ਗੁਰਦਾਸਪੁਰ (ਗੁਰਪ੍ਰੀਤ) : ਫਿਰੋਤੀ ਦੀ ਮੰਗ ਕਰਨ ਤੇ ਫਤਹਿਗੜ੍ਹ ਚੂੜੀਆ ਵਿਚ ਦਸਤੂਰ-ਏ-ਦਸਤਾਰ ਦੀ ਦੁਕਾਨ 'ਤੇ ਗੋਲੀਆ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਬਟਾਲਾ ਪੁਲਸ ਵਲੋਂ ਕੀਤਾ ਗਿਆ।
ਪੁਲਸ ਜ਼ਿਲ੍ਹਾ ਬਟਾਲਾ ਦੇ ਐੱਸਐੱਸਪੀ ਸੁਹੇਲ ਕਾਸਿਮ ਮੀਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਿਤੀ 24-7-2025 ਤੇ 25-7-2025 ਨੂੰ ਪਰਮਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਕੋਟਲੀ ਸੂਰਤ ਮੱਲੀ ਨੂੰ ਵਿਦੇਸ਼ ਦੇ ਨੰਬਰ 'ਤੇ ਧਮਕੀ ਆਈ, ਜਿਸ ਨੇ ਕਿਹਾ ਕਿ ਉਹ ਜੈਸਲ ਚੰਬਲ ਬੋਲਦਾ ਹੈ ਜਿਸ ਪਾਸੋਂ 50 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਗਈ। ਪਰਮਿੰਦਰ ਸਿੰਘ, ਜਿਸ ਦੀ ਰੇਡੀਮੇਡ ਕੱਪੜਿਆ ਦੀ ਦੁਕਾਨ ਘੈਂਟ ਕੁਲਕੇਸ਼ਨ ਕੋਟਲੀ ਸੂਰਤ ਮੱਲੀ ਤੇ ਫਤਹਿਗੜ ਚੂੜੀਆ ਵਿਚ ਹੈ।
ਇਸ ਦੌਰਾਨ ਪਰਮਿੰਦਰ ਸਿੰਘ ਦੇ ਬਿਆਨ 'ਤੇ ਮੁਕੱਦਮਾ ਵੀ ਦਰਜ ਕੀਤਾ ਗਿਆ ਸੀ ਤੇ ਉਸੇ ਵਿਚਕਾਰ ਮਿਤੀ 31-7-2025 ਨੂੰ ਫਤਹਿਗੜ ਚੂੜੀਆ ਏਰੀਏ ਵਿਚ ਦਸਤੂਰ-ਏ-ਦਸਤਾਰ ਦੀ ਦੁਕਾਨ ਤੇ ਦੋ ਅਣਪਛਾਤੇ ਵਿਅਕਤੀਆ ਵੱਲੋ ਗੋਲੀਆਂ ਮਾਰੀਆਂ ਗਈਆਂ ਸਨ ਜੋ ਇਹ ਦੁਕਾਨ ਘੈਂਟ ਕੁਲਕੇਸ਼ਨ ਦੀ ਨਾਲ ਵਾਲੀ ਦੁਕਾਨ ਹੈ ਜਿਸ ਦੇ ਮਾਲਕ ਪਰਮਿੰਦਰ ਸਿੰਘ ਨੂੰ ਧਮਕੀਆ ਆਈਆ ਸਨ ਤੇ ਪੁਲਸ ਐੱਸ.ਐੱਸ.ਪੀ. ਨੇ ਦੱਸਿਆ ਕਿ ਮੁੱਕਦਮਾ ਨੂੰ ਟਰੇਸ ਕਰਨ ਲਈ ਵੱਖ-ਵੱਖ ਟੀਮਾ ਗਠਿਤ ਕੀਤੀਆਂ ਗਈਆਂ, ਜਿਸ 'ਤੇ ਬਟਾਲਾ ਪੁਲਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਦਸਤੂਰ-ਏ-ਦਸਤਾਰ ਦੀ ਦੁਕਾਨ ਤੇ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਰਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਰੋਡੇ ਸਾਹ ਕਾਲੋਨੀ ਅੰਮ੍ਰਿਤਸਰ ਤੇ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਦਵਿੰਦਰਪਾਲ ਸਿੰਘ ਵਾਸੀ ਘੰਣੁਪੁਰ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਮੁੱਕਦਮਾ ਨੂੰ ਟਰੇਸ ਕੀਤਾ ਗਿਆ।
ਉੱਥੇ ਹੀ ਪੁਲਸ ਐੱਸਐੱਸਪੀ ਨੇ ਦੱਸਿਆ ਕਿ ਉਕਤ ਦੋਸ਼ੀ ਹਰਪ੍ਰੀਤ ਸਿੰਘ ਨੂੰ ਜਦ ਪੇਸ਼ੀ ਤੋ ਬਾਅਦ ਪੁਲਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਥਾਣਾ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਉਸ ਵਲੋਂ ਪੁਲਸ ਪਾਰਟੀ ਦਾ ਪਿਸਤੌਲ ਖੋਹਣ ਦੋ ਕੋਸ਼ਿਸ਼ ਕੀਤੀ ਜਿਸ ਵਿਚਾਲੇ ਪੁਲਸ ਕਰਮੀ ਨਾਲ ਗੁੱਥਮ-ਗੁੱਥੀ ਹੁੰਦੇ ਹੋਏ ਫਾਇਰ ਹੋਇਆ ਅਤੇ ਉਹ ਹਰਪ੍ਰੀਤ ਸਿੰਘ ਦੀ ਲੱਤ 'ਤੇ ਗੋਲੀ ਲੱਗ ਗਈ। ਇਸ ਮਗਰੋਂ ਉਹ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਸਿਵਿਲ ਹਸਪਤਾਲ ਬਟਾਲਾ 'ਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਹੈ। ਗ੍ਰਿਫਤਾਰ ਨੌਜਵਾਨ ਵਿਦੇਸ਼ ਅਮਰੀਕਾ ਬੈਠੇ ਗੈਂਗਸਟਰ ਜੈਸਲ ਦੇ ਕਹਿਣ 'ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਦਕਿ ਉਨ੍ਹਾਂ ਖਿਲਾਫ ਪਹਿਲਾ ਵੀ ਅਪਰਾਧਿਕ ਮਾਮਲੇ ਦਰਜ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਾਈ-ਵੋਲਟੇਜ ਤਾਰਾਂ ਦੀ ਲਪੇਟ 'ਚ ਆਇਆ ਨੌਜਵਾਨ, ਘਰ ਦੀ ਛੱਤ 'ਤੇ ਕਰ ਰਿਹਾ ਸੀ ਸੈਰ
NEXT STORY