ਨਵੀਂ ਦਿੱਲੀ– ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਰਾਜ ਸਭਾ ’ਚ ਕਿਹਾ ਕਿ ਸਾਲ 2024 ਤੱਕ ਦੇਸ਼ ’ਚ 26 ਗ੍ਰੀਨ ਐਕਸਪ੍ਰੈੱਸਵੇਅ ਤਿਆਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਭਾਰਤ ਸੜਕਾਂ ਦੇ ਮਾਮਲੇ ’ਚ ਅਮਰੀਕਾ ਦੇ ਬਰਾਬਰ ਹੋਵੇਗਾ। ਇਸ ਦੇ ਨਾਲ ਹੀ ਗਡਕਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਟੋਲ ਚਾਰਜ ਵਸੂਲਣ ਲਈ ਤਕਨੀਕ ਦੀ ਵਰਤੋਂ 'ਤੇ ਜ਼ੋਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਰਾਜ ਸਭਾ ’ਚ ਗਰਜੇ ਹਰਭਜਨ ਸਿੰਘ, ਅਫ਼ਗਾਨਿਸਤਾਨ 'ਚ ਸਿੱਖਾਂ 'ਤੇ ਹੋ ਰਹੇ ਹਮਲਿਆਂ ਦਾ ਮੁੱਦਾ ਚੁੱਕਿਆ
ਗਡਕਰੀ ਨੇ ਕਿਹਾ ਕਿ ਹੁਣ ਤੱਕ ਟੋਲ ਨਾ ਦੇਣ ’ਤੇ ਸਜ਼ਾ ਦੀ ਵਿਵਸਥਾ ਨਹੀਂ ਹੈ। ਉਨ੍ਹਾਂ ਕਿਹਾ ਟੋਲ ਦੇ ਸਬੰਧ ’ਚ ਇਕ ਬਿੱਲ ਲਿਆਉਣ ਦੀ ਤਿਆਰੀ ਚੱਲ ਰਹੀ ਹੈ। ਟੋਲ ਵਸੂਲਣ ਲਈ ਦੋ ਵਿਕਲਪਾਂ (ਬਦਲ) ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਪਹਿਲਾ ਵਿਕਲਪ ਕਾਰਾਂ ’ਚ ‘ਜੀ. ਪੀ. ਐੱਸ. ਸਿਸਟਮ’ ਲਾਉਣ ਨਾਲ ਸਬੰਧਤ ਹੈ, ਜਦਕਿ ਦੂਜਾ ਵਿਕਲਪ ਆਧੁਨਿਕ ਨੰਬਰ ਪਲੇਟ ਨਾਲ ਸਬੰਧਤ ਹੈ। ਗਡਕਰੀ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਨਵੇਂ ਨੰਬਰ ਪਲੇਟ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਅਗਲੇ ਇਕ ਮਹੀਨੇ ’ਚ ਕੋਈ ਇਕ ਵਿਕਲਪ ਚੁਣ ਲੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਪਾਰਥ ਚੈਟਰਜੀ ’ਤੇ ਔਰਤ ਨੇ ਸੁੱਟੀ ਜੁੱਤੀ, ਬੋਲੀ- ਜਨਤਾ ਦਾ ਪੈਸਾ ਲੈ ਕੇ AC ਗੱਡੀ ’ਚ ਘੁੰਮਦਾ ਹੈ
ਗਡਕਰੀ ਨੇ ਅੱਗੇ ਕਿਹਾ ਕਿ ਨਵੀਂ ਵਿਵਸਥਾ ਲਾਗੂ ਹੋਣ ’ਤੇ ਟੋਲ ਬੂਥ ’ਤੇ ਕੋਈ ਭੀੜ ਨਹੀਂ ਹੋਵੇਗੀ ਅਤੇ ਆਵਾਜਾਈ ਵੀ ਪ੍ਰਭਾਵਿਤ ਨਹੀਂ ਹੋਵੇਗਾ। ਗਡਕਰੀ ਨੇ ਰਾਜ ਸਭਾ ’ਚ ਪ੍ਰਸ਼ਨਕਾਲ ਦੌਰਾਨ ਸਵਾਲਾਂ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਨਵੀਆਂ ਸੜਕਾਂ ਬਣ ਜਾਣ ਨਾਲ ਕਈ ਸ਼ਹਿਰਾਂ ਵਿਚਾਲੇ ਦੂਰੀ ਘੱਟ ਹੋ ਜਾਵੇਗੀ। ਜੇਕਰ ਕੋਈ ਵਿਅਕਤੀ ਟੋਲ ਰੋਡ ’ਤੇ 10 ਕਿਲੋਮੀਟਰ ਦੀ ਦੂਰੀ ਵੀ ਤੈਅ ਕਰਦਾ ਹੈ ਤਾਂ ਉਸ ਨੂੰ 75 ਕਿਲੋਮੀਟਰ ਦਾ ਟੋਲ ਦੇਣਾ ਪੈਂਦਾ ਹੈ ਪਰ ਨਵੀਂ ਵਿਵਸਥਾ ’ਚ ਓਨੀਂ ਦੂਰੀ ਦਾ ਹੀ ਟੋਲ ਲਿਆ ਜਾਵੇਗਾ, ਜਿੰਨੀ ਦੂਰੀ ਤੈਅ ਕੀਤੀ ਗਈ ਹੋਵੇਗੀ। ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਵਿੱਤੀ ਸੰਕਟ ਵਿਚੋਂ ਲੰਘ ਰਹੀ ਹੈ। ਉਨ੍ਹਾਂ ਕਿਹਾ ਕਿ NHAI ਦੀ ਹਾਲਤ ਬਿਲਕੁਲ ਠੀਕ ਹੈ ਅਤੇ ਇਸ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ।
ਇਹ ਵੀ ਪੜ੍ਹੋ- ਮੰਕੀਪਾਕਸ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਦਿੱਲੀ ਸਰਕਾਰ ਅਲਰਟ, ਹੁਣ ਤੱਕ ਮਿਲੇ ਕੁੱਲ 3 ਮਰੀਜ਼
ਮੋਦੀ ਰਾਜ ’ਚ ਹੁਣ ਤੱਕ ਇੰਨੇ ਵਾਪਰੇ ਰੇਲ ਹਾਦਸੇ, ਰੇਲ ਮੰਤਰੀ ਵੈਸ਼ਣਵ ਨੇ ਲੋਕ ਸਭਾ ’ਚ ਦਿੱਤਾ ਬਿਆਨ
NEXT STORY