂਗਰਸੀ ਆਗੂਆਂ ਦਾ ਇਹ ਵੀ ਤਰਕ ਹੈ ਕਿ ਭਾਜਪਾ ਵਾਂਗ, ਜਿਸ ਨੇ ਲੁਟੀਅਨਜ਼ ਦਿੱਲੀ ਵਿਚ 11, ਅਸ਼ੋਕ ਰੋਡ ’ਤੇ ਆਪਣਾ ਦਫਤਰ ਨਹੀਂ ਛੱਡਿਆ ਹੈ, ਉਸ ਨੂੰ ਵੀ ਬੰਗਲਾ ਬਣਾਏ ਰੱਖਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।
EPFO ਦੇ 7 ਕਰੋੜ ਤੋਂ ਵੱਧ ਸਬਸਕ੍ਰਾਇਬਰ ਲਈ ਨਵਾਂ ਅਪਡੇਟ, ਹੋਣ ਜਾ ਰਹੇ ਕਈ ਅਹਿਮ ਬਦਲਾਅ
NEXT STORY